Home / ਚੋਣਵੀ ਖਬਰ/ਲੇਖ / ਆਸਟਰੇਲੀਆ: ਨਿਊ ਸਾਊਥ ਵੇਲਜ਼ ਦੇ ਮੰਤਰੀ ਰੇਅ ਵਿਲਿਅਮ ਨੇ ਸਿੱਖ ਖੇਡਾਂ ਲਈ 5000 ਡਾਲਰ ਦਾ ਚੈੱਕ ਕੀਤਾ

ਆਸਟਰੇਲੀਆ: ਨਿਊ ਸਾਊਥ ਵੇਲਜ਼ ਦੇ ਮੰਤਰੀ ਰੇਅ ਵਿਲਿਅਮ ਨੇ ਸਿੱਖ ਖੇਡਾਂ ਲਈ 5000 ਡਾਲਰ ਦਾ ਚੈੱਕ ਕੀਤਾ

ਸਿਡਨੀ: ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਮਲਟੀਕਲਚਰਿਜ਼ਮ ਵਿਭਾਗ ਦੇ ਮੰਤਰੀ ਰੇਅ ਵਿਲਿਅਮ ਨੇ ਗੁਰਦੁਆਰਾ ਰਿਵਸਵੀ ਵਿਖੇ ਪੰਜਾਬੀ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਆਸਟਰੇਲੀਆ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਸਾਂਝ ਦੇ ਸੂਤਰ ਵਿੱਚ ਪਰੋਣ ਲਈ ਸਿੱਖਾਂ ਦੀ ਅਹਿਮ ਭੂਮਿਕਾ ਹੈ।

ਮੰਤਰੀ ਨੇ ਸਿਡਨੀ ਵਿੱਚ ਆਸਟਰੇਲੀਅਨ ਕੌਮੀ ਸਿੱਖ ਖੇਡਾਂ (31ਵੀਆਂ), ਜੋ 31 ਮਾਰਚ ਤੋਂ 1 ਅਪਰੈਲ ਤੱਕ ਹੋ ਰਹੀਆਂ ਹਨ, ਦੇ ਸਬੰਧ ਵਿੱਚ ਖੇਡ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸੰਸਾਰ ਜੰਗਾਂ ਵਿੱਚ ਜੰਗਜੂ ਰੋਲ ਅਦਾ ਕਰਕੇ ਆਪਣੀ ਬਹਾਦਰੀ ਦਾ ਲੋਹਾ ਸੰਸਾਰ ਭਰ ਵਿੱਚ ਮਨਵਾਇਆ। ਮੁਲਕ ਵਿੱਚ ਵਸਦੇ ਸਿੱਖਾਂ ਦੇ ਕੰਮਾਂ ਤੇ ਸਮਾਜਿਕ ਗਤੀਵਿਧੀਆਂ ਨੂੰ ਸ਼ਲਾਘਾਯੋਗ ਦੱਸਿਆ।

 

ਉਨ੍ਹਾਂ ਕਿਹਾ ਕਿ ਸਰਕਾਰ, ਆਪਸੀ ਤਾਲਮੇਲ ਰਾਹੀਂ ਖਿਡਾਰੀਆਂ ਨੂੰ ਲੋੜੀਂਦਾ ਖੇਡ ਪ੍ਰਬੰਧ ਤੇ ਢੁਕਵਾਂ ਮਾਹੌਲ ਪ੍ਰਦਾਨ ਕਰੇਗੀ। ਉਨ੍ਹਾਂ ਆਪਣੇ ਵਿਭਾਗ ਵੱਲੋਂ ਬਹੁਭਾਤੀ ਸਭਿਆਚਾਰ ਨੂੰ ਮਜ਼ਬੂਤੀ ਦੇਣ ਲਈ 5000 ਡਾਲਰ ਦਾ ਚੈੱਕ ਸਿੱਖ ਖੇਡਾਂ ਸਿਡਨੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ ਨੂੰ ਭੇਟ ਕੀਤਾ।

 

ਇਸ ਮੌਕੇ ਉਨ੍ਹਾਂ ਨਾਲ ਐੱਮ.ਪੀ. ਗਲੈੱਨ ਬਰੁਕਸ, ਖੇਡ ਕਮੇਟੀ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਟਾ, ਖ਼ਜ਼ਾਨਚੀ ਮਾਈਕਲ ਸਿੰਘ, ਖੇਡ ਤਾਲਮੇਲ ਕਮੇਟੀ ਮੈਂਬਰ ਨਰਿੰਦਰ ਸਿੰਘ ਗਰੇਵਾਲ ਤੇ ਮੁੱਖ ਗ੍ਰੰਥੀ ਭਾਈ ਦਰਸ਼ਨ ਸਿੰਘ ਵੀ ਹਾਜ਼ਰ ਸਨ। ਸਿੱਖ ਖੇਡਾਂ ਦੇ ਸਿਡਨੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਆਸਟਰੇਲੀਆ ਤੇ ਇਸ ਦੇ ਗੁਆਂਢੀ ਮੁਲਕਾਂ ਵਿੱਚੋਂ ਕਰੀਬ 70 ਹਜ਼ਾਰ ਪੰਜਾਬੀ ਭਾਈਚਾਰੇ ਦੇ ਲੋਕ ਤਿੰਨ ਦਿਨ ਸਿੱਖ ਖੇਡਾਂ ਵਿੱਚ ਜੁੜਨਗੇ, ਜਿਨ੍ਹਾਂ ਵਿੱਚ ਕਰੀਬ 3 ਹਜ਼ਾਰ ਖਿਡਾਰੀ ਸ਼ਾਮਲ ਹਨ। ਇਨ੍ਹਾਂ ਖੇਡਾਂ ਦਾ ਉਦੇਸ਼ ਪਰਵਾਸੀ ਵਿਰਸਾ ਵਿਰਾਸਤ ਨੂੰ ਕਾਇਮ ਰੱਖਣਾ ਤੇ ਸਿਹਤਮੰਦ ਸਮਾਜ ਦੀ ਸਿਰਜਣ ਕਰਨਾ ਹੈ।

ਟਿੱਪਣੀ ਕਰੋ:

About webmaster

Scroll To Top