Home / ਚੋਣਵੀ ਖਬਰ/ਲੇਖ / ਰਾਜੀਵ ਗਾਂਧੀ ਕਤਲ ਕੇਸ: ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ਰੱਦ ਕੀਤੀ ਜਾ ਸਕਦੀ -ਸੀਬੀਆਈ

ਰਾਜੀਵ ਗਾਂਧੀ ਕਤਲ ਕੇਸ: ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ਰੱਦ ਕੀਤੀ ਜਾ ਸਕਦੀ -ਸੀਬੀਆਈ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਏ. ਜੀ. ਪੇਰਾਰਿਵਲਨ ਦੀ ਪਟੀਸ਼ਨ ‘ਤੇ ਸੀ. ਬੀ. ਆਈ. ਨੇ ਅਦਾਲਤ ‘ਚ ਦਾਖ਼ਲ ਜਵਾਬ ‘ਚ ਕਿਹਾ ਕਿ ਇਸ ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ਰੱਦ ਕੀਤੀ ਜਾ ਸਕਦੀ ਹੈ। ਸੀ. ਬੀ. ਆਈ. ਨੇ ਸਰਬਉੱਚ ਅਦਾਲਤ ਨੂੰ ਇਹ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਹੈ।

 

ਮਈ 1999 ‘ਚ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਤਲ ਦੀ ਸਾਜਿਸ਼ ਰਚਣ ਦੇ ਚਾਰੇ ਦੋਸ਼ੀਆਂ ਪੇਰਾਰਿਵਲਨ, ਸਾਨਖਨ, ਮੁਰੂਗਨ ਅਤੇ ਨਲਿਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ‘ਚ ਸਾਲ 2000 ‘ਚ ਤਾਮਿਲਨਾਡੂ ਸਰਕਾਰ ਅਤੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਦੀ ਅਪੀਲ ‘ਤੇ ਨਲਿਨੀ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲ ਦਿੱਤਾ ਗਿਆ ਸੀ, ਜਦਕਿ ਫਰਵਰੀ 2014 ‘ਚ 11 ਸਾਲ ਤੱਕ ਰਾਸ਼ਟਰਪਤੀ ਕੋਲ ਰਹਿਮ ਦੀ ਅਰਜ਼ੀ ਬਕਾਇਆ ਰਹਿਣ ਦੇ ਆਧਾਰ ‘ਤੇ ਪੇਰਾਰਿਵਲਨ ਸਮੇਤ ਬਾਕੀ ਦੋਵਾਂ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲ ਦਿੱਤਾ ਸੀ।

 

 

ਸੀ. ਬੀ. ਆਈ. ਨੇ ਪੇਰਾਰਿਵਲਨ ਦੀ ਪਟੀਸ਼ਨ ‘ਤੇ ਜਵਾਬ ਦਿੰਦਿਆਂ ਕਿਹਾ ਕਿ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਹਰ ਪੱਧਰ ‘ਤੇ ਪੜਤਾਲ ਕੀਤੀ ਗਈ ਹੈ, ਜਦਕਿ ਪੇਰਾਰਿਵਲਨ ਦੇ ਵਕੀਲ ਨੇ ਕਿਹਾ ਕਿ 9 ਵੋਲਟ ਦੀਆਂ ਦੋ ਬੈਟਰੀਆਂ ਸਪਲਾਈ ਕਰਨ ਦੇ ਇਲਜ਼ਾਮ ‘ਚ ਉਹ ਪਿਛਲੇ 26 ਸਾਲ ਤੋਂ ਜੇਲ੍ਹ ‘ਚ ਹੈ ਅਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਉਹ ਸਾਜਿਸ਼ ‘ਚ ਸ਼ਾਮਿਲ ਨਹੀਂ ਸੀ।

ਟਿੱਪਣੀ ਕਰੋ:

About webmaster

Scroll To Top