Home / ਚੋਣਵੀ ਖਬਰ/ਲੇਖ / ਮੱਕਾ ਮਸਜਿਦ ਬੰਬ ਧਮਾਕੇ ਵਿੱਚ ਆਰਐੱਸਐੱਸ ਪ੍ਰਚਾਰਕ ਅਸੀਮਾਂ ਨੰਦ ਅਤੇ ਹੋਰ ਮੁਲਜ਼ਮਾਂ ਦੇ ਬਰੀ ਹੋਣ ‘ਤੇ ਕਾਂਗਰਸ ਨੇ ਉਠਾਏ ਸਵਾਲ

ਮੱਕਾ ਮਸਜਿਦ ਬੰਬ ਧਮਾਕੇ ਵਿੱਚ ਆਰਐੱਸਐੱਸ ਪ੍ਰਚਾਰਕ ਅਸੀਮਾਂ ਨੰਦ ਅਤੇ ਹੋਰ ਮੁਲਜ਼ਮਾਂ ਦੇ ਬਰੀ ਹੋਣ ‘ਤੇ ਕਾਂਗਰਸ ਨੇ ਉਠਾਏ ਸਵਾਲ

ਨਵੀਂ ਦਿੱਲੀ: ਮੱਕਾ ਮਸਜਿਦ ਬੰਬ ਕਾਂਡ ਵਿੱਚ ਆਰਐੱਸਐੱਸ ਪ੍ਰਚਾਰਕ ਅਸੀਮਾਂ ਨੰਦ ਅਤੇ ਹੋਰ ਮੁਲਜ਼ਮਾਂ ਦੇ ਬਰੀ ਹੋਣ ’ਤੇ ਟਿੱਪਣੀ ਕਰਦਿਆਂ ਕਾਂਗਰਸ ਨੇ ਮੋਦੀ ਸਰਕਾਰ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਕੰਮ-ਢੰਗ ਉਤੇ ਸਵਾਲ ਉਠਾਏ ਹਨ।

ਆਰਐਸਐਸ ਆਗੂ ਸਵਾਮੀ ਅਸੀਮਾਨੰਦ

ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਪਿੱਛੋਂ ਅਜਿਹੇ ਕੇਸਾਂ ਦੇ ਮੁਲਜ਼ਮ ਲਗਾਤਾਰ ਬਰੀ ਹੋ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਾਂਚ ਏਜੰਸੀਆਂ ਤੋਂ ਭਰੋਸਾ ਉਠ ਰਿਹਾ ਹੈ।

 

ਇਸ ਦੌਰਾਨ ਪਾਰਟੀ ਤਰਜਮਾਨ ਪੀ.ਐਲ. ਪੂਨੀਆ ਨੇ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਜਾਂ ਕਿਸੇ ਹੋਰ ਨੇ ਕਦੇ ਇਸ ਮਾਮਲੇ ਨੂੰ ‘ਹਿੰਦੂ ਅਤਿਵਾਦ’ ਦਾ ਨਾਂ ਨਹੀਂ ਦਿੱਤਾ, ਕਿਉਂਕਿ ਪਾਰਟੀ ਸਮਝਦੀ ਹੈ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਇਸ ਦੀ ਹਿੰਦੂਆਂ ਨੂੰ ‘ਬਦਨਾਮ’ ਕਰਨ ਵਾਲੀ ‘ਤੁਸ਼ਟੀਕਰਨ ਦੀ ਸਿਆਸਤ’ ਦਾ ਪਰਦਾਫ਼ਾਸ਼ ਹੋ ਗਿਆ ਹੈ।

 

ਪਾਰਟੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੁਆਫ਼ੀ ਮੰਗਣ। ਸੀਪੀਆਈ ਨੇ ਵੀ ਇਸ ਸਬੰਧ ’ਚ ਐਨਆਈਏ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ।

 

ਹੈਦਰਾਬਾਦ ਤੋਂ ਐਮਪੀ ਤੇ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਆਪਣੀ ਟਵੀਟ ਰਾਹੀਂ ਇਸ ਪੂਰੇ ਮਾਮਲੇ ਵਿੱਚ ‘ਸਾਜ਼ਿਸ਼’ ਦਾ ਸ਼ੱਕ ਜ਼ਾਹਰ ਕੀਤਾ ਹੈ। 
ਜ਼ਿਕਰਯੋਗ ਹੈ ਕਿ ਅਸੀਮਾਨੰਦ ਨੂੰ ਇਸ ਤੋਂ ਪਹਿਲਾਂ 2007 ਦੇ ਹੀ ਅਜਮੇਰ ਦਰਗਾਹ ਧਮਾਕਾ ਕੇਸ ਵਿੱਚੋਂ ਵੀ ਬੀਤੇ ਸਾਲ ਬਰੀ ਕਰ ਦਿੱਤਾ ਗਿਆ ਸੀ ਅਤੇ ਮਾਲੇਗਾਂਓੁ ਬੰਬ ਧਮਾਕੇ ਦੇ ਮਾਮਲੇ ਦੇ ਦੋਸ਼ੀਆਂ ਸਾਧਵੀ ਪ੍ਰਗਿਆ ਠਾਕੁਰ ਅਤੇ ਕਰਨਲ ਪ੍ਰੋਹਿਤ ਖਿਲਾਫ ਨਰਮ ਰੁਖ ਅਖਤਿਆਰ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਸੀ।

ਟਿੱਪਣੀ ਕਰੋ:

About webmaster

Scroll To Top