Home / ਚੋਣਵੀ ਖਬਰ/ਲੇਖ / ਲੰਡਨ ਵਿੱਚ ਦਸਤਾਰੀਧਾਰੀ ਸਿੱਖ ਨੂੰ ਕਲੱਬ ਵਿੱਚ ਜਾਣ ਤੋਂ ਰੋਕਿਆ, ਬਾਅਦ ਵਿੱਚ ਮੰਗੀ ਮੁਆਫੀ

ਲੰਡਨ ਵਿੱਚ ਦਸਤਾਰੀਧਾਰੀ ਸਿੱਖ ਨੂੰ ਕਲੱਬ ਵਿੱਚ ਜਾਣ ਤੋਂ ਰੋਕਿਆ, ਬਾਅਦ ਵਿੱਚ ਮੰਗੀ ਮੁਆਫੀ

ਲੰਡਨ: ਸਿੱਖਾਂ ਨੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਭਾਂਵੇ ਆਪਣੀ ਕਾਬਲੀਅਤ ਸਦਕਾ ਵੱਡੀ ਪ੍ਰਾਪਤੀਆਂ ਕੀਤੀਆਂ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਉਨ੍ਹਾਂ ਦੀ ਵੱਖਰੀ ਪਛਾਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।ਬਰਤਾਨੀਆ ਵਿੱਚ ਸਿੱਖ ਕਾਫੀ ਰਸੂਖਪੁਰਨ ਅਹੁਦਿਆਂ ‘ਤੇ ਬਿਰਜਮਾਨ ਹਨ ਅਤੇ ਬਰਤਾਨੀਆ ਲੲ ਿਸਿੱਖਾਂ ਦੀ ਕਾਫੀ ਦੇਣ ਹੈ, ਪਰ ਇਸਦੇ ਬਾਵਜੂਦ ਸਿੱਖਾਂ ਨਾਲ ਨਸਲੀ ਘਟਨਾਵਾਂ ਵਾਪਰ ਰਹੀਆਂ ਹਨ।


ਤਾਜ਼ੀ ਵਾਪਰੀ ਘਟਨਾ ਵਿੱਚ ਕਾਨੂੰਨ ਦੇ ਵਿਦਿਆਰਥੀ ਅਮਰੀਕ ਸਿੰਘ (22) ਨੂੰ ਬਾਰ ’ਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਮੀਡੀਆ ਰਿਪੋਰਟ ਮੁਤਾਬਕ ਅਮਰੀਕ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਕੱਲ ਨੌਟਿੰਘਮਸ਼ਾਇਰ ਦੇ ਮੈਨਜ਼ਫੀਲਡ ’ਚ ਪੈਂਦੇ ਰਸ਼ ਲੇਟ ਬਾਰ ’ਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਗਿਆ। ਉਸ ਨੂੰ ਦੱਸਿਆ ਗਿਆ ਕਿ ਬਾਰ ’ਚ ਦਸਤਾਰ ਸਜਾ ਕੇ ਆਉਣ ਦੀ ਨੀਤੀ ਨਹੀਂ ਹੈ।

 
ਅਮਰੀਕ ਸਿੰਘ ਨੇ ਬਾਊਂਸਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਸਤਾਰ ਉਸ ਦੇ ਕੇਸਾਂ ਦੀ ਸੰਭਾਲ ਦੇ ਨਾਲ ਨਾਲ ਸਿੱਖ ਧਰਮ ਦੇ ਅਹਿਮ ਕਕਾਰਾਂ ’ਚ ਸ਼ਾਮਲ ਹੈ। ਪਰ ਸਾਰੀਆਂ ਦਲੀਲਾਂ ਨੂੰ ਅਣਗੌਲਿਆ ਕਰਦਿਆਂ ਉਸ ਨੂੰ ਧੂਹ ਕੇ ਕਲੱਬ ਤੋਂ ਬਾਹਰ ਕੱਢ ਦਿੱਤਾ ਗਿਆ। ਅਮਰੀਕ ਸਿੰਘ ਨੇ ਫੇਸਬੁੱਕ ’ਤੇ ਲਿਖਿਆ ਕਿ ਇਸ ਹਰਕਤ ਨਾਲ ਉਸ ਦਾ ਦਿਲ ਟੁੱਟ ਗਿਆ ਕਿਉਂਕਿ ਉਸ ਨੇ ਆਪਣੀ ਦਸਤਾਰ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਸੀ।

 

 

‘ਦਿ ਸਨ’ ਦੀ ਰਿਪੋਰਟ ਮੁਤਾਬਕ ਅਮਰੀਕ ਸਿੰਘ ਨੇ ਕਿਹਾ ਕਿ ਉਸ ਦੇ ਪੁਰਖਿਆਂ ਨੇ ਪਹਿਲਾਂ ਬ੍ਰਿਟਿਸ਼ ਫ਼ੌਜ ਲਈ ਜੰਗ ਲੜੀ ਸੀ ਪਰ ਹੁਣ ਧਰਮ ਕਰਕੇ ਉਸ ਨੂੰ ਬੇਇੱਜ਼ਤ ਕੀਤਾ ਗਿਆ। ਉਹ ਨੌਟਿੰਘਮ ਟਰੈਂਟ ਯੂਨੀਵਰਸਿਟੀ ’ਚ ਲਾਅ ਦੇ ਅੰਤਮ ਵਰ੍ਹੇ ਦਾ ਵਿਦਿਆਰਥੀ ਹੈ। ਉਂਜ ਜਦੋਂ ਮਾਮਲਾ ਵਿਗੜ ਗਿਆ ਤਾਂ ਮੈਨੇਜਮੈਂਟ ਨੇ ਉਸ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਅਮਲੇ ਖਿਲਾਫ਼ ਕਾਰਵਾਈ ਜਾਰੀ ਹੈ। ਮੈਨਜ਼ਫੀਲਡ ਦੇ ਲੇਬਰ ਕੌਂਸਲਰ ਸੋਨੀਆ ਵਾਰਡ ਨੇ ਕਿਹਾ ਕਿ ਇਹ ਉਨ੍ਹਾਂ ਦੀ ਨੀਤੀ ਨਹੀਂ ਹੈ ਅਤੇ ਸੁਰੱਖਿਆ ਅਮਲੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਟਿੱਪਣੀ ਕਰੋ:

About webmaster

Scroll To Top