Home / ਕੌਮਾਂਤਰੀ ਖਬਰਾਂ / ਸਤਲੁਜ ਜਮੁਨਾ ਲਿੰਕ ਨਹਿਰ ਮੁੱਦੇ ’ਤੇ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਦਿੱਲੀ ਵਿੱਚ ਰੈਲੀ ਕਰੇਗੀ

ਸਤਲੁਜ ਜਮੁਨਾ ਲਿੰਕ ਨਹਿਰ ਮੁੱਦੇ ’ਤੇ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਦਿੱਲੀ ਵਿੱਚ ਰੈਲੀ ਕਰੇਗੀ

ਜੀਂਦ: ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਵਾਲੀ ਸਤਲੁਜ ਜਮੁਨਾ ਲਿੰਕ ਨਹਿਰ ਬਣਾਉਣ ਦੇ ਮੁੱਦੇ ’ਤੇ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਦਿੱਲੀ ਵਿੱਚ ਰੈਲੀ ਕਰੇਗੀ।ਹਿਸਾਰ ਤੋਂ ਇਨੈਲੋ ਸੰਸਦ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਐਸ ਵਾਈ ਐਲ ਨਹਿਰ ਦੇ ਪਾਣੀ ਦੀ ਮੰਗ ਦੇ ਮੁੱਦੇ ਨੂੰ ਲੈਕੇ ਇਨੈਲੋ 7 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਰੈਲੀ ਕਰਨ ਜਾ ਰਹੀ ਹੈ, ਇਸ ਰੈਲੀ ਵਿੱਚ ਸੂਬੇ ਦੇ ਹਰ ਹਲਕੇ ਤੋਂ ਤਿੰਨ-ਤਿੰਨ ਵਰਕਰ ਸ਼ਾਮਲ ਹੋਣਗੇ।

ਸਤਲੁਜ-ਯਮੁਨਾ ਲਿੰਕ ਨਹਿਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ-ਜਦੋਂ ਇਨੈਲੋ ਨੇ ਦਿੱਲੀ ਵਿੱਚ ਕਦਮ ਰੱਖਿਆ ਹੈ, ਦੇਸ਼ ਵਿੱਚ ਵੱਡੇ ਬਦਲਾਓ ਹੋਏ ਹਨ। ਉਨ੍ਹਾਂ ਭਾਜਪਾ ਅਤੇ ਕਾਂਗਰਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ 15 ਫਰਵਰੀ  ਜੀਂਦ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੀਂਦ ਵਿਖੇ ਰੈਲੀ ਕਰਨ ਲਈ ਆਏ ਸੀ ਤਾਂ ਉਸ ਸਮੇਂ ਲੋਕਾਂ ਨੇ ਉਨ੍ਹਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਸੀ ਤੇ ਹੁਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰੱਥ ਯਾਤਰਾ ਕੱਢ ਰਹੇ ਹਨ, ਜਿਹੜੀ ਦੁਨੀਆਂ ਦੀ ਪਹਿਲੀ ਅਜਿਹੀ ਰੱਥ ਯਾਤਰਾ ਹੈ ਕਿ ਜਿਸ ਵਿੱਚ ਰੱਥ ਦਾ ਪਹੀਆ ਹੀ ਨਹੀਂ ਘੁੰਮਿਆ।

 

  ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਰਾਠੀ, ਵਿਧਾਇਕ ਡਾ. ਹਰੀ ਚੰਦ ਮਿੱਢਾ, ਪਰਮਿੰਦਰ ਢੁੱਲ, ਪ੍ਰਿਥੀ ਸਿੰਘ, ਸਾਬਕਾ ਵਿਧਾਇਕ ਰਾਮਫਲ ਕੁੰਡੂ, ਹਰੀਸ਼ ਅਰੋੜਾ, ਵਿਜਿੰਦਰ ਰੇਢੁ, ਆਨੰਦ ਲਾਠਰ ਤੇ ਗੁਰਦੀਪ ਸਿੰਘ ਸਾਂਗਵਾਨ ਆਦਿ ਹਾਜ਼ਰ ਸਨ।

ਟਿੱਪਣੀ ਕਰੋ:

About webmaster

Scroll To Top