Home / ਕੌਮਾਂਤਰੀ ਖਬਰਾਂ / ਬੇਲੋੜੀ ਦੁਸ਼ਣਬਾਜ਼ੀ ਕਰ ਕੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਤੋਂ ਗੁਰੇਜ਼ ਕੀਤਾ ਜਾਵੇ: ਭਾਈ ਜਗਤਾਰ ਸਿੰਘ ਹਵਾਰਾ

ਬੇਲੋੜੀ ਦੁਸ਼ਣਬਾਜ਼ੀ ਕਰ ਕੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਤੋਂ ਗੁਰੇਜ਼ ਕੀਤਾ ਜਾਵੇ: ਭਾਈ ਜਗਤਾਰ ਸਿੰਘ ਹਵਾਰਾ

ਨਿਊਯਾਰਕ: ਵਰਲਡ ਸਿੱਖ ਕਨਵੈੱਨਸ਼ਨ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਮੁੱਦੇ ‘ਤੇ ਵਿਰੋਧ ਕਰ ਰਹੇ ਕੁੱਝ ਲੋਕਾਂ ਤੇ ਕੁੱਝ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਪੱਤਰ ਲਿੱਖ ਕੇ ਤਾੜਨਾ ਕੀਤੀ ਹੈ ਕਿ ਅਜਿਹੇ ਪੰਥਕ ਪ੍ਰਸਤ ਕੰਮ ਵਿਚ ਜੇਕਰ ਕੋਈ ਵੀ ਅੜਚਣ ਪੈਦਾ ਕਰੇਗਾ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜੋ ਸਿੱਖ ਪੰਥ ਦੀ ਸਮੁੱਚੇ ਵਿਸ਼ਵ ਵਿਚ ਬਣ ਰਹੀ ਸਿੱਖ ਪਾਰਲੀਮੈਂਟ ਵਿਚ ਅੜਚਣ ਪਾ ਰਿਹਾ ਹੈ ਉਹ ਪੰਥ ਵਿਰੋਧੀ ਗਰਦਾਨਿਆ ਜਾ ਸਕਦਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਕਤਲ ਦੇ ਮੁਕੱਦਮੇਂ ਵਿੱਚੋਂ ਬਰੀ

ਮੀਡੀਆ ਵਿੱਚ ਨਸ਼ਰ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਪੰਥਕ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ।ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਸਬੰਧੀ ਕੁਝ ਸਜਨਾਂ ਵਲੋਂ ਝੂਠੇ ਤੇ ਗੁਮਰਾਹਕੁਨ ਲੱਗੇ ਬਿਆਨ ਤੋਂ ਸਿੱਖ ਸੰਗਤਾਂ ਗੁਮਰਾਹ ਨਾ ਹੋਣ ਅਤੇ ਸੁਚੇਤ ਰਹਿਣ, ਦਾਸ ਸਖ਼ਤ ਤਾੜਨਾ ਕਰਦਾ ਹਾਂ ਕਿ ਬੱਸ ਹੁਣ ਬਹੁਤ ਹੋ ਚੁੱਕਾ ਹੈ, ਇਸ ਕਰ ਕੇ ਆਪਹੁਦਰੀ ਬਿਆਨਬਾਜ਼ੀ ਕਰ ਕੇ ਤੇ ਦੁਸ਼ਣਬਾਜੀ ਕਰ ਕੇ ਲੋਕ ਹਸਾਈ ਕਰ ਕੇ ਪੰਥਕ ਏਕਤਾ ਦੇ ਯਤਨਾਂ ਨੂੰ ਠੇਸ ਨਾ ਪਹੁੰਚਾਓ, ਨਹੀਂ ਤਾਂ ਮੈਨੂੰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ।

 

ਉਨ੍ਹਾਂ ਨੇ ਪੱਤਰ ਵਿਚ ਅੱਗੇ ਲਿਖਿਆ ਹੈ ਕਿ ਦਾਸ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਸਪਸ਼ਟ ਕਰਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਹਰ ਸੰਭਵ ਯਤਨ ਕਰਦਾ ਆ ਰਿਹਾ ਹਾਂ, ਇਸ ਸਬੰਧੀ ਲਗਭਗ ਸਾਰੀਆਂ ਪੰਥਕ ਧਿਰਾਂ ਅਤੇ ਅਕਾਦਮਿਕ ਸ਼ਖ਼ਸੀਅਤਾਂ ਨੂੰ ਭਰੋਸੇ ਵਿਚ ਲੈਣ ਲਈ ਦੇਸ਼ ਦੇ ਵਿਦੇਸ਼ਾਂ ਵਿਚ ਘੱਟੋ-ਘੱਟ 35-40 ਮੀਟਿੰਗਾਂ ਕਰਵਾ ਚੁੱਕਾ ਹਾਂ, ਸੌ ਦੇ ਕਰੀਬ ਪੱਤਰ ਭੇਜ ਕੇ ਅਤੇ ਕੁੱਝ ਮੁਲਾਕਾਤਾਂ ‘ਤੇ ਬੁਲਾ ਕੇ ਭਰੋਸੇ ਵਿਚ ਲੈ ਚੁੱਕਾ ਹਾਂ।

 

ਉਨ੍ਹਾਂ ਲਿਖਿਆ ਕਿ ਸੋ ਇਸ ਤੋਂ ਬਾਅਦ ਹੀ ਦਾਸ ਨੇ ਗੁਰਸਿੱਖ ਵਿਦੇਸ਼ੀ ਵੀਰਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ।ਜਥੇ. ਹਵਾਰਾ ਨੇ ਕਿਹਾ ਕਿ ਇਸ ਲਈ ਮੈਂ ਸਪਸ਼ਟ ਕਰਦਾ ਹਾਂ ਕਿ ਵਿਦੇਸ਼ੀ ਵੀਰ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਜੋ ਉਪਰਾਲਾ ਕਰ ਰਹੇ ਹਨ, ਉਹ ਸਵਾਗਤਯੋਗ ਹਨ, ਉਨ੍ਹਾਂ ਵੀਰਾਂ ਦਾ ਸਾਥ ਦੇਣ ਲਈ ਮੈਂ ਸਮੁੱਚੇ ਜਗਤ ਦੇ ਸਿੱਖਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਕਿ 3-4 ਮਾਰਚ ਨੂੰ ਹੋਣ ਵਾਲੀ ਵਿਸ਼ਵ ਸਿੱਖ ਕਨਵੈੱਨਸ਼ਨ ਨੂੰ ਕਾਮਯਾਬ ਕਰਨ ਲਈ ਸਮੁੱਚੀਆਂ ਪੰਥਕ ਧਿਰਾਂ ਦੇ ਲੀਡਰ ਸਹਿਯੋਗ ਦੇਣ।

 

ਉਨ੍ਹਾਂ ਕਿਹਾ ਕਿ ਕੁੱਝ ਪੰਥਕ ਧਿਰਾਂ ਗੁਰਸਿੱਖ ਵੀਰ ਅਜੇ ਵਰਲਡ ਸਿੱਖ ਪਾਰਲੀਮੈਂਟ ਵਿਚ ਸ਼ਾਮਿਲ ਹੋਣ ਲਈ ਕੁੱਝ ਤਕਨੀਕੀ ਕਾਰਨਾਂ ਕਰਕੇ ਦੁਬਿਧਾ ਵਿਚ ਹਨ, ਇਹ ਗੁਰਸਿੱਖ ਵੀਰ ਮੇਰੇ ਸਤਿਕਾਰਯੋਗ ਹਨ, ਇਨ੍ਹਾਂ ਗੁਰਸਿੱਖ ਵੀਰਾਂ ਦੇ ਵਿਚਾਰਾਂ ਨੂੰ ਚਰਚਾ ਵਿਚ ਲੈ ਕੇ ਇਨ੍ਹਾਂ ਨੂੰ ਵੀ ਮਿਲ ਬੈਠ ਕੇ ਜਲਦੀ ਹੀ ਸ਼ਾਮਿਲ ਕਰ ਲਿਆ ਜਾਵੇਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ : Two days World Sikh Convention starts today at New York

ਜਥੇ. ਹਵਾਰਾ ਨੇ ਕਿਹਾ ਹੈ ਕਿ ਮੇਰੇ ਸਬੰਧੀ ਜਾਂ ਫਿਰ ਇਸ ਪੱਤਰ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈ ਜਾਂ ਫਿਰ ਵਿਚਾਰ ਕਰਨਾ ਹੈ ਤਾਂ ਉਨ੍ਹਾਂ ਦੇ ਵਕੀਲ ਅਮਰ ਸਿੰਘ ਚਹਿਲ ਨਾਲ ਜਾਂ ਫਿਰ ਨਜ਼ਦੀਕੀ ਵੀਰਾਂ ਰਾਹੀਂ ਮੇਰੇ ਨਾਲ ਸੰਪਰਕ ਕਰ ਕੇ ਸਪਸ਼ਟੀਕਰਨ ਲਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਬੇਲੋੜੀ ਦੁਸ਼ਣਬਾਜ਼ੀ ਕਰ ਕੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਤੋਂ ਗੁਰੇਜ਼ ਕੀਤਾ ਜਾਵੇ ।

ਟਿੱਪਣੀ ਕਰੋ:

About webmaster

Scroll To Top