Home / ਚੋਣਵੀ ਖਬਰ/ਲੇਖ / ਕਸ਼ਮੀਰ: ਮਕਬੂਲ ਬੱਟ ਦੀ ਬਰਸੀ ਮੌਕੇ ਹੜਤਾਲ

ਕਸ਼ਮੀਰ: ਮਕਬੂਲ ਬੱਟ ਦੀ ਬਰਸੀ ਮੌਕੇ ਹੜਤਾਲ

 

ਸ੍ਰੀਨਗਰ: ਕਸ਼ਮੀਰੀ ਅਜ਼ਾਦੀ ਆਗੂ ਅਤੇ ਜੇਕੇਐਲਐਫ ਬਾਨੀ ਮੁਹੰਮਦ ਮਕਬੂਲ ਭੱਟ ਦੀ ਬਰਸੀ ਮੌਕੇ ਵੱਖਵਾਦੀਆਂ ਵੱਲੋਂ ਹੜਤਾਲ ਦੇ ਦਿੱਤੇ ਗਏ ਸੱਦੇ ਨੂੰ ਦੇਖਦਿਆਂ ਅਧਿਕਾਰੀਆਂ ਨੇ ਅੱਜ ਸ੍ਰੀਨਗਰ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਪਾਬੰਦੀਆਂ ਰੱਖੀਆਂ।

ਹੁਰੀਅਤ ਕਾਨਫਰੰਸ ਤੇ ਜੇਕੇਐਲਐਫ ਧੜਿਆਂ ਦੇ ਆਗੂ ਐ ਮਕਬੂਲ ਭੱਟ ਦੀ 34ਵੀਂ ਬਰਸੀ ਮੌਕੇ ਮਾਰਚ ਕਰਦੇ ਹੋਏ

ਭੱਟ ਨੂੰ 1984 ’ਚ ਅੱਜ ਦੇ ਦਿਨ ਹੀ ਦਿੱਲੀ ਦੇ ਤਿਹਾੜ ਜੇਲ੍ਹ ਅੰਦਰ ਫਾਂਸੀ ’ਤੇ ਲਟਕਾਇਆ ਗਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸ੍ਰੀਨਗਰ ਦੇ ਸੱਤ ਪੁਲੀਸ ਥਾਣਿਆਂ ਅਤੇ ਕੁਪਵਾੜਾ ਦੇ ਤ੍ਰੇਹਗਾਮ ਇਲਾਕੇ ’ਚ ਧਾਰਾ 144 ਤਹਿਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉਸ ਮੁਤਾਬਕ ਖਨਿਆਰ, ਕਰਾਲਖੁਦ, ਮਹਾਰਾਜਗੰਜ, ਮੈਸੂਮਾ, ਨੌਹਟਾ, ਰੈਨਾਵਾਰੀ ਅਤੇ ਸਫ਼ਾਕਦਲ ਇਲਾਕਿਆਂ ’ਚ ਇਹਤਿਆਤ ਵਰਤੀ ਜਾ ਰਹੀ ਹੈ।
ਵੱਖਵਾਦੀਆਂ ਸੱਯਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਮੁਹੰਮਦ ਯਾਸਿਨ ਮਲਿਕ ਨੇ ਸਾਂਝੀ ਵਿੱਢੀ ਮੁਹਿੰਮ ਤਹਿਤ ਲੋਕਾਂ ਨੂੰ ਭੱਟ ਅਤੇ ਮੁਹੰਮਦ ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਹੜਤਾਲ ਕਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਲੋਕਾਂ ਨੂੰ ਸੰਯੁਕਤ ਰਾਸ਼ਟਰ ਫ਼ੌਜੀ ਨਿਗਰਾਨ ਗਰੁੱਪ ਭਾਰਤ ਅਤੇ ਪਾਕਿਸਤਾਨ ਦੇ ਦਫ਼ਤਰ ਵੱਲ ਸੋਨਵਾਰ ’ਚ ਮਾਰਚ ਕਰਨ ਲਈ ਕਿਹਾ ਸੀ।
ਹੜਤਾਲ ਕਾਰਨ ਕਸ਼ਮੀਰ ਵਾਦੀ ’ਚ ਆਮ ਜਨ ਜੀਵਨ ਪ੍ਰਭਾਵਿਤ ਹੋਇਆ। ਜ਼ਿਆਦਾਤਰ ਇਲਾਕਿਆਂ ’ਚ ਦੁਕਾਨਾਂ, ਪ੍ਰਾਈਵੇਟ ਦਫ਼ਤਰ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਟਰਾਂਸਪੋਰਟ ਵੀ ਠੱਪ ਰਹੀ। ਅਧਿਕਾਰੀ ਨੇ ਕਿਹਾ ਕਿ ਪਾਬੰਦੀ ਰਹਿਤ ਇਲਾਕਿਆਂ ’ਚ ਪ੍ਰਾਈਵੇਟ ਕਾਰਾਂ, ਆਟੋਰਿਕਸ਼ੇ ਆਮ ਵਾਂਗ ਚਲਦੇ ਰਹੇ।

ਟਿੱਪਣੀ ਕਰੋ:

About webmaster

Scroll To Top