Home / ਚੋਣਵੀ ਖਬਰ/ਲੇਖ / ਸਿੱਖ ਆਗੂਆਂ ਦੇ ਦਖਲ ਤੋਂ ਬਾਅਦ ਵਿਦਿਆਰਥੀਆਂ ਨੂੰ ਕੱਕਾਰਾਂ ਸਮੇਤ ਇਮਤਿਹਾਨ ਵਿੱਚ ਬੈਠਣ ਦਿੱਤਾ

ਸਿੱਖ ਆਗੂਆਂ ਦੇ ਦਖਲ ਤੋਂ ਬਾਅਦ ਵਿਦਿਆਰਥੀਆਂ ਨੂੰ ਕੱਕਾਰਾਂ ਸਮੇਤ ਇਮਤਿਹਾਨ ਵਿੱਚ ਬੈਠਣ ਦਿੱਤਾ

ਨਵੀਂ ਦਿੱਲੀ: ਦਿੱਲੀ ਵਿੱਚ ਸੀਬੀਐੱਸਈ ਦੀ ਦਸਵੀਂ ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੱਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ। ਬਾਅਦ ਵਿੱਚ ਸਿੱਖ ਆਗਅੂਾਂ ਦੇ ਦਖਲ ਤੋਂ ਬਾਅਦ ਮਾਮਲਾ ਹੱ;ਲ ਹੋ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਦੇ ਵਿਦਿਆਰਥੀਆਂ ਨੂੰ 10ਵੀਂ ਦੇ ਸਾਲਾਨਾ ਇਮਤਿਹਾਨ ਦੌਰਾਨ ‘ਕਕਾਰ’ ਪਹਿਨ ਨੇ ਨਾ ਜਾਣ ਦੇਣ ਦਾ ਮਸਲਾ ਸਿੱਖ ਆਗੂਆਂ ਦੇ ਦਖ਼ਲ ਨਾਲ ਹੱਲ ਹੋ ਗਿਆ ਹੈ।

 

‘ਆਪ’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵੱਲੋਂ 5 ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਇਸ ਸਕੂਲ ਵਿੱਚ ਬਣਿਆ ਸੀ।

 

ਸ੍ਰੀ ਜਰਨੈਲ ਸਿੰਘ ਮੁਤਾਬਕ ਉਨ੍ਹਾਂ ਨੂੰ ਜਦੋਂ ਸੂਚਨਾ ਮਿਲੀ ਤਾਂ ਉਹ ਟੈਗੋਰ ਸਕੂਲ ਪੁੱਜੇ ਤੇ ਪ੍ਰਿੰਸੀਪਲ ਨੂੰ ਦਿੱਲੀ ਸਰਕਾਰ ਦੇ ਪਿਛਲੇ ਸਮੇਂ ਦੇ ਹੁਕਮ ਦਿਖਾਏ ਜਿਨ੍ਹਾਂ ਵਿੱਚ ਸਿੱਖ ਪ੍ਰੀਖਿਆਰਥੀਆਂ ਨੂੰ ਕਕਾਰਾਂ ਸਮੇਤ ਪਰਚੇ ਦੇਣ ਦੀ ਹਦਾਇਤ ਦਿੱਲੀ ਦੇ ਸਿੱਖਿਆ ਮੰਤਰੀ ਵੱਲੋਂ ਕੀਤੀ ਹੋਈ ਹੈ।

 

ਸ੍ਰ ਜਰਨੈਲ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲੀਸ ਨੂੰ ਵੀ ਕੀਤੀ ਹੈ ਤੇ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਕਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਜਾਰੀ ਹਦਾਇਤ ਮੁੜ ਜਾਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਮਤਿਹਾਨ ‘ਸੀਬੀਐਸਈ’ ਵੱਲੋਂ ਕਰਵਾਏ ਜਾਂਦੇ ਹਨ ਜੋ ਕੇਂਦਰ ਸਰਕਾਰ ਅਧੀਨ ਹੈ।

 
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੀਬੀਐਸਈ ਬੋਰਡ, ਦਿੱਲੀ ਦੇ ਸਿੱਖਿਆ ਵਿਭਾਗ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਵਸੰਤ ਵਿਹਾਰ ਦੇ ਟੈਗੋਰ ਗਾਰਡਨ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਸਿੱਖਾਂ ਨੂੰ ਕਕਾਰ ਲੈ ਕੇ ਚੱਲਣ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੱਚਿਆਂ ਦੇ ਕਰੀਬ 40 ਮਿੰਟ ਖ਼ਰਾਬ ਹੋਏ।

ਟਿੱਪਣੀ ਕਰੋ:

About webmaster

Scroll To Top