Home / ਚੋਣਵੀ ਖਬਰ/ਲੇਖ / ਬਰਗਾੜੀ ਬੇਅਦਬੀ ਕਾਂਡ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ, ਖੁਲਾਸਾ ਜਲਦੀ ਹੋ ਸਕਦਾ: ਡੀ. ਆਈ. ਜੀ. ਖਟੜਾ

ਬਰਗਾੜੀ ਬੇਅਦਬੀ ਕਾਂਡ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ, ਖੁਲਾਸਾ ਜਲਦੀ ਹੋ ਸਕਦਾ: ਡੀ. ਆਈ. ਜੀ. ਖਟੜਾ

ਜਲੰਧਰ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ. ਆਈ. ਜੀ. ਸ: ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸੂਈ ਵੀ ਸਰਸੇ ਵਾਲੇ ਪਾਸੇ ਘੁੰਮਦੀ ਹੈ। ਉਨ੍ਹਾਂ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਜਲਦੀ ਹੀ ਸਿਰੇ ਚੜ੍ਹਨ ਦਾ ਸੰਕੇਤ ਦਿੱਤਾ ਹੈ ।

ਪਿੰਡ ਬਰਗਾੜੀ ਵਿੱਚ ਬੇਅਦਬ ਕੀਤਾ ਗਿਆ ਪਾਵਨ ਸਰੂਪ

ਵਰਨਣਯੋਗ ਹੈ ਕਿ 2 ਜੂਨ, 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਸੀ ਅਤੇ ਅੰਗ ਪਾੜ ਕੇ ਸੁੱਟੇ ਗਏ ਸਨ ਤੇ ਅਗਲੇ ਦਿਨ ਪਿੰਡ ਵਿਚ ਇਸ ਬਾਰੇ ਸਿੱਖ ਸੰਗਤ ਦੇ ਜਜ਼ਬਾਤ ਭੜਕਾਉਣ ਵਾਲੇ ਪੋਸਟਰ ਵੀ ਲੱਗੇ ਮਿਲੇ ਸਨ ।

ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੂਰੇ ਪੰਜਾਬ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋਏ ਤੇ ਕਈ ਦਿਨ ਸੜਕਾਂ ਰੋਕੀਆਂ ਗਈਆਂ ਤੇ ਇਸੇ ਦੌਰਾਨ ਬਹਿਬਲ ਕਲਾਂ ‘ਚ ਪੁਲਿਸ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖ਼ਮੀ ਹੋਣ ਨੇ ਅਕਾਲੀ-ਭਾਜਪਾ ਸਰਕਾਰ ਲਈ ਕਸੂਤੀ ਹਾਲਤ ਪੈਦਾ ਕਰ ਦਿੱਤੀ ਸੀ ।

ਇਸ ਖ਼ਬਰ ਨੂੰ ਵਿਸਥਾਰ ਸਾਹਿਤ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Bargari sacrilege incident, leads go to Sirsa: D.I.G R. S Khattra

ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਉਸੇ ਸਮੇਂ ਕੇਂਦਰੀ ਏਜੰਸੀ ਸੀ. ਬੀ. ਆਈ. ਨੂੰ ਸੌਾਪ ਦਿੱਤੀ ਸੀ ਪਰ ਕੇਂਦਰੀ ਏਜੰਸੀ ਵੀ ਇਸ ਮਾਮਲੇ ਦਾ ਕੋਈ ਸੁਰਾਗ ਕੱਢਣ ‘ਚ ਅਸਫਲ ਹੀ ਰਹੀ ।

ਟਿੱਪਣੀ ਕਰੋ:

About webmaster

Scroll To Top