Home / ਕੌਮਾਂਤਰੀ ਖਬਰਾਂ / ਅਮਰੀਕਾ: ਸਿੱਖ ਮੇਅਰ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ

ਅਮਰੀਕਾ: ਸਿੱਖ ਮੇਅਰ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ

ਹਿਊਸਟਨ: ਅਮਰੀਕਾ ਦੇ ਬਸ਼ਿੰਦੇ ਸਿੱਖਾਂ ਵੱਲੋਂ ਅਨੇਕਾਂ ਯਤਨਾਂ ਦੇ ਬਾਵਜੂਦ ਨਸਲਵਾਦ ਦਾ ਜ਼ਿੰਨ ਉਨ੍ਹਾਂ ਦਾ ਖਹਿੜਾ ਛੱਡਦਾ ਨਜ਼ਰ ਨਹੀਂ ਆ ਰਿਹਾ।ਨਸਲਵਾਦ ਦੇ ਜ਼ਿੰਨ ਨੇ ਅਨੇਕਾਂ ਸਿੱਖਾਂ ਦੀ ਜਾਬਨ ਲੈ ਲਈ ਹੈ, ਕਈ ਜ਼ਖਮੀ ਹੋਏ ਅਤੇ ਕਈਆਂ ਨੂੰ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪਿਆ।
ਹੁਣ ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਇਸ ਦੀ ਸੂਚਨਾ ਦਿੱਤੀ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਐਫ. ਬੀ. ਆਈ. ਦੀ ਅੱਤਵਾਦ ਵਿਰੋਧੀ ਦਸਤੇ ਦੇ ਨਾਲ ਸ਼ਹਿਰ ਦੀ ਸੁਰੱਖਿਆ ਲਈ ਸਰਗਰਮ ਹਾਂ।ਇਥੋਂ ਤੱਕ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ‘ਚ ਸ਼ਹਿਰ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।

 

ਸ਼ਹਿਰ ਦੇ ਬੁਲਾਰੇ ਜੁਆਨ ਮੇਲੀ ਅਨੁਸਾਰ ਇਕ ਵਿਅਕਤੀ ਸਿਟੀ ਹਾਲ ‘ਚ ਦਾਖ਼ਲ ਹੋਇਆ ਅਤੇ ਉਸ ਨੇ ਜਾਂਚ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਉਸ ਨੂੰ ਰੈਸਟ ਰੂਮ ਦੀ ਜ਼ਰੂਰਤ ਹੈ।ਜਦਕਿ ਭੱਲਾ ਉਸ ਸਮੇਂ ਦਫ਼ਤਰ ‘ਚ ਨਹੀਂ ਸਨ, ਉਨ੍ਹਾਂ ਦੇ ਸਟਾਫ ਦੇ ਉਪ ਮੁਖੀ ਨੇ ਦੇਖਿਆ ਕਿ ਉਸ ਵਿਅਕਤੀ ਨੇ ਪ੍ਰਸ਼ਾਸਨਿਕ ਸਹਾਇਕ ਦੇ ਮੇਜ਼ ਵੱਲ ਇਕ ਬੈਗ ਸੁੱਟਿਆ, ਜਿਸ ਵਿਚ ਇਕ ਵਸਤੂ ਸੀ ਅਤੇ ਦਫ਼ਤਰ ਤੋਂ ਬਾਹਰ ਦੌੜ ਗਿਆ।ਹੋਬੋਕੇਨ ਦੇ ਪੁਲਿਸ ਮੁਖੀ ਕੇਨੇਥ ਫੇਰਾਂਟੇ ਨੇ ਦੱਸਿਆ ਕਿ ਵਿਭਾਗ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮੇਅਰ ਅਤੇ ਸਿਟੀ ਹਾਲ ਆਉਣ ਵਾਲੇ ਹਰ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਾਂਗੇ।ਵਰਨਣਯੋਗ ਹੈ ਕਿ ਰਵਿੰਦਰ ਸਿੰਘ ਭੱਲਾ ਪਹਿਲੇ ਸਿੱਖ ਹਨ ਜੋ ਅਮਰੀਕਾ ਸਿਟੀ ਦੇ ਮੇਅਰ ਹਨ।ਚੋਣ ਦੌਰਾਨ ਇਨ੍ਹਾਂ ‘ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।

 

44 ਸਾਲਾ ਭੱਲਾ ਨੇ ਆਪਣੇ ਇੰਟਰਵਿਊ ‘ਚ ਕਿਹਾ ਸੀ ਕਿ ਉਹ ਜਿੱਤ ਅਤੇ ਹਾਰ ਦੋਵਾਂ ਲਈ ਤਿਆਰ ਸੀ।ਹੁਣ ਜਦ ਉਹ ਜਿੱਤ ਚੁੱਕੇ ਹਨ ਤਾਂ ਉਹ ਹੋਬੋਕੇਨ ਨੂੰ ਅੱਗੇ ਲਿਜਾਣ ਲਈ ਕੰਮ ਕਰਨਗੇ।ਭੱਲਾ ਪਿਛਲੇ 17 ਸਾਲ ਤੋਂ ਇਥੋਂ ਦੇ ਨਿਵਾਸੀ ਹਨ।ਉਹ ਸਿਟੀ ਕੌਾਸਲ ਦੀ ਚੋਣ 2009 ਅਤੇ 2013 ‘ਚ ਦੋ ਵਾਰ ਜਿੱਤ ਚੁੱਕੇ ਹਨ ਙ

ਟਿੱਪਣੀ ਕਰੋ:

About webmaster

Scroll To Top