Home / ਚੋਣਵੀ ਖਬਰ/ਲੇਖ / ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਨਰਿੰਦਰ ਮੋਦੀ ਖਿਲਾਫ ਕੀਤਾ ਜਾਵੇਗਾ ਜਬਰਦਸਤ ਮੁਜਾਹਰਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਨਰਿੰਦਰ ਮੋਦੀ ਖਿਲਾਫ ਕੀਤਾ ਜਾਵੇਗਾ ਜਬਰਦਸਤ ਮੁਜਾਹਰਾ

 

“ਮੀਟਿੰਗ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਹਾਰਦਿਕ ਧੰਨਵਾਦ ਅਤੇ ਭਾਰਤ ਸਰਕਾਰ ਦੀ ਨਿਖੇਧੀ”

ਲੰਡਨ: ਭਾਰਤ ਦੇ ਹਿੰਦੂਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਇੰਗਲੈਂਡ ਫੇਰੀ ਦਾ ਨੋਟਿਸ ਲੈਂਦਿਆਂ ਉਸਦਾ ਵੱਡੀ ਪੱਧਰ ਤੇ ਵਿਰੋਧ ਕਰਨ ਦਾ ਫੈਂਸਲਾ ਕੀਤਾ ਗਿਆ । ਇਸ ਵਾਸਤੇ ਯੂ,ਕੇ ਭਰ ਦੀਆਂ ਸਿੱਖ ਸੰਗਤਾਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਕਮਰਕੱਸੇ ਕਰ ਦੀ ਸਨਿਮਰ ਅਪੀਲ ਕੀਤੀ ਗਈ ਹੈ ।

ਇਕੱਤਰਤਾ ਦੌਰਾਨ ਸਿੱਖ ਆਗੂ

ਜਿਕਰਯੋਗ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਐਪਰੈਲ ਨੂੰ ਚਾਰ ਦਿਨਾਂ ਦੌਰੇ ਤੇ ਲੰਡਨ ਆ ਰਿਹਾ ਹੈ ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੀ ਵਿਸ਼ੇਸ਼ ਇਕੱਤਰਤਾ ਐਤਵਾਰ ਨੂੰ ਗੁਰਦਵਾਰਾ ਸਿੰਘ ਸਭਾ ਕਾਵੈਂਟਰੀ ਵਿਖੇ ਹੋਈ । ਜਿਸ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿੱਲ , ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ,ਭਾਈ ਹਰਦੀਸ਼ ਸਿੰਘ,ਜਥੇਦਾਰ ਬਲਵੀਰ ਸਿੰਘ ,ਭਾਈ ਦਵਿੰਦਰਜੀਤ ਸਿੰਘ,ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ,ਭਾਈ ਗੁਰਚਰਨ ਸਿੰਘ ,ਭਾਈ ਅਵਤਾਰ ਸਿੰਘ ਸੰਘੇੜਾ ਨੇ ਸ਼ਮੂਲੀਅਤ ਕੀਤੀ ।

 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਕੌਮ ਪ੍ਰਤੀ ਦਿਖਾਈ ਹਮਦਰਦੀ ਲਈ ਧੰਨਵਾਦੀ ਦਾ ਮਤਾ ਪਾਸ ਕੀਤਾ । ਗਿਆ ਉੱਥੇ ਭਾਰਤ ਸਰਕਾਰ , ਭਾਰਤ ਦੇ ਫਿਰਕਾਪ੍ਰਸਤ ਹਿੰਦੂਤਵੀ ਸੋਚ ਨਾਲ ਲਬਰੇਜ਼ ਮੀਡੀਏ ਵਲੋਂ ਦਿਖਾਈ ਗਈ ਨਫਰਤੀ ਭਾਵਨਾ ਦੀ ਸਖਤ ਨਿਖੇਧੀ ਕੀਤੀ ਗਈ ।ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਸਾਹਮਣੇ ਭਾਰਤ ਦਾ ਫਿਰਕੂ ਚਿਹਰਾ ਨੰਗਾ ਹੋਇਿਆ । ਭਾਰਤ ਵਿੱਚ ਸਿੱਖਾਂ ਨਾਲ 1947 ਤੋਂ ਲਗਾਤਾਰ ਵਿਤਕਰਾ ,ਜ਼ੁਲਮ ਅਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ । ਸਰਕਾਰੀ ਸ਼ਹਿ ਪ੍ਰਾਪਤ ਇਸ ਹਿਟਲਰਸ਼ਾਹੀ ਜੁਲਮਾਂ ਦੀ ਮਾਰ ਹੇਠ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਵੀ ਹਨ ।ਜਿਹਨਾਂ ਨੂੰ ਖਤਮ ਕਰਕੇ ਜਾਂ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਜਾਂ ਹਿੰਦੂਤਵ ਦੀ ਈਨ ਮੰਨਵਾ ਕੇ ਭਾਰਤ ਨੂੰ ਹਿੰਦੂਰਾਸ਼ਟਰ ਬਣਾਉਣ ਦੇ ਐਲਾਨ ਅਕਸਰ ਹੀ ਹਿੰਦੂਤਵੀ ਆਗੂਆਂ ਵਲੋਂ ਕੀਤੇ ਜਾਂਦੇ ਹਨ । ਕੇਂਦਰ ਵਿੱਚ ਭਾਜਪਾ ਸਰਕਾਰ ਆਉਣ ਮਗਰੋਂ ਇਹਨਾਂ ਦੇ ਹੌਂਸਲੇ ਵਧ ਗਏ ਹਨ ਅਤੇ ਹਿੰਦੂਤਵੀ ਏਜੰਡਾ ਲਾਗੂ ਕਰਨ ਲਈ ਵੱਡੀ ਪੱਧਰ ਤੇ ਸਰਗਰਮ ਹਨ ।

 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਾਜੇ ਹੋਏ ਖਾਲਸਾ ਪੰਥ ਦੀ ਅਜਾਦ ਹਸਤੀ ਅਤੇ ਅੱਡਰੀ ਹੋਂਦ ਹੈ । ਰਾਜਸੀ ਨਿਸ਼ਾਨਾ ਕੇਵਲ ਖਾਲਿਸਤਾਨ ਹੈ ਜਿਸਦੀ ਪੂਰਤੀ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ ਮੁਜਾਹਰੇ ਬਾਰੇ ਇੰਗਲੈਂਡ ਭਰ ਦੀਆਂ ਸਿੱਖ ਸੰਗਤਾਂ ਨੂੰ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ ਗਈ ਉਥੇ ਇੰਗਲੈਂਡ ਵਿੱਚ ਚੱਲ ਰਹੇ ਵੱਖ ਵੱਖ ਟੀ.ਵੀ ਚੈਨਲਾਂ ਅਤੇ ਪਿੰਟ ਮੀਡੀਏ ਨੂੰ ਇਸ ਰੋਸ ਮੁਜਾਹਰੇ ਵਿੱਚ ਯੋਗਦਾਨ ਪਾਉਣ ਦਾ ਨਿਮਰਤਾ ਸਹਿਤ ਸੱਦਾ ਦਿੰਦਿਆਂ ਆਖਿਆ ਗਿਆ ਕਿਉਂ ਕਿ ਇਹ ਕਿਸੇ ਇੱਕ ਜਥੇਬੰਦੀ ਜਾਂ ਵਿਆਕਤੀ ਵਿਸੇ਼ਸ਼ ਦਾ ਕਾਰਜ ਨਹੀਂ ਬਲਕਿ ਸਮੁੱਚੀ ਕੌਮ ਦਾ ਸਾਂਝਾ ਕਾਰਜ ਹੈ । ਬਲਕਿ ਭਾਰਤ ਦੇ ਸਰਕਾਰੀ ਜੁਲਮਾਂ ਦੀ ਭੱਠੀ ਵਿੱਚ ਪਿਸ ਰਹੀਆਂ ਸਮੂਹ ਘੱਟ ਗਿਣਤੀਆਂ ਦਾ ਸਾਂਝਾ ਕਾਰਜ ਹੈ ।ਇਸ ਕਰਕੇ ਹਰ ਸਿੱਖ ਬਲਕਿ ਹਰ ਇਨਸਾਫ ਪਸੰਦ ਵਿਆਕਤੀ ਨੂੰ ਇਸ ਮੁਜਾਹਰੇ ਦਾ ਹਿੱਸਾ ਬਣਨ ਦੀ ਲੋੜ ਹੈ ਹੈ ।

ਟਿੱਪਣੀ ਕਰੋ:

About webmaster

Scroll To Top