Home / ਚੋਣਵੀ ਖਬਰ/ਲੇਖ / ਅਫਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰੀ ਆਗੂਆਂ ਵੱਲੋਂ ਉਸ ਦੀਆਂ ਅਸਥੀਆਂ ਲੈਣ ਲਈ ਕਸ਼ਮੀਰ ਬੰਦ

ਅਫਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰੀ ਆਗੂਆਂ ਵੱਲੋਂ ਉਸ ਦੀਆਂ ਅਸਥੀਆਂ ਲੈਣ ਲਈ ਕਸ਼ਮੀਰ ਬੰਦ

ਸ੍ਰੀਨਗਰ: ਭਾਰਤੀ ਸੰਸਦ ’ਤੇ ਹਮਲੇ ਦੇ ਸਬੰਧ ਵਿੱਚ ਮੁਹੰਮਦ ਅਫਜ਼ਲ ਗੁਰੂ ਦੀ ਅੱਜ 5ਵੀਂ ਬਰਸੀ ਮੌਕੇ ਕਸ਼ਮੀਰੀ ਆਗਅੂਾਂ ਵੱਲੋਂ ਉਸ (ਗੁਰੂ) ਦੀਆਂ ਅਸਥੀਆਂ ਲੈਣ ਲਈ ਦਿੱਤੇ ਹੜਤਾਲ ਦੇ ਸੱਦੇ ਕਾਰਨ ਕਸ਼ਮੀਰ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।

 

ਪ੍ਰਸ਼ਾਸਨ ਵੱਲੋਂ ਇਥੇ ਸ਼ਹਿਰ ਅਤੇ ਸੋਪੋਰ ਵਿੱਚ ਪਾਬੰਦੀਆਂ ਲਾਈਆਂ ਗਈਆਂ ਸਨ। ਜੁਆਇੰਟ ਰਿਜ਼ਿਸਟੈਂਸ ਲੀਡਰਸ਼ਿਪ (ਜੇਐਲਆਰ) ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵਪਾਰਕ ਅਦਾਰੇ ਅਤੇ ਦੁਕਾਨਾਂ ਬੰਦ ਰਹੀਆਂ।


ਅਧਿਕਾਰੀਆਂ ਨੇ ਦੱਸਿਆ ਕਿ ਹੜਤਾਲ ਕਾਰਨ ਜਨਤਕ ਵਾਹਨ ਸੜਕਾਂ ਤੋਂ ਗਾਇਬ ਰਹੇ ਜਦੋਂਕਿ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਕੁੱਝ ਰੂਟਾਂ ’ਤੇ ਪ੍ਰਾਈਵੇਟ ਵਾਹਨ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੀਆਰਪੀਸੀ ਦੀ ਧਾਰਾ 144 ਤਹਿਤ ਸ਼ਹਿਰ ਦੇ ਸੱਤ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਪਾਬੰਦੀਆਂ ਲਾਈਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ, ‘ਗੁਰੂ ਦੇ ਗ੍ਰਹਿ ਸ਼ਹਿਰ ਸੋਪੋਰ ਵਿੱਚ ਵੀ ਪਾਬੰਦੀਆਂ ਲਾਈਆਂ ਗਈਆਂ ਸਨ।’
ਕਸ਼ਮੀਰੀ ਆਗਅੂਾਂ ਸੱਯਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਮੁਹੰਮਦ ਯਾਸਿਨ ਮਲਿਕ ਨੇ ਜੇਐਲਆਰ ਦੇ ਬੈਨਰ ਹੇਠ ਅਫਜ਼ਲ ਗੁਰੂ ਨੂੰ ਫਾਂਸੀ ਦੇ ਰੋਸ ਅਤੇ ਉਸ ਦੀਆਂ ਅਸਥੀਆਂ ਲੈਣ ਲਈ ਬੰਦ ਦਾ ਸੱਦਾ ਦਿੱਤਾ ਸੀ।

 

ਦੱਸਣਯੋਗ ਹੈ ਕਿ ਸੰਸਦ ’ਤੇ ਹਮਲੇ ਸਬੰਧੀ ਕੇਸ ਵਿੱਚ 2001 ਵਿੱਚ ਦੋਸ਼ੀ ਠਹਿਰਾਏ ਜਾਣ ਬਾਅਦ ਗੁਰੂ ਨੂੰ 9 ਫਰਵਰੀ, 2013 ਵਿੱਚ ਫਾਂਸੀ ਦਿੱਤੀ ਗਈ ਸੀ। ਉਸ ਦੀ ਲਾਸ਼ ਤਿਹਾੜ ਜੇਲ੍ਹ, ਦਿੱਲੀ ਵਿੱਚ ਹੀ ਸਪੁਰਦ-ਏ-ਖ਼ਾਕ ਕਰ ਦਿੱਤੀ ਗਈ ਸੀ।

ਟਿੱਪਣੀ ਕਰੋ:

About webmaster

Scroll To Top