Home / ਚੋਣਵੀ ਖਬਰ/ਲੇਖ / ਸਿੱਖਾਂ ਵੱਲੋਂ ਟੀਵੀ ‘ਤੇ ਚਲਾਈ ਮਸ਼ਹੂਰੀ “ਅਸੀ ਸਿੱਖ ਹਾਂ” ਨੇ ਚੋਟੀ ਦਾ ਅਮਰੀਕੀ ਇਨਾਮ ਜਿੱਤਿਆ

ਸਿੱਖਾਂ ਵੱਲੋਂ ਟੀਵੀ ‘ਤੇ ਚਲਾਈ ਮਸ਼ਹੂਰੀ “ਅਸੀ ਸਿੱਖ ਹਾਂ” ਨੇ ਚੋਟੀ ਦਾ ਅਮਰੀਕੀ ਇਨਾਮ ਜਿੱਤਿਆ

 

ਵਾਸ਼ਿੰਗਟਨ: ਅਮਰੀਕਾ ਦੇ ਸਿੱਖਾਂ ਵੱਲੋਂ ਸਿੱਖ ਧਰਮ ਬਾਰੇ ਅਮਰੀਕਾ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਚਲਾਈ ਟੀਵੀ ‘ਤੇ ਮਸ਼ਹੂਰੀ 2018 ਲਈ ਦਿੱਤੇ ਜਾਂਦੇ ਇਨਾਮ ਨੂੰ ਜਿੱਤ ਲਿਆ ਹੈ। ਨੈਸ਼ਨਲ ਸਿੱਖ ਕੰਪੇਨ ਵੱਲੋਂ ਸਿੱਖ ਧਰਮ, ਸਿੱਖ ਸੱਭਿਆਚਾਰ, ਦਸਤਾਰ ਅਤੇ ਦਾੜੀ ਕੇਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਟੈਲਵਿਜ਼ਨ ‘ਤੇ ਵਿਸ਼ੇਸ਼ ਮਸ਼ਹੂਰੀਆਂ ਚਲਾਈਆਂ ਗਈਆਂ ਹਨ।

ਸਿੱਖ ਕੈਪੇਨ

ਇਹ ਮਸ਼ਹੂਰੀਆਂ ਅਮਰੀਕਾ ਦੇ ਮੀਡੀਆ ਵਿੱਚ ਸੀਐੱਨਐੱਨ, ਫੋਕਸ ਟੀਵੀ ਅਤੇ ਸ਼ੋਸ਼ਲ ਮੀਡੀਆ ਤੇ ਚਲਾਈ ਗਈ ਸੀ ਤਾਕਿ ਸਿੱਖ ਪਹਿਚਾਨ ਬਾਰੇ ਅਮਰੀਕਨਾਂ ਨੂੰ ਪਤਾ ਲੱਗੇ। ਨੈਸ਼ਨਲ ਸਿੱਖ ਕੈਂਪੇਨ ਵੱਲੋਂ ਸ਼ੁਰੂ ਕੀਤੀ ਉਸ ਮੁਹੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।

 

ਨੈਸ਼ਨਲ ਸਿੱਖ ਕੰਪੇਨ ਦੇ ਮੈਂਬਰ ਰਾਜਵੰਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਮੀਡੀਆ ਵਿੱਚ ਚਲਾਈ ਗਈ ਸੀ ਤਾਕਿ ਸਿੱਖ ਪਹਿਚਾਨ ਬਾਰੇ ਅਮਰੀਕਨਾਂ ਨੂੰ ਪਤਾ ਲੱਗੇ। ਨੈਸ਼ਨਲ ਸਿੱਖ ਕੈਂਪੇਨ ਵੱਲੋਂ ਸ਼ੁਰੂ ਕੀਤੀ ਉਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।

 

ਉਨ੍ਹਾਂ ਦੱਸਿਆ ਇਸ ਸਿੱਖ ਮਸ਼ਹੂਰੀ ਦਾ ਮੁਕਾਬਲਾ ਅਮਰੀਕਾ ਦੀਆਂ ਚੋਟੀ ਦੀਆਂ ਕਾਰਪੋਰੇਸ਼ਨ ਅਤੇ ਸਿਰਮੌਰ ਜਥੇਬੰਦੀਆਂ ਨਾਲ ਹੈ। ਫੇਸਬੁਕ ਵੱਲੋਂ ਚਲਾਈ ਐਡ, ਸਿਗਨਾ ਕਾਰਪੋਰੇਸ਼ਨ ਵੱਲੋਂ ਅਮਰੀਕਾ ਚ ਓਪੀਔਡ ਨਸ਼ਾ ਬਾਰੇ ਅਤੇ ਐਨ ਬੀ ਏ ਦਾ ਸੁਪਰ ਸਟਾਰ ਸਟੀਫਨ ਕਰੀ ਵੱਲੋਂ ਬਰੀਟਾ ਕਾਰਪੋਰੇਸ਼ਨ ਨਾਲ ਚਲਾਈ ਐਡ ਵੀ ਇਸ ਮੁਕਾਬਲੇ ਚ ਹਨ। ਬੁਸ਼ ਦੀ ਮਾਰਕਟਿੰਗ ਟੀਮ ਸਿੱਖ ਐਡ ਨਾਲ ਨਾਮਜ਼ਦ ਹੋਈ ਜ਼ਿਹਨਾਂ ਨੇ ਇਸ ਮੁਹਿੰਮ ਚ ਰੋਲ ਅਦਾ ਕੀਤਾ।

ਟਿੱਪਣੀ ਕਰੋ:

About webmaster

Scroll To Top