Home / ਕੌਮਾਂਤਰੀ ਖਬਰਾਂ / ਫਿਲਮ ਨਾਨਕਸ਼ਾਹ ਫਕੀਰ ਦੇ ਜਾਰੀ ਹੋਣ ‘ਤੇ ਪੰਜਾਬ ਹਰਿਆਣਾ ਵਿੱਚ ਰੋਸ ਮੁਜ਼ਾਹਰੇ

ਫਿਲਮ ਨਾਨਕਸ਼ਾਹ ਫਕੀਰ ਦੇ ਜਾਰੀ ਹੋਣ ‘ਤੇ ਪੰਜਾਬ ਹਰਿਆਣਾ ਵਿੱਚ ਰੋਸ ਮੁਜ਼ਾਹਰੇ

ਚੰਡੀਗੜ੍ਹ: ਗੁਰੂ ਸਿਧਾਂਤਾਂ ਦੀ ਵਿਰੋਧੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਦੇ ਜਾਰੀ ਹੋਣ ਮੌਕੇ ਸਿੱਖ ਸੰਗਤਾਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਆਪਣਾ ਰੋਹ ਪ੍ਰਗਟਾਉਂਦਿਆਂ ਰੋਸ ਮੁਜ਼ਾਹਰੇ ਕੀਤੇ ਅਤੇ ਰੇਲਾਂ ਰੋਕੀਆਂ। ਭਾਰਤੀ ਸੁਪਰੀਮ ਕੋਰਟ ਨੇ ਸਿੱਖ ਸਿਧਾਂਤਾਂ ਦੇ ਉਲਟ ਫੈਸਲਾ ਦਿੰਦਿਆਂ ਫਿਲਮ ਨੂੰ ਰਿਲੀਜ਼ ਕਰਨ ਦਾ ਹੁਕਮ ਦੇ ਦਿੱਤਾ ਸੀ ਅਤੇ ਫਿਲਮ ਸਮੁੱਚੇ ਭਾਰਤ ਵਿੱਚ ਜਾਰੀ ਕੀਤੀ ਗਈ ਪਰ ਇੱਕ ਦੋ ਥਾਂਵਾਂ ਨੂੰ ਛੱਡਕੇ ਸਮੁੱਚੇ ਭਾਰਤ ਵਿੱਚ ਫਿਲਮ ਨਹੀਂ ਲੱਗੀ।

ਫਤਹਿਗੜ੍ਹ ਸਾਹਿਬ ਵਿੱਚ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਪ੍ਰਦਰਸ਼ਨਕਾਰੀਆਂ ਨੇ ਇਕ ਮਾਲ ਗੱਡੀ ਨੂੰ 20 ਮਿੰਟ ਤੱਕ ਰੋਕੀ ਰੱਖਿਆ । ਬਾਅਦ ‘ਚ ਰੇਲਵੇ ਪੁਲਿਸ ਤੇ ਸਥਾਨਕ ਪੁਲਿਸ ਵਲੋਂ ਦਖਲ ਦੇਣ ਤੋਂ ਬਾਅਦ ਜਾਮ ਖੁਲ੍ਹਵਾਇਆ ਗਿਆ ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਸਿੱਖ ਭਾਈਚਾਰੇ ਨੂੰ ਫਿਲਮ ਦਾ ਬਾਈਕਾਟ ਕਰਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਹੈ ।
ਅਕਾਲ ਤਖ਼ਤ ਸਾਹਿਬ ਨੇ ਫਿਲਮ ਨਾਨਕ ਸ਼ਾਹ ਫਕੀਰ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ ਕਿ ਸਿੱਖ ਗੁਰੂਆਂ ਦੇ ਕਿਰਦਾਰ ਨੂੰ ਜੀਵਤ ਰੂਪ ‘ਚ ਵਿਖਾਉਣਾ ਬਰਦਸ਼ਾਸ਼ਤ ਨਹੀਂ ਕੀਤਾ ਜਾ ਸਕਦਾ । ਫਿਲਮ ਦੀ ਰਿਲੀਜ਼ ਿਖ਼ਲਾਫ਼ ਅੱਜ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਤੇ ਦਫਤਰ ਬੰਦ ਰਹੇ ।

 

ਜਲੰਧਰ ਵਿਖੇ ਵੀ ਕੁਝ ਸਿੱਖ ਪ੍ਰਦਰਸ਼ਨਕਾਰੀਆਂ ਵਲੋਂ ਫਿਲਮ ਦੇ ਨਿਰਮਾਤਾ ਦਾ ਪੁਤਲਾ ਫੂਕਣ ਦੀਆਂ ਖਬਰਾਂ ਹਨ । ਇਸ ਤੋਂ ਇਲਾਵਾ ਹਰਿਆਣਾ ਦੇ ਸਿਰਸਾ, ਕਰਨਾਲ, ਯਮੁਨਾਨਗਰ ਤੇ ਕੁਰੂਕਸ਼ੇਤਰ ਸਮੇਤ ਕਈ ਥਾਵਾਂ ‘ਤੇ ਸਿੱਖ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ । ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਰੋਕ ਲਾਉਣ ਲਈ ਸ਼੍ਰੋਮਣੀ ਕਮੇਟੀ ਦੀ ਨਿੰਦਾ ਕਰਦਿਆਂ ਇਸ ਦੇ ਦੇਸ਼ ਭਰ ‘ਚ ਰਿਲੀਜ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਸੀ ।

ਟਿੱਪਣੀ ਕਰੋ:

About webmaster

Scroll To Top