Home / ਚੋਣਵੀ ਖਬਰ/ਲੇਖ / ਭਾਰਤੀ ਘੱਟ ਗਿਣਤੀ ਮੰਤਰਾਲੇ ਨੇ ਨਹੀਂ ਖਰਚੇ ਬਜਟ ਵਿੱਚ ਮਿਲੇ ਫੰਡ

ਭਾਰਤੀ ਘੱਟ ਗਿਣਤੀ ਮੰਤਰਾਲੇ ਨੇ ਨਹੀਂ ਖਰਚੇ ਬਜਟ ਵਿੱਚ ਮਿਲੇ ਫੰਡ

ਨਵੀਂ ਦਿੱਲੀ: ਭਾਰਤ ਦਾ ਘੱਟ ਗਿਣਤੀ ਮੰਤਰਾਲਾ ਆਪਣੇ ਕੰਮ ਲਈ ਗੰਭੀਰ ਨਹੀਂ। ਇਹ ਸਵਾਲ ਇਸ ਲਈ ਉੱਠਿਆ ਹੈ ਕਿਉਂਕਿ ਮੰਤਰਾਲੇ ਨੇ ਘੱਟ ਗਿਣਤੀਆਂ ਦੀ ਭਲਾਈ ਲਈ ਬਜਟ ਵਿੱਚ ਰੱਖੇ ਫੰਡ ਹੀ ਇਸਤੇਮਾਲ ਨਹੀਂ ਕੀਤੇ।

ਸੰਸਦੀ ਕਮੇਟੀ ਨੇ ਘੱਟ ਗਿਣਤੀ ਮੰਤਰਾਲੇ ਵੱਲੋਂ ਫੰਡਾਂ ਦੀ ਵਰਤੋਂ ਨਾ ਕੀਤੇ ਜਾਣ ’ਤੇ ਨਾਰਾਜ਼ਗੀ ਜਤਾਈ ਹੈ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਇਸ ਸਾਲ ਦੇ ਬਜਟ ਵਿੱਚ ਰੱਖੇ 4,195.48 ਕਰੋੜ ਰੁਪਏ ਵਿੱਚੋਂ 20 ਫਰਵਰੀ ਤਕ 66.58 ਫੀਸਦੀ ਦੀ ਹੀ ਵਰਤੋਂ ਕੀਤੀ ਹੈ।

 

ਸੰਸਦੀ ਕਮੇਟੀ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਵੱਲੋਂ ਰਾਖਵੇਂ ਰੱਖੇ ਗਏ ਫੰਡਾਂ ਨੂੰ ਇਹ ਮੰਤਰਾਲਾ ਪੂਰੀ ਤਰ੍ਹਾਂ ਵਰਤੋਂ ਵਿੱਚ ਲਿਆਉਣ ਵਿੱਚ ਨਾਕਾਮ ਰਿਹਾ ਹੈ। ਇਹ ਫੰਡ ਦੇਸ਼ ਵਿੱਚ ਘੱਟ ਗਿਣਤੀਆਂ ਦੀ ਭਲਾਈ ਲਈ ਖਰਚੇ ਜਾਣੇ ਹੁੰਦੇ ਹਨ। ਇਹ ਰਿਪੋਰਟ ਸੰਸਦ ਵਿੱਚ ਵੀਰਵਾਰ ਨੂੰ ਪੇਸ਼ ਕੀਤੀ ਗਈ ਹੈ।

ਟਿੱਪਣੀ ਕਰੋ:

About webmaster

Scroll To Top