Home / ਚੋਣਵੀ ਖਬਰ/ਲੇਖ / ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿੱਚ ਨਗਰ ਕੀਰਤਨ ਸਜਿਆ, ਟਰੁਡੋ ਨੇ ਸਿੱਖਾਂ ਨੂੰ ਵਧਾਈ ਦਿੱਤੀ

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿੱਚ ਨਗਰ ਕੀਰਤਨ ਸਜਿਆ, ਟਰੁਡੋ ਨੇ ਸਿੱਖਾਂ ਨੂੰ ਵਧਾਈ ਦਿੱਤੀ

ਵੈਨਕੂਵਰ: ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿੱਚ ਸਜ਼ੇ ਨਗਰ ਕੀਰਤਨ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਸ਼ੀਰ ਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕੈਨੇਡਾ ਤੇ ਵਿਸ਼ਵ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।

ਵੈਨਕੂਵਰ ਵਿੱਚ ਸਜਾਏ ਨਗਰ ਕੀਰਤਨ ਦੀ ਝਲਕ।

ਨਗਰ ਕੀਰਤਨ ਵਿੱਚ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਮਲ ਹੋਏ। ਇੱਥੇ ਕਈ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਤੋਂ ਅੱਜ ਸਵੇਰੇ ਰਾਹਤ ਮਿਲਣ ਕਾਰਨ ਸ਼ਰਧਾਲੂਆਂ ਦੀ ਗਿਣਤੀ ਕਿਆਸਿਆਂ ਤੋਂ ਵੱਧ ਰਹੀ। ਸਰਕਾਰੀ ਅਨੁਮਾਨ ਅਨੁਸਾਰ ਨਗਰ ਕੀਰਤਨ ਵਿੱਚ ਡੇਢ ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ।

 

ਗੁਰਦੁਆਰਾ ਰੌਸ ਸਟਰੀਟ, ਵੈਨਕੂਵਰ ਤੋਂ ਸਵੇਰੇ ਦਸ ਵਜੇ ਸ਼ੁਰੂ ਹੋਇਆ ਨਗਰ ਕੀਰਤਨ ਨਿਰਧਾਰਿਤ ਰਸਤੇ ਹੁੰਦਾ ਹੋਇਆ ਗੁਰਦੁਆਰੇ ਜਾ ਕੇ ਹੀ ਖਤਮ ਹੋਇਆ। ਰਸਤੇ ਵਿੱਚ ਵੱਖ ਵੱਖ ਵਪਾਰਕ ਅਦਾਰਿਆਂ ਨੇ ਆਪਣੀਆਂ ਸਟੇਜਾਂ ਲਾਈਆਂ ਸਨ, ਜਿੱਥੋਂ ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਗਾਇਕਾਂ ਨੇ ਗੁਰੂ ਜਸ ਦਾ ਗਾਇਨ ਕੀਤਾ। ਰਸਤੇ ਵਿੱਚ ਵੱਖ ਵੱਖ ਪਕਵਾਨਾਂ ਦੇ ਲੰਗਰ ਲਾਏ ਗਏ ਸਨ।

 

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਬੀਸੀ ਦੇ ਕਈ ਵਿਧਾਇਕ ਨਗਰ ਕੀਰਤਨ ਵਿੱਚ ਸ਼ਾਮਲ ਹੋਏ।ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਕ ਸਦੀ ਤੋਂ ਵੱਧ ਸਮੇਂ ਤੋਂ ਕੈਨੇਡਾ ਦੇ ਆਰਥਿਕ ਵਿਕਾਸ ਵਿੱਚ ਸਿੱਖਾਂ ਨੇ ਵਡਮੁੱਲਾ ਯੋਗਦਾਨ ਪਾਇਆ।

 

ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜਾ ਕੇ ਉਨ੍ਹਾਂ ਨੂੰ ਰੂਹਾਨੀ ਸ਼ਾਂਤੀ ਮਿਲੀ ਸੀ। ਇਸ ਮੌਕੇ ਟੋਰੀ ਪਾਰਟੀ ਦੇ ਕਿਸੇ ਆਗੂ ਵੱਲੋਂ ਪਹਿਲੀ ਵਾਰ ਫਤਹਿ ਦਾ ਨਾਅਰਾ ਗੁੰਜਾਇਆ ਗਿਆ। ਸਰੀ ਵਿੱਚ ਨਗਰ ਕੀਰਤਨ ਅਗਲੇ ਸ਼ਨਿੱਚਰਵਾਰ ਸਜਾਇਆ ਜਾਏਗਾ।

ਟਿੱਪਣੀ ਕਰੋ:

About webmaster

Scroll To Top