Home / ਚੋਣਵੀ ਖਬਰ/ਲੇਖ / ਬੇਅਦਬੀ ਮਾਮਲੇ ਵਿੱਚ ਦਿੱਲੀ ਕਮੇਟੀ ਨੇ ਚੁੱਪ ਧਾਰੀ, 25 ਦਿਨਾਂ ਬਾਅਦ ਵੀ ਜਾਂਚ ਨਹੀਂ ਕੀਤੀ

ਬੇਅਦਬੀ ਮਾਮਲੇ ਵਿੱਚ ਦਿੱਲੀ ਕਮੇਟੀ ਨੇ ਚੁੱਪ ਧਾਰੀ, 25 ਦਿਨਾਂ ਬਾਅਦ ਵੀ ਜਾਂਚ ਨਹੀਂ ਕੀਤੀ

ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਕਮੇਟੀ ਹਰ ਦਿਨ ਸੁਰਖੀਆਂ ਵਿੱਚ ਆਉਣ ਅਤੇ ਆਪਣੇ ਆਪ ਨੂੰ ਸਭ ਤੋਂ ਵੱਡੀ ਪੰਥ ਪ੍ਰਸਤ ਦੱਸਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੀ, ਪਰ ਕਮੇਟੀ ਦੇ ਖੇਤਰ ਵਿੱਚ ਪੈਦੇ ਗੁਰਦੁਆਰਾ ਸਾਹਿਬ ਵਿੱਚ 25 ਦਿਨ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਮੋਨਧਾਰੀ ਬੈਠੀ ਹੈ।


ਸ਼ਾਲੀਮਾਰ ਬਾਗ਼ ਦੇ ਏ, ਕੇ ਬਲਾਕ ਦੇ ਗੁਰਦੁਆਰਾ ਸਾਹਿਬ ਵਿਚ ਸਥਾਨਕ ਸਿੱਖਾਂ ਨੇ ਸਮਾਗਮ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਛੇਤੀ ਕਰਨ ਦੀ ਮੰਗ ਕੀਤੀ ਹੈ।

 
ਸ਼ਾਲੀਮਾਰ ਬਾਗ਼ ਦੇ ਰਹਿਣ ਵਾਲੇ ਜਸਬੀਰ ਸਿੰਘ, ਜਗਤਾਰ ਸਿੰਘ, ਅਮਰਪ੍ਰੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ 12 ਦਸੰਬਰ 2017 ਨੂੰ ਉਕਤ ਗੁਰਦੁਆਰੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ ਜਿਸ ਬਾਰੇ 16 ਜਨਵਰੀ 2018 ਨੂੰ ਦਿੱਲੀ ਕਮੇਟੀ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ 25 ਦਿਨ ਮਾਮਲਾ ਕਿਉਂ ਛੁਪਾਈ ਰੱਖਿਆ ਗਿਆ।

 

ਸ਼ਾਲੀਮਾਰ ਇਲਾਕੇ ਦੀ ਸੰਗਤ ਅੱਜ ਫਿਰ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਮਿਲੀ ਤੇ ਬੇਅਦਬੀ ਘਟਨਾ ਦੀ ਜਾਂਚ ਦੀ ਪ੍ਰਗਤੀ ਬਾਰੇ ਪੁੱਛਿਆ। ਜਸਬੀਰ ਸਿੰਘ ਨੇ ਕਿਹਾ ਕਿ ਗੁਰਦੁਆਰੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ।

ਟਿੱਪਣੀ ਕਰੋ:

About webmaster

Scroll To Top