Home / ਕੌਮਾਂਤਰੀ ਖਬਰਾਂ / ਮੌੜ ਧਮਾਕੇ ਤੇ ਬਗਰਾੜੀ ਕਾਂਡ ਦੀ ਸੀ.ਬੀ.ਆਈ. ਜਾਂਚ ਹੋਵੇ: ਖਹਿਰਾ

ਮੌੜ ਧਮਾਕੇ ਤੇ ਬਗਰਾੜੀ ਕਾਂਡ ਦੀ ਸੀ.ਬੀ.ਆਈ. ਜਾਂਚ ਹੋਵੇ: ਖਹਿਰਾ

 

 
 
ਸੁਖਪਾਲ ਸਿੰਘ ਖਹਿਰਾ ਮੌੜ ਬੰਬ ਕਾਂਡ ਦੇ ਸਬੰਧ ਵਿਚ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ।  ਫੋਟੋ: ਕੁਲਦੀਪ

ਸੁਖਪਾਲ ਸਿੰਘ ਖਹਿਰਾ ਮੌੜ ਬੰਬ ਕਾਂਡ ਦੇ ਸਬੰਧ ਵਿਚ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ।

 

ਮੌੜ ਮੰਡੀ: ਪਿਛਲੇ ਸਾਲ 31 ਜਨਵਰੀ ਨੂੰ ਮੌੜ ਮੰਡੀ ਵਿਖੇ ਹੋਏ ਬੰਬ ਕਾਂਡ ਦੀ ਜਾਂਚ ਵਿਚ ਜੋ ਦੇਰੀ ਹੋ ਰਹੀ ਹੈ ਉਸ ਵਿਚ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀ ਸਾਬਤ ਹੋ ਰਹੀ ਹੈ। ਕਿਉਂਕਿ ਸਰਕਾਰ ਦੇ ਇਕ ਸਾਬਕਾ ਰਾਜ ਮੰਤਰੀ ਨੂੰ ਨਿਸ਼ਾਨਾਂ ਬਣਾ ਕੇ ਇਹ ਬੰਬ ਧਮਾਕਾ ਕੀਤਾ ਗਿਆ ਸੀ ਪਰ ਸਰਕਾਰ ਨੇ ਅਜੇ ਤੱਕ ਇਸ ਬੰਬ ਕਾਂਡ ਦੀ ਜਾਂਚ ਨੂੰ ਸਿਰੇ ਨਹੀ ਲਗਾਇਆ ਗਿਆ।

 
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੌੜ ਐਸ.ਡੀ.ਐਮ ਦਫਤਰ ਅੱਗੇ ਆਮ ਆਦਮੀ ਪਾਰਟੀ ਵੱਲੋਂ ਬੰਬ ਕਾਂਡ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।

 

ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਇਸ ਬੰਬ ਕਾਂਡ ਨੂੰ ਆਮ ਆਦਮੀ ਪਾਰਟੀ ਨਾਲ ਜੋੜਦਿਆ ਕਾਂਗਰਸ ਅਤੇ ਅਕਾਲੀ ਦਲ ਨੇ ਵੋਟਾਂ ਦੀ ਸਿਆਸਤ ਕੀਤੀ ਸੀ ਪਰ ਪਿੱਛੇ ਕਿ ਜੇ ਜਦ ਪੁਲਿਸ ਵੱਲੋਂ ਇਸ ਬੰਬ ਕਾਂਡ ਲਈ ਡੇਰਾ ਸਿਰਸਾ ਦੇ ਲੋਕਾਂ ਨੂੰ ਇਸ ਕਾਂਡ ਵਿਚ ਨਾਮਜ਼ਦ ਕੀਤਾ ਹੈ ਤਾਂ ਦੋਵਾਂ ਪਾਰਟੀਆਂ ਨੇ ਇਸ ਕਾਂਡ ਦੀ ਨਿਖੇਧੀ ਕਰਨ ਦੀ ਜਗ੍ਹਾ ਇਸ ਜਾਂਚ ਨੂੰ ਹੀ ਠੰਡੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੌੜ ਬੰਬ ਕਾਂਡ ਅਤੇ ਬਹਿਬਲ ਗੋਲੀ ਕਾਂਡ ਦੀ ਸੀ.ਬੀ. ਆਈ ਤੋਂ ਜਾਂਚ ਕਰਵਾ ਕੇ ਸਾਬਤ ਹੋਣ ਵਾਲੇ ਦੋਸ਼ੀਆਂ ਵਿਰੁੱੱਧ ਕਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਧਰਨੇ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ, ਬਲਜਿੰਦਰ ਕੌਰ ਵਿਧਾਇਕਾ, ਰੁਪਿੰਦਰ ਕੌਰ ਰੂਬੀ, ਕੁਲਵੰਤ ਪੰਡੋਰੀ, ਪਿਰਮਲ ਧੌਲਾ ਆਦਿ ਨੇ ਕਿਹਾ ਕਿ ‘ਆਪ’ ਮੌੜ ਬੰਬ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਇਨਸਾਫ ਦਿਵਾ ਕੇ ਹੀ ਦਮ ਲਵੇਗੀ।

 
ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਸ ਬੰਬ ਕਾਂਡ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਖਹਿਰਾ ਵੱਲੋਂ ਪਿਛਲੇ ਇੱਕ ਸਾਲ ਤੋ ਜ਼ਖਮੀ ਹਾਲਤ ਵਿੱਚ ਬੰਬ ਕਾਂਡ ਪੀੜਤ ਜਸਕਰਨ ਸਿੰਘ ਨੂੰ ਇਲਾਜ ਲਈ 50  ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਦਮੀ ਪਾਰਟੀ ਦੇ ਵਾਲੰਟੀਅਰ ਅਤੇ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੇ ਆਗੂ ਹਾਜ਼ਰ ਸਨ।

ਟਿੱਪਣੀ ਕਰੋ:

About webmaster

Scroll To Top