Home / ਕੌਮਾਂਤਰੀ ਖਬਰਾਂ / ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

 

ਅਸਟਰੇਲੀਆ: ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦੇ ਬਲਬੂਤੇ ਵੱਡੀਆਂ ਪੱਦਵੀਆਂ ‘ਤੇ ਪਹੁੰਚੀ ਸਿੱਖ ਕੌਮ ਦੇ ਮਾਣ ਵਿੱਚ ਇੱਕ ਹੋਰ ਪਾਠ ਜੁੜ ਗਿਆ ਹੈ।ਅਸਟਰੇਲੀਆ ਵਿੱਚ 15 ਸਾਲਾ ਨੌਜਵਾਨ ਸਿਮਰਨ ਸਿਮਘ ਸੋਲੋ ਪਾਈਲਲ ਬਣ ਗਿਆ ਹੈ।

ਆਸਟ੍ਰੇਲੀਆ ਦੇ ਸ਼ਹਿਰ ਪਰਥ ਦਾ 15 ਸਾਲਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਪੱਛਮੀ ਆਸਟ੍ਰੇਲੀਆ ਦੇ ਘਰੇਲੂ ਹਵਾਈ ਅੱਡਾ ਜੰਡਾਕੋਟ ਦੇ ਰਾਇਲ ਐਰੇ ਕਲੱਬ (ਡਬਲਿਯੂ.ਏ) ਤੋਂ ਸਿਖਲਾਈ ਲੈਣ ਉਪਰੰਤ 22 ਫ਼ਰਵਰੀ 2018 ਨੂੰ ਇਕੱਲਿਆਂ ਸਫ਼ਲਤਾ ਪੂਰਵਕ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ।
ਸਿਮਰਨ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਤ ਹੈ।ਉਹ ਆਸਟ੍ਰੇਲੀਆ ਵਿਖੇ ਸਾਲ 2008 ਵਿਚ ਅਪਣੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਨਾਲ ਆਇਆ।ਇਸ ਸਮੇਂ ਸਿਮਰਨ ਰੋਜਮਾਇਨ ਸੀਨੀਅਰ ਹਾਈ ਸਕੂਲ ਵਿਚ ਗਿਆਰਵੀਂ ਜਮਾਤ ਵਿਚ ਪੜ੍ਹ ਰਿਹਾ ਹੈ।
ਇਸ ਨਾਲ ਹੀ ਸਿਮਰਨ ਨੇ ਪਾਰਟ ਟਾਈਮ ਪੜ੍ਹਾਈ ਕੈਨਿੰਗਟਨ ਵਿਖੇ ਆਸਟ੍ਰੇਲੀਅਨ ਏਅਰ ਫ਼ੋਰਸ ਕੈਡਿਟ ਵਾਸਤੇ 22 ਅਪ੍ਰੈਲ 2015 ਨੂੰ ਦਾਖ਼ਲਾ ਲਿਆ।ਸਮੁੱਚੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਸਿਮਰਨ ਪੱਛਮੀ ਆਸਟ੍ਰੇਲੀਆ ਦਾ ਪਹਿਲਾਂ ਸਿੱਖ ਕੈਡਿਟ ਹੈ।

ਟਿੱਪਣੀ ਕਰੋ:

About webmaster

Scroll To Top