Home / ਚੋਣਵੀ ਖਬਰ/ਲੇਖ / ਕੈਨੇਡਾ ਦੀ ਸਰਕਾਰ ਵਿੱਚ ਖ਼ਾਲਸਾ ਬਰਾਬਰੀ ਦੇ ਸਿਧਾਂਤ ਕਰਕੇ ਭਾਈਵਾਲ ਹੈ: ਮੇਅਰ ਲਿੰਡਾ ਜਾਫਰੀ

ਕੈਨੇਡਾ ਦੀ ਸਰਕਾਰ ਵਿੱਚ ਖ਼ਾਲਸਾ ਬਰਾਬਰੀ ਦੇ ਸਿਧਾਂਤ ਕਰਕੇ ਭਾਈਵਾਲ ਹੈ: ਮੇਅਰ ਲਿੰਡਾ ਜਾਫਰੀ

 

ਬਰੈਂਪਟਨ, ਕੈਨੇਡਾ: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਬੋਲਦਿਆਂ ਬਰੈਂਪਟਨ ਦੀ ਸਿਟੀ ਮੇਅਰ ਲਿੰਡਾ ਜਾਫਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਨੀਂਹ ਰੱਖ ਕੇ ਪੂਰੇ ਸੰਸਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਬਰਾਬਰੀ ਵਾਲਾ ਸਮਾਜ ਸਿਰਜਨ ਦਾ ਸੰਦੇਸ਼ ਦਿੱਤਾ ਸੀ। ਇਸੇ ਕਰਕੇ ਦੁਨੀਆਂ ਨੇ ਉਨ੍ਹਾਂ ਦੇ ਮਿਸ਼ਨ ਨੂੰ ਜੀ ਆਇਆਂ ਕਿਹਾ। ਇਹ ਮਾਲਟਨ ਦੇ ਖੇਤਰ ਵਿੱਚ ਪੈਂਦੇ ਗੁਰਦੁਆਰੇ ਵਿਖੇ ਕਰਵਾਇਆ ਗਿਆ।

ਮੇਅਰ ਲਿੰਡਾ ਜਾਫਰੀ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ ਬੇਅੰਤ ਧਾਲੀਵਾਲ ਤੇ ਹੋਰ।

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਵਿੱਚ ਅੱਜ ਖ਼ਾਲਸਾ ਬਰਾਬਰੀ ਦੇ ਸਿਧਾਂਤ ਕਰਕੇ ਭਾਈਵਾਲ ਹੈ। ਕੈਨੇਡਾ ਦੇ ਅਕਾਲੀ ਆਗੂ ਬੇਅੰਤ ਧਾਲੀਵਾਲ ਅਤੇ ਜੋਗਿੰਦਰ ਸਿੰਘ ਬਾਸੀ ਵੱਲੋਂ ਕਰਾਏ ਪ੍ਰੋਗਰਾਮ ਵਿੱਚ ਓਂਟਾਰੀਓ ਸੂਬੇ ਦੀ ਵਜ਼ੀਰ ਹਰਿੰਦਰ ਕੌਰ ਮੱਲੀ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਮਾਣ ਨਾਲ ਰਹਿ ਰਹੇ ਹਨ। ਹੋਰ ਕੌਮਾਂ ਦੇ ਲੋਕ ਪੰਜਾਬੀ ਸਿੱਖਣ ਵਿੱਚ ਰੁਚੀ ਦਿਖਾ ਰਹੇ ਹਨ, ਕਿਉਂਕਿ ਪੰਜਾਬੀ ਹੁਣ ਇੱਥੇ ਕਾਰੋਬਾਰ ਦੀ ਭਾਸ਼ਾ ਬਣ ਚੁੱਕੀ ਹੈ।

 
ਇਸ ਮੌਕੇ ਸੰਸਦ ਮੈਂਬਰ ਰਾਜ ਗਰੇਵਾਲ, ਗੁਰਬਖਸ਼ ਸਿੰਘ ਮੱਲੀ, ਕੌਂਸਲਰ ਗੁਰਪ੍ਰੀਤ ਸਿੰਘ, ਪੰਜਾਬੀ ਲਹਿਰਾਂ ਦੇ ਡਾਇਰੈਕਟਰ ਸਤਿੰਦਰਪਾਲ ਸਿੱਧਵਾਂ, ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ, ਅਜਾਇਬ ਸਿੰਘ ਚੱਠਾ, ਸੀਮਾ ਬਿਆਨਾ, ਬੇਅੰਤ ਧਾਲੀਵਾਲ, ਜੋਗਿੰਦਰ ਬਾਸੀ ਤੇ ਅਕਾਲੀ ਆਗੂ ਘੋਲੀਆ ਆਦਿ ਨੇ ਕਿਹਾ ਖ਼ਾਲਸਾ ਪੰਥ ਦੇ ਸਿਧਾਂਤ ਮਨੁੱਖੀ ਮਾਪਦੰਡਾਂ ’ਤੇ ਖਰੇ ਉਤਰਨ ਵਾਲੇ ਹਨ, ਜਿਨ੍ਹਾਂ ਕਰਕੇ ਸੰਸਾਰ ਵਿੱਚ ਪੰਜਾਬੀ ਦੀ ਸ਼ਾਨ ਨਿਰਾਲੀ ਹੈ।

 
ਇਸ ਮੌਕੇ ਮੇਅਰ ਲਿੰਡਾ ਜਾਫਰੀ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਤਿੰਦਰਪਾਲ ਸਿੱਧਵਾਂ ਨੇ ਮੰਚ ਸੰਚਾਲਨ ਕੀਤਾ।

ਟਿੱਪਣੀ ਕਰੋ:

About webmaster

Scroll To Top