Home / ਕੌਮਾਂਤਰੀ ਖਬਰਾਂ / ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਮੁਕੇਰੀਆਂ: ਅਮਰੀਕਾ ਵਿੱਚ ਮਾਣ ਸਨਮਾਨ ਅਤੇ ਉੱਚੇ ਅਹੁਦਿਆਂ ਤੇ ਪਹੁੰਚਣ ਵਾਲੇ ਸਿੱਖਾਂ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ। ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਪ੍ਰਿਯੰਕਾ ਕੌਰ ਨੇ ਅਮਰੀਕਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰੀ ਪ੍ਰਾਪਤ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ।

 

ਪਿੰਡ ਹਿੰਮਤਪੁਰ (ਧਨੋਆ) ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੀ ਪਿ੍ਅੰਕਾ ਸਿੰਘ ਜੋ ਸ. ਗੁਰਮੇਲ ਸਿੰਘ ਦੀ ਪੁੱਤਰੀ ਹੈ, ਨੂੰ ਮਾਣ ਪ੍ਰਾਪਤ ਹੋਇਆ ਹੈ ਕਿ ਉਹ ਅਮਰੀਕਾ ਦੀ ਕਾਉਟੀਂ ਹੈਨੀਪੈਨ ਜੋ ਮਿਨੀਸੋਟਾ ਸੂਬੇ ਅਧੀਨ ਆਉਂਦੀ ਹੈ, ਦੀ ਪਹਿਲੀ ਸਿੱਖ ਔਰਤ ਜੇਲ੍ਹ ਪੁਲਿਸ ਅਫ਼ਸਰ ਬਣੀ ਹੈ | ਉਸ ਨੂੰ ਇਹ ਮਾਣ ਇਸੇ ਸਾਲ 2018 ‘ਚ ਮਿਲਿਆ ਹੈ |

 

 ਪਿ੍ਅੰਕਾ ਸਿੰਘ ਸਾਲ 2012 ਵਿੱਚ ਅਮਰੀਕਾ ਗਈ ਸੀ।  ਪਿ੍ਅੰਕਾ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਵਿਦਿਆਰਥਣ ਰਹਿ ਚੁੱਕੀ ਹੈ |

ਪ੍ਰਿੰਯਕਾ ਨੇ  ਅਮਰੀਕਾ ਪਹੁੰਚ ਕੇ ਪਹਿਲਾਂ 2014 ਵਿਚ ਦੁਨੀਆ ਦੀ ਸਭ ਤੋਂ ਵਧੀਆ ਅਮਰੀਕੀ ਫ਼ੌਜ ‘ਚ ਭਰਤੀ ਹੋਈ ਅਤੇ ਪੈਨਸਲਵੀਨੀਆ ਨੈਸ਼ਨਲ ਗਾਰਡ ਵਿਚ ਭਰਤੀ ਹੋ ਕੇ ਪੈਟਰੋਲੀਅਮ ਸਪਲਾਈ ਸਪੈਸ਼ਲਿਸਟ ਦੇ ਤੌਰ ‘ਤੇ 4 ਸਾਲ ਕੰਮ ਕੀਤਾ, ਜਿੱਥੇ ਉਸ ਨੰੂ ਫ਼ੌਜ ਦੇ ਜਹਾਜ਼ਾਂ ਅਤੇ ਵਾਹਨਾਂ ਦੀ ਕੁਆਲਿਟੀ ਚੈਕਿੰਗ ਕਰਨ ਵਰਗੀਆਂ ਸੇਵਾਵਾਂ ਨਿਭਾਉਣੀਆਂ ਪਈਆਂ | ਇਨ੍ਹਾਂ ਸੇਵਾਵਾਂ ਨੂੰ ਫ਼ੌਜ ਦੀਆਂ ਖ਼ਾਸ ਮਿਲਟਰੀ ਸੇਵਾਵਾਂ ਵਜੋਂ ਜਾਣਿਆ ਜਾਂਦਾ ਹੈ |

 

ਪਿ੍ਅੰਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਦੁਨੀਆ ਦਾ ਹਰ ਹਥਿਆਰ ਚਲਾਇਆ ਹੈ | ਉਸ ਦੀਆ ਸੇਵਾਵਾਂ ਨੂੰ ਦੇਖਦੇ ਹੋਏ ਉਸ ਨੂੰ ਫ਼ੌਜ ਦਾ ਬੈਜ ਮਿਲਿਆ, ਤਜਰਬਾ ਮਿਲਿਆ, ਰਾਈਫ਼ਲ ਮਾਰਕਸ ਮੈਨ ਸਿੱਪ ਬੈਚ ਮਿਲਿਆ | ਮਹਿਲਾ ਹੋਣ ਕਰਕੇ ਉਸ ਵਾਸਤੇ ਇਹ ਇਕ ਬਹੁਤ ਔਖਾ ਕੰਮ ਸੀ, ਜਿਸ ਨੂੰ ਉਸ ਵਲੋਂ ਬਹੁਤ ਘੱਟ ਉਮਰ ਹੋਣ ਦੇ ਬਾਵਜੂਦ ਬਾਖ਼ੂਬੀ ਨਿਭਾਇਆ ਗਿਆ |

 

ਪਿ੍ਅੰਕਾ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਜੇਲ੍ਹ ਪੁਲਿਸ ਵਿਚ ਭਰਤੀ ਹੋਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ | ਪਿ੍ਅੰਕਾ ਦੀ ਇਹ ਨਿਯੁਕਤੀ ਜਿਥੇ ਪਰਿਵਾਰ, ਪਿੰਡ ਹਿੰਮਤਪੁਰ ਅਤੇ ਪੰਜਾਬ ਵਾਸਤੇ ਮਾਣ ਵਾਲੀ ਗੱਲ ਹੈ, ਉਥੇ ਸਿੱਖ ਕੌਮ ਵਾਸਤੇ ਵੀ ਇਕ ਮਾਣ ਵਾਲੀ ਗੱਲ ਹੈ |

ਟਿੱਪਣੀ ਕਰੋ:

About webmaster

Scroll To Top