Home / ਚੋਣਵੀ ਖਬਰ/ਲੇਖ / ਸਰਬੱਤ ਖ਼ਾਲਸੇ ਵਿਰੋਧੀ ਰਹੀਆਂ ਤਾਕਤਾਂ ਵਿਸ਼ਵ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਸੰਗਤਾਂ ਨੂੰ ਗੁੰਮਰਾਹ ਕਰ ਰਹੀਆਂ ਹਨ: ਭਾਈ ਮੰਡ

ਸਰਬੱਤ ਖ਼ਾਲਸੇ ਵਿਰੋਧੀ ਰਹੀਆਂ ਤਾਕਤਾਂ ਵਿਸ਼ਵ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਸੰਗਤਾਂ ਨੂੰ ਗੁੰਮਰਾਹ ਕਰ ਰਹੀਆਂ ਹਨ: ਭਾਈ ਮੰਡ

ਖਮਾਣੋਂ: ਵਿਸ਼ਵ ਸਿੱਖ ਪਾਰਲੀਮੈਂਟ ਦਾ ਗਠਨ ਸਿੱਖ ਸੰਗਤਾਂ ਵਲੋਂ ਸਰਬੱਤ ਖ਼ਾਲਸਾ ਦੌਰਾਨ ਥਾਪੇ ਗਏ ਸਮੂਹ ਜਥੇਦਾਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਜਾਵੇਗਾ । ਕੁਝ ਅਜਿਹੀਆਂ ਤਾਕਤਾਂ ਜਿਹੜੀਆਂ ਸਰਬੱਤ ਖ਼ਾਲਸੇ ਦੀਆਂ ਵਿਰੋਧੀ ਰਹੀਆਂ ਹਨ, ਉਹੀ ਵਿਸ਼ਵ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੀਆਂ ਹਨ । ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ ।

ਭਾਈ ਧਿਆਨ ਸਿੰਘ ਮੰਡ(ਫਾਇਲ ਫੋਟੋ)

ਇਹ ਜਾਣਕਾਰੀ ਸਰਬੱਤ ਖ਼ਾਲਸਾ ਦੌਰਾਨ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੁਝ ਆਗੂਆਂ ਵਲੋਂ ਸੋਸ਼ਲ ਮੀਡੀਆ ‘ਤੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਨ ਉਪਰੰਤ ਪਾਈ ਇਕ ਵੀਡੀਓ ਜਿਸ ‘ਚ ਉਨ੍ਹਾਂ ਦੁਆਰਾ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਸਿੱਖ ਸੰਗਤ ਲਈ ਦਿੱਤਾ ਹੈ ਤੇ ਟੈਲੀਫ਼ੋਨ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਤੀ ਹੈ ।

 

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਰਜਕਾਰੀ ਜਥੇਦਾਰ ਤੁਸੀਂ ਹੋ ਤਾਂ ਸੰਦੇਸ਼ ਤੁਹਾਡੇ ਰਾਹੀਂ ਕਿਉਂ ਨਹੀਂ ਜਾਰੀ ਹੁੰਦੇ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ‘ਤੇ ਸਾਡੀ ਨਜ਼ਰ ਹੈ । ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਦੇ ਮਤੇ ਅਨੁਸਾਰ ਸਿੱਖ ਪਾਰਲੀਮੈਂਟ ਬਣਾਉਣ ਦੀਆਂ ਕਾਰਵਾਈਆਂ ਨਿਰੰਤਰ ਜਾਰੀ ਹਨ ।

 

ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਬਲਾਕ ਖਮਾਣੋਂ ਦੇ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ, ਜਥੇਦਾਰ ਭਾਈ ਮੰਡ ਦੀ ਪ੍ਰਤੀਕਿਰਿਆ ਦੀ ਪੋ੍ਰੜ੍ਹਤਾ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਕੌਮ ਨੇ ਵਿਅਕਤੀ ਨੂੰ ਕੌਮ ਦੀ ਪ੍ਰਤੀਨਿਧਤਾ ਕਰਨ ਦੀ ਡਿਊਟੀ ਕਾਰਜਕਾਰੀ ਰੂਪ ‘ਚ ਸੰਭਾਲੀ ਗਈ ਹੈ ਤਾਂ ਕਿਸੇ ਵੀ ਸਿੱਖ ਨੂੰ ਭਾਈ ਮੰਡ ਨਾਲ ਕਿਸੇ ਵੀ ਕੌਮ ਨਾਲ ਸਬੰਧਿਤ ਮਸਲੇ ‘ਤੇ ਕੋਈ ਗੱਲ ਕਰਨ ‘ਚ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਹੈ ।

ਟਿੱਪਣੀ ਕਰੋ:

About webmaster

Scroll To Top