Home / ਚੋਣਵੀ ਖਬਰ/ਲੇਖ / ਬਰਤਾਨੀਆ ਦੀ ਯੂਨੀਵਰਸਿਟੀ ਪਹਿਲਾ ਸਿੱਖ ਅਤੇ ਪੰਜਾਬੀ ਅਧਿਐਨ ਕੇਂਦਰ ਸਥਾਪਤ ਹੋਇਆ

ਬਰਤਾਨੀਆ ਦੀ ਯੂਨੀਵਰਸਿਟੀ ਪਹਿਲਾ ਸਿੱਖ ਅਤੇ ਪੰਜਾਬੀ ਅਧਿਐਨ ਕੇਂਦਰ ਸਥਾਪਤ ਹੋਇਆ

ਲੰਡਨ, ਬ੍ਰਮਿੰਘਮ: ਬਰਤਾਨੀਆ ਦੀ ਵੁਲਵਰਹੈਂਪਟਨ ਯੂਨੀਵਰਸਿਟੀ ਤਵਾਰੀਖ਼ ਵਿਚ ਪਹਿਲਾ ਸਿੱਖ ਅਤੇ ਪੰਜਾਬੀ ਅਧਿਐਨ ਕੇਂਦਰ ਸਥਾਪਤ ਹੋ ਗਿਆ ਹੈ।
ਉਚੇਰੀ ਤੇ ਖੋਜ ਪੱਧਰ ਦੀ ਵਿਦਿਆ ਲਈ ਇਹ ਪਹਿਲਾ ਕੇਂਦਰ ਹੈ। ਇਸ ਦੇ ਪੰਜਾਬ ਤੇ ਦਿੱਲੀ ਵਿਚ ਵੀ ਸੰਪਰਕ ਹੋਣਗੇ। ਨਵੇਂ ਕੇਂਦਰ ਦੇ ਪਹਿਲੇ ਡਾਇਰੈਕਟਰ ਡਾ. ਉਪਿੰਦਰਜੀਤ ਕੌਰ ਤੱਖਰ ਬਣੇ ਹਨ।

ਸਮਾਗਮ ਦੌਰਾਨ ਹਾਜ਼ਰ ਪੱਤਵੰਤੇ

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਉਪਿੰਦਰਜੀਤ ਕੌਰ ਤੱਖਰ, ਡਾ. ਜੌਨ ਪਿੰਮ, ਵਾਈਸ ਚਾਂਸਲਰ ਪ੍ਰੋ. ਜੈਫ਼ ਲੇਅਰ, ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਓ.ਬੀ.ਈ., ਸੂਫੀ ਗਾਇਕ ਅਤੇ ਅਦਾਕਾਰ ਡਾ. ਸਤਿੰਦਰ ਸਰਤਾਜ ਅਤੇ ਗਵਰਨਰ ਨਿੰਦਰ ਜੌਹਲ ਨੇ ਅੱਜ ਦੇ ਦਿਨ ਨੂੰ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਅਹਿਮ ਕਰਾਰ ਦਿੱਤਾ।

 

ਕੌਂਸਲਰ ਰੁਪਿੰਦਰ ਕੌਰ ਤੇ ਖੋਜ ਵਿਦਿਆਰਥਣ ਰੁਪਿੰਦਰ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਭਾਰਤ ਦੇ ਬ੍ਰਮਿੰਘਮ ਦੂਤਾਵਾਸ ਕੌਂਸਲੇਟ ਮਿ: ਚੱਕਰਵਰਤੀ ਨੇ ਨਵੇਂ ਸੈਂਟਰ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ ਅਕਾਰੀ ਤਸਵੀਰ ਭੇਟ ਕੀਤੀ। ਇਸ ਮੌਕੇ ਹਾਜ਼ਰ ਮਹਿਮਾਨਾਂ ਨੂੰ ਯਾਦਗਰੀ ਚਿੰਨ ਤੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੀ ਡਾਕ ਟਿਕਟ ਸਨਮਾਨ ਵਜੋਂ ਭੇਟ ਕੀਤੇ।

 

ਡਾ. ਸੁਜਿੰਦਰ ਸਿੰਘ ਸੰਘਾ ਨੇ ਕਿਹਾ ਕਿ 1960ਵਿਆਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਅੱਜ 58 ਸਾਲ ਬਾਅਦ ਬੂਰ ਪਿਆ ਹੈ। ਸਕੂਲਾਂ ਤੋਂ ਬਾਅਦ ਸਿੱਖ ਤੇ ਪੰਜਾਬੀ ਸਿੱਖਿਆ ਨਾਲ ਸਬੰਧਿਤ ਯੂ.ਕੇ. ‘ਚ ਸਥਾਪਿਤ ਹੋਣ ਵਾਲਾ ਇਹ ਪਹਿਲਾ ਕੇਂਦਰ ਹੈ।

 

ਉਨ੍ਹਾਂ ਸਿੱਖ ਭਾਈਚਾਰੇ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ, ਪ੍ਰਚਾਰਕਾਂ, ਖੋਜ਼ੀਆਂ ਅਤੇ ਕਿੱਤਾਕਾਰਾਂ ਆਦਿ ਲਈ ਵਿਦਿਆ ਦਾ ਪ੍ਰਬੰਧ ਕਰਨ ਲਈ ਯੂਨੀਵਰਸਿਟੀ ਯਤਨ ਕਰ ਰਹੀ ਹੈ, ਜਿਸ ਲਈ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ।

ਟਿੱਪਣੀ ਕਰੋ:

About webmaster

Scroll To Top