Home / ਚੋਣਵੀ ਖਬਰ/ਲੇਖ / ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ ਪ੍ਰਭਾਵਿਤ ਸਰੂਪ ਮਾਹਿਰਾਂ ਵਲੋਂ ਇਸ ਦੀ ਸੇਵਾ ਆਰੰਭ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ ਪ੍ਰਭਾਵਿਤ ਸਰੂਪ ਮਾਹਿਰਾਂ ਵਲੋਂ ਇਸ ਦੀ ਸੇਵਾ ਆਰੰਭ

ਅੰਮ੍ਰਿਤਸਰ: ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਗੋਲੀਬਾਰੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਭਾਵਿਤ ਹੋਏ ਹੱਥ ਲਿਖਤ ਪਾਵਨ ਸਰੂਪ ਦੀ ਮੁੜ ‘ਸਾਂਭ ਸੰਭਾਲ’ ਕਰਨ ਲਈ ਅੱਜ ਮਾਹਿਰਾਂ ਵਲੋਂ ਇਸ ਦੀ ਸੇਵਾ ਆਰੰਭ ਕੀਤੀ ਗਈ।

ਸੇਵਾ ਦੀ ਆਰੰਭਤਾ ਮੌਕੇ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ

 

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਪਾਵਨ ਸਰੂਪ ਦੀ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਸਾਂਭ ਸੰਭਾਲ ਕਰਨ ਦੀ ਸੇਵਾ ਬਾਬਾ ਬਲਵਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਾਲਿਆਂ ਵਲੋਂ ਮਾਹਿਰਾਂ ਦੀ ਟੀਮ ਦੁਆਰਾ ਕਰਵਾਈ ਜਾ ਰਹੀ ਹੈ।

 

 

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉਸ ਸਮੇਂ ਪ੍ਰਕਾਸ਼ਮਾਨ ਇਕ ਪਾਵਨ ਸਰੂਪ ਨੂੰ ਗੋਲੀ ਲੱਗ ਗਈ ਸੀ, ਜਿਸ ਕਾਰਨ ਜਿਲਦ ਸਮੇਤ 290 ਪਾਵਨ ਅੰਗ ਪ੍ਰਭਾਵਿਤ ਹੋਏ ਸਨ। ਇਸ ਪਾਵਨ ਸਰੂਪ ਦੇ ਸ਼੍ਰੋਮਣੀ ਕਮੇਟੀ ਵਲੋਂ ਉਦੋਂ ਤੋਂ ਹੀ ਸੰਭਾਲ ਕੇ ਤੋਸ਼ਾਖਾਨੇ ਵਿਖੇ ਰੱਖਿਆ ਹੋਇਆ ਸੀ।

 
ਅੱਜ ਇਸ ਸਾਂਭ ਸੰਭਾਲ ਦੀ ਸੇਵਾ ਦੀ ਆਰੰਭਤਾ ਮੌਕੇ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਜਾਣਕਾਰੀ ਅਨੁਸਾਰ ਇਸ ਪਾਵਨ ਸਰੂਪ ਦੀ ਡਿਜ਼ੀਟਲਾਈਜੇਸ਼ਨ ਤੇ ਫ਼ੋਟੋਗ੍ਰਾਫ਼ੀ ਵੀ ਕੀਤੀ ਜਾ ਰਹੀ ਹੈ।

 

 

ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਨ੍ਹ 1921 ‘ਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੋਲੀ ਲੱਗਣ ਕਾਰਣ ਪ੍ਰਭਾਵਿਤ ਹੋਏ ਇਕ ਪਾਵਨ ਸਰੂਪ ਦੀ ਸੰਭਾਲ ਦੀ ਸੇਵਾ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਦੇਖਰੇਖ ਵਿੱਚ ਕੀਤੀ ਜਾ ਚੁੱਕੀ ਹੈ।

ਟਿੱਪਣੀ ਕਰੋ:

About webmaster

Scroll To Top