Home / ਚੋਣਵੀ ਖਬਰ/ਲੇਖ / ਚੋਣਵੇ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਤਿਹਾੜ ਜੇਲ ਬਦਲੀ ਕਰਨ ਦੀ ਅਰਜ਼ੀ ਖਾਰਜ਼

ਚੋਣਵੇ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਤਿਹਾੜ ਜੇਲ ਬਦਲੀ ਕਰਨ ਦੀ ਅਰਜ਼ੀ ਖਾਰਜ਼

 

ਮੁਹਾਲੀ: ਪੰਜਾਬ ਵਿੱਚ ਪਿਛਲੇ ਦਿਨੀ ਹੋਏ ਚੋਣਵੇਂ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਹਰਦੀਪ ਸਿੰਘ ਸ਼ੇਰਾ ਉਰਫ਼ ਪਹਿਲਵਾਨ, ਰਮਨਦੀਪ ਸਿੰਘ ਕੈਨੇਡੀਅਨ ਉਰਫ਼ ਬੱਗਾ, ਜਗਤਾਰ ਸਿੰਘ ਜੱਗੀ ਜੌਹਲ, ਤਲਜੀਤ ਸਿੰਘ ਜਿੰਮੀ, ਧਰਮਿੰਦਰ ਸਿੰਘ ਗੁਗਨੀ, ਪਹਾੜ ਸਿੰਘ ਅਤੇ ਅਨਿਲ ਕਾਲਾ ਨੂੰ ਤਿਹਾੜ ਜੇਲ ਵਿੱਚ ਭੇਜਣ ਦੀ ਅਰਜ਼ੀ ਖਾਰਜ਼ ਕਰ ਦਿੱਤੀ ਹੈ।

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਪੁਲਿਸ ਹਿਰਾਸਤ ਵਿੱਚ (ਪੁਰਾਣੀ ਤਸਵੀਰ)

ਮੁਹਾਲੀ ਦੀ ਅਦਾਲਤ ਨੇ ਐਨਆਈਏ ਨੂੰ ਝਟਕਾ ਦਿੰਦਿਆਂ ਇਸ ਸਬੰਧੀ ਅਰਜ਼ੀ ਖਾਰਜ਼ ਕਰ ਦਿੱਤੀ ਹੈ। ਐਨਆਈਏ ਨੇ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਅਦਾਲਤ ਤੋਂ ਜੱਗੀ ਜੌਹਲ ਸਮੇਤ ਸਾਰੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਇਜਾਜ਼ਤ ਮੰਗੀ ਸੀ। ਐਨਆਈਏ ਨੇ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਮੁਲਜ਼ਮਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਾਨ ਦਾ ਖ਼ਤਰਾ ਹੈ।

ਰਮਨਦੀਪ ਸਿੰਘ, ਹਰਦੀਪ ਸਿੰਘ ਸ਼ੇਰਾ

ਚੋਣਵੇਂ ਕਤਲਾਂ ਦੇ ਮਾਮਲੇ ਵਿੱਚ ਦੇ ਪਰਵਾਸੀ ਭਾਰਤੀ ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਨੇ ਇਸ ਦਾ ਵਿਰੋਧ ਕਰਦੇ ਕਿਹਾ ਸੀ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਨਹੀਂ ਤਾਂ ਫਿਰ ਸਾਰੇ ਮੁਲਜ਼ਮਾਂ ਨੂੰ ਤਿਹਾੜ ਵਿੱਚ ਸ਼ਿਫਟ ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

 
ਐਨਆਈਏ ਨੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਗੁਜ਼ਾਰਸ਼ ਕੀਤੀ ਸੀ। ਐਨਆਈਏ ਨੇ ਆਪਣੀ ਗੁਜ਼ਾਰਸ਼ ਵਿੱਚ ਕਿਹਾ ਕਿ ਕੇਂਦਰ ਦੀ ਇੰਟੈਲੀਜੈਂਸ ਨੇ ਇਹ ਖ਼ਬਰ ਦਿੱਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਦੀ ਜਾਨਾਂ ਨੂੰ ਖ਼ਤਰਾ ਹੈ। ਇਸ ਕਰਕੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ।

ਟਿੱਪਣੀ ਕਰੋ:

About webmaster

Scroll To Top