Home / ਕੌਮਾਂਤਰੀ ਖਬਰਾਂ / ਭਾਈ ਗੁਰਬਖਸ਼ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਥੱਕੇ ਨਾਲ ਪਰਿਵਾਰ ਤੋਂ ਖੋਹਿਆ, ਸੰਗਤ ਵੱਲੋਂ ਰੋਸ ਧਰਨਾ ਜਾਰੀ

ਭਾਈ ਗੁਰਬਖਸ਼ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਥੱਕੇ ਨਾਲ ਪਰਿਵਾਰ ਤੋਂ ਖੋਹਿਆ, ਸੰਗਤ ਵੱਲੋਂ ਰੋਸ ਧਰਨਾ ਜਾਰੀ

ਕਰੂਕਸ਼ੇਤਰ: ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਮੁਲਾਜ਼ੇ ਤੋਂ ਬਾਅਦ ਪੁਲਿਸ ਵੱਲੋਂ ਧੱਕੇ ਨਾਲ ਪਰਿਵਾਰ ਤੋਂ ਲੈ ਲ਼ਿਆ ਅਤੇ ਉਨ੍ਹਾਂ ਦੇ ਜੱਦੀ ਪਿੰਡ ਠਸਕਾ ਅਲੀ ਵਿੱਚ ਲੈ ਗਈ ਹੈ।
ਪੁਲਿਸ ਦੀ ਇਸ ਧੱਕੇਸ਼ਾਹੀ ਖਿਲਾਫ ਸੰਗਤਾ ਵੱਲੋ ਪਿੰਡ ਨੂੰ ਜਾਦਾ ਰਸਤਾ ਬਹੁਤ ਥਾਵਾ ਤੇ ਧਰਨਾ ਲਾ ਕੇ ਰੋਕਿਆ ਗਿਆ ਹੈ।

 

ਧਰਨੇ ‘ਤੇ ਬੈਠੀਆਂ ਸੰਗਤਾ ਦਾ ਕਹਿਣਾ ਹੈ ਕਿ ਜੇਕਰ ਹਰਿਆਣਾ ਪੁਲਿਸ ਨੇ ਪਰਿਵਾਰ ਅਤੇ ਪੰਥ ਤੋ ਬਿਨਾ ਧੱਕੇ ਨਾਲ ਸੰਸਕਾਰ ਕੀਤਾ ਤਾ ਨਵਾ ਰੋਹ ਤੇ ਸੰਘਰਸ਼ ਖੜਾ ਹੋਵਾਗਾ।
ਇਸ ਸਮੇਂ ਸਰਬੱਤ ਖਾਲਸਾ ਵੱਲੋਂ ਨਾਮਜ਼ਦ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਅਤੇ ਹੋਰ ਪੰਥਕ ਆਗੂ ਪਹੁੰਚ ਚੁੱਕਟ ਹਨ ਅਤੇ ਸੰਗਤਾਂ ਦਾ ਪਹੁੂਚਣਾ ਜਾਰੀ ਹੈ।

 

ਉਨ੍ਹਾਂ ਕੱਲ ਦੁਪਿਹਰ ਆਪਣੇ ਪਿੰਡ ਨੇੜੇ ਸ਼ਾਹਬਾਦ, ਹਰਿਆਣਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤੀਜਾ ਮਰਨ ਵਰਤ ਸ਼ੁਰੂ ਕੀਤਾ ਸੀ, ਜਿਸ ਦੌਰਾਨ ਪੁਲਿਸ ਉਨ੍ਹਾਂ ਨੂੰ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਤੋਂ ਧੱਕੇ ਨਾਲ ਲਾਹੁਣ ਲੱਗੀ ਤਾਂ ਉਨ੍ਹਾਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੋਤ ਹੋ ਗਈ।

ਪਿੰਡ ਠਸਕਾ ਅਲੀ ਤੋਂ ਭਾਈ ਗੁਰਬਖ਼ਸ਼ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪਿੰਡ ਵਾਸੀਆਂ 'ਤੇ ਸਿੱਖ ਸੰਗਤਾਂ ਵੱਲੋਂ ਧਰਨੇ ਸਮੇਂ

ਪਿੰਡ ਠਸਕਾ ਅਲੀ ਤੋਂ ਭਾਈ ਗੁਰਬਖ਼ਸ਼ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪਿੰਡ ਵਾਸੀਆਂ 'ਤੇ ਸਿੱਖ ਸੰਗਤਾਂ ਵੱਲੋਂ ਧਰਨੇ ਸਮੇਂ

Posted by Rozanapehredar on Mittwoch, 21. März 2018

ਜ਼ਿਕਰਯੋਗ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਨ੍ਹਾਂ ਵੱਲੋਂ 14 ਨਵੰਬਰ 20013 ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ 44 ਦਿਨ ਭੁੱਖ ਹੜਤਾਲ ਕਰਨ ਦੌਰਾਨ ਹੀ ਵਿਸ਼ੇਸ਼ ਚਰਚਾ ਦਾ ਕੇਂਦਰ ਬਣਿਆ ਸੀ ਅਤੇ ਉਨ੍ਹਾਂ ਦੀ ਇਸ ਭੁੱਖ ਹੜਤਾਲ ਸਦਕਾ ਸਿੱਖ ਪੰਥ ਦਾ ਧਿਆਨ ਇਸ ਵਿਸ਼ੇਸ਼ ਮੁੱਦੇ ‘ਤੇ ਕੇਂਦਰਿਤ ਹੋਇਆ ਸੀ।ਗੁਰਦੁਆਰਾ ਅੰਬ ਸਾਹਿਬ ਦੀ ਹੜਤਾਲ ਦੌਰਾਨ ਹੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਨਜ਼ਰਬੰਦ ਸਿੰਘਾਂ ਨੂੰ ਪਹਿਲੀ ਵਾਰ ਛੁੱਟੀ ‘ਤੇ ਰਿਹਾਅ ਹੋਏ ਸਨ।

 

ਉਨ੍ਹਾਂ ਵੱਲੋਂ 14 ਨਵੰਬਰ 2014 ਵਿੱਚ ਅੰਬਾਲਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ 64 ਦਿਨ ਦੀ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਇਹ ਹੜਤਾਲ ਬਿਨ੍ਹਾਂ ਕਿਸੇ ਪ੍ਰ੍ਰਾਪਤੀ ‘ਤੇ ਉਨ੍ਹਾਂ ਖਤਮ ਕਰ ਦਿੱਤੀ ਸੀ। ਜਿਸ ਕਰਕੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

 

ਕੱਲ ਜਦ 20 ਮਾਰਚ 2017 ਨੂੰ ਉਨ੍ਹਾਂ ਵੱਲੋਂ ਤੀਜੀ ਵਾਰ ਬੰਦੀ ਸਿੰਘ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਸ਼ੋਸ਼ਲ ਮੀਡੀਆ ‘ਤੇ ਫਿਰ ਉਨ੍ਹਾਂ ਦਾ ਵਿਰੋਧ ਹੋਇਆ ਅਤੇ ਕਈ ਪਾਸਿਓੁ ਮਜ਼ਾਕ ਦੀ ਤਨਜ਼ਾਂ ਵੱਜੀਆਂ।

ਟਿੱਪਣੀ ਕਰੋ:

About webmaster

Scroll To Top