Home / ਦੇਸ ਪੰਜਾਬ / ਭਾਈ ਪਰਮਜੀਤ ਸਿੰਘ ਭਿਊਰਾ ਨੇ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਦੀ ਮੰਗ ਕੀਤੀ

ਭਾਈ ਪਰਮਜੀਤ ਸਿੰਘ ਭਿਊਰਾ ਨੇ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਦੀ ਮੰਗ ਕੀਤੀ

ਚੰਡੀਗੜ੍ਹ: ਬੁੜੈਲ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਊਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕੇ ਮੰਗ ਕੀਤੀ ਕਿ ਬਿਮਾਰ ਮਾਂ ਨੂੰ ਮਿਲਣ ਲਈ ਦੋ ਘੰਟੇ ਦੀ ਪੈਰੋਲ ਦਿੱਤੀ ਜਾਵੇ। ਉਹ ਪੰਜਾਬ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਭਾਈ ਭਿਓਰਾ ਦੇ ਮਾਤਾ ਰਾਜਪੁਰਾ (ਪਟਿਆਲਾ) ਨੇੜੇ ਪਿੰਡ ਭਟੇੜੀ ਵਿਖੇ ਰਹਿ ਰਹੇ ਹਨ, ਲਿਹਾਜ਼ਾ ਹਾਈਕੋਰਟ ਨੇ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ ਕਿ ਕੀ ਭਿਓਰਾ ਨੂੰ ਉੱਥੇ ਲਿਜਾਉਣ ਲਈ ਮਾਹੌਲ ਬਣਦਾ ਹੈ ਜਾਂ ਨਹੀਂ । ਇਸ ਦੇ ਨਾਲ ਹੀ ਸੁਣਵਾਈ 14 ਫਰਵਰੀ ਲਈ ਮੁਲਤਵੀ ਕਰ ਦਿੱਤੀ ਗਈ ਹੈ ।

 

ਭਾਈ ਭਿਓਰਾ ਨੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਪਟੀਸ਼ਨ ‘ਚ ਕਿਹਾ ਹੈ ਕਿ ਉਸ ਦੇ ਮਾਤਾ ਪ੍ਰੀਤਮ ਕੌਰ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਤੇ ਉਨ੍ਹਾਂ ਦੀ ਅੰਤਮ ਇੱਛਾ ਹੈ ਕਿ ਉਹ ਇਕ ਵਾਰ ਆਪਣੇ ਪੁੱਤ ਨੂੰ ਵੇਖਣ । ਪਹਿਲਾਂ ਵੀ ਹਾਈਕੋਰਟ ਪਹੁੰਚ ਕੀਤੀ ਗਈ ਸੀ, ਜਿਸ ‘ਤੇ ਹਾਈਕੋਰਟ ਨੇ ਮਾਂ ਨੂੰ ਲਿਆ ਕੇ ਬੁੜੈਲ ਜੇਲ੍ਹ ‘ਚ ਮਿਲਾਉਣ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ ਸੀ । ਇਸ ‘ਤੇ ਡਾਕਟਰਾਂ ਦੀ ਇਕ ਟੀਮ ਭਟੇੜੀ ਗਈ ਸੀ ਪਰ ਟੀਮ ਨੇ ਪਰਖ ਕੀਤੀ ਕਿ ਮਾਤਾ ਤੁਰ-ਫ਼ਿਰ ਨਹੀਂ ਸਕਦੇ ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਵਿਸਥਾਰ ਨਾਲ ਪੜ੍ਹਨ ਲਈ ਵੇਖੋ:

 

 Bhai Paramjit Singh Bheora asks HC to grant parole to meet his mother

ਭਾਈ ਭਿਓਰਾ ਨੇ ਕਿਹਾ ਕਿ ਕੈਦੀਆਂ ਪ੍ਰਤੀ ਮਨੁੱਖੀ ਵਤੀਰੇ ਦੇ ਮੱਦੇ ਨਜ਼ਰ ਉਸ ਨੂੰ ਵੀ ਮਾਂ ਨਾਲ ਮਿਲਣ ਲਈ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ।
ਉਨ੍ਹਾਂ ਨੇ ਹੁਣ ਅਰਜ਼ੀ ‘ਚ ਕਿਹਾ ਹੈ ਕਿ ਕਿਉਂਕਿ ਮਾਤਾ ਤੁਰ-ਫ਼ਿਰ ਨਹੀਂ ਸਕਦੇ, ਲਿਹਾਜ਼ਾ ਉਸ ਨੂੰ ਹਿਰਾਸਤ ਵਿਚ ਭਟੇੜੀ ਲਿਜਾ ਕੇ 2 ਘੰਟੇ ਲਈ ਮਿਲਵਾ ਦਿੱਤਾ ਜਾਵੇ । ਹਵਾਲਾ ਦਿੱਤਾ ਕਿ ਉਸ ਨੂੰ ਉਂਝ ਵੀ ਬਾਹਰ ਪੇਸ਼ੀਆਂ ਲਈ ਲਿਜਾਇਆ ਜਾਂਦਾ ਹੈ ਤੇ ਉਸ ਦੇ ਕੁਝ ਸਹਿ ਮੁਲਜ਼ਮਾਂ ਨੂੰ ਪੈਰੋਲ ਮਿਲ ਚੁੱਕੀ ਹੈ । ਇਹ ਹਵਾਲਾ ਵੀ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਫ਼ਸੇ ਰਵੀ ਚੰਦਰਨ ਨੂੰ ਵੀ 15 ਦਿਨ ਦੀ ਪੈਰੋਲ ਦਿੱਤੀ ਜਾ ਚੁੱਕੀ ਹੈ ।

ਟਿੱਪਣੀ ਕਰੋ:

About webmaster

Scroll To Top