Home / ਚੋਣਵੀ ਖਬਰ/ਲੇਖ / 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

 
 
ਟਾਈਟਲਰ ਅਤੇ ਸੱਜਣ ਨੂੰ ਬਾਹਰ ਕੱਢਣ ਸਬੰਧੀ ਜੋਰਦਾਰ ਕੀਤੀ ਨਾਅਰੇਬਾਜ਼ੀ
 
 
ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਵੱਲੋਂ ਅੱਜ ਕਾਂਗਰਸ ਹੈਡ ਕੁਆਟਰ ਦੇ ਬਾਹਰ ਰੋਸ਼ ਮੁਜ਼ਾਹਿਰਾ ਕੀਤਾ ਗਿਆ। ਪੀੜਿਤ ਪਰਿਵਾਰਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ’ਚੋਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬਾਹਰ ਕੱਢਣ ਸਬੰਧੀ ਜੋਰਦਾਰ ਨਾਅਰੇਬਾਜ਼ੀ 24 ਅਕਬਰ ਰੋਡ ਮੂਹਰੇ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਸ ਕਰਕੇ ਪੁਲਿਸ ਨਾਲ ਕਈ ਵਾਰ ਧੱਕਾਮੁੱਕੀ ਵੀ ਹੋਈ। ਪੂਰੇ ਪ੍ਰਦਰਸ਼ਨ ਦੌਰਾਨ ਪੀੜਿਤ ਪਰਿਵਾਰਾਂ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ’ਚ ਰੱਖਣ ਦੀ ਮਜਬੂਰੀ ਦੱਸਣ ਦੀ ਅਪੀਲ ਵੀ ਕੀਤੀ। 
 
 
ਪੀੜਿਤ ਪਰਿਵਾਰਾਂ ਦੇ ਸਮਰਥਨ ’ਚ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਸਣੇ ਅਕਾਲੀ ਦਲ ਦੇ ਕਈ ਆਗੂ ਪੁੱਜੇ ਸਨ। 
 
 
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ; 
 
ਹੋਰ ਪੜੋ:
 
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਵਾਵਾਂ ਨੇ ਟਾਈਟਲਰ ਦੇ ਆਏ ਕਬੂਲਨਾਮੇ ਦੇ ਬਾਵਜੂਦ ਰਾਹੁਲ ਗਾਂਧੀ ਵੱਲੋਂ ਉਸਦੀ ਕੀਤੀ ਜਾ ਰਹੀ ਪੁਸਤ-ਪਨਾਹੀ ਨੂੰ ਭਾਰਤੀ ਕਾਨੂੰਨ ਅਤੇ ਸੰਵਿਧਾਨ ’ਚ ਦਿੱਤੇ ਗਏ ਬਰਾਬਰੀ ਦੇ ਅਧਿਕਾਰ ਦੀ ਦੁਰਵਰਤੋਂ ਕਰਾਰ ਦਿੱਤਾ। ਵਿਧਵਾਵਾਂ ਦਾ ਮੰਨਣਾ ਸੀ ਕਿ ਰਾਹੁਲ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਦੀ ਕਥਿਤ ਸਮੂਲੀਅਤ ਦੇ ਰਾਜ ਨੂੰ ਦਬਾਏ ਰੱਖਣ ਲਈ ਕਾਤਲਾਂ ਦਾ ਪੱਖ ਪੂਰਣ ਦਾ ਜਤਨ ਕਰ ਰਹੇ ਹਨ। 

ਟਿੱਪਣੀ ਕਰੋ:

About webmaster

Scroll To Top