Home / ਚੋਣਵੀ ਖਬਰ/ਲੇਖ / ਸਿੱਖ ਨਸਲਕੁਸ਼ੀ ‘ਤੇ ਅਧਾਰਿਤ ਦਸਤਵੇਜ਼ੀ ਫਿਲਮ ਜਦੋਂ ਸੂਰਜ ਨਹੀਂ ਸੀ ਚੜਿ੍ਹਆ’ ਯੂ.ਕੇ. ਭਰ ‘ਚ ਦਿਖਾਈ ਜਾ ਰਹੀ ਹੈ

ਸਿੱਖ ਨਸਲਕੁਸ਼ੀ ‘ਤੇ ਅਧਾਰਿਤ ਦਸਤਵੇਜ਼ੀ ਫਿਲਮ ਜਦੋਂ ਸੂਰਜ ਨਹੀਂ ਸੀ ਚੜਿ੍ਹਆ’ ਯੂ.ਕੇ. ਭਰ ‘ਚ ਦਿਖਾਈ ਜਾ ਰਹੀ ਹੈ

ਲੰਡਨ: ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਦਸਤਾਵੇਜ਼ੀ ਫ਼ਿਲਮ ‘ਦਾ ਟੂਰ ਆਫ 1984 : ਜਦੋਂ ਸੂਰਜ ਨਹੀਂ ਸੀ ਚੜਿ੍ਹਆ’ ਯੂ.ਕੇ. ਭਰ ‘ਚ ਦਿਖਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਕੱਲ੍ਹ ਯੂਨੀਵਰਸਿਟੀ ਕਾਲਜ ਲੰਡਨ ਤੋਂ ਕੀਤੀ ਗਈ ।

ਫ਼ਿਲਮ ਦੀ ਡਾਇਰੈਕਟਰ ਤੇ ਪ੍ਰਡਿਊਸਰ ਤੀਨਾ ਕੌਰ ਨੇ ਕਿਹਾ ਕਿ ਇਹ ਫ਼ਿਲਮ ਲਗਾਤਾਰ ਰੋਜ਼ਾਨਾ ਯੂ.ਕੇ. ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਇਲਾਵਾ 12 ਗੁਰੂ ਘਰਾਂ ‘ਚ ਵਿਖਾਈ ਜਾਵੇਗੀ । ਤੀਨਾ ਕੌਰ ਨੇ ਕਿਹਾ ਕਿ ਫ਼ਿਲਮ ਨੂੰ ਤਿਆਰ ਕਰਨ ਲਈ 5 ਸਾਲ ਦਾ ਸਮਾਂ ਲੱਗਾ, ਇਹ ਫ਼ਿਲਮ ਵਿਧਵਾ ਕਾਲੋਨੀ ‘ਚ ਰਹਿ ਰਹੀਆਂ ਪੀੜਤ ਔਰਤਾਂ ਦੀ ਕਹਾਣੀ ਬਿਆਨ ਕਰਦੀ ਹੈ, ਜੋ ਦਿੱਲੀ ‘ਚ ਸਿੱਖ ਕਤਲੇਆਮ ਦੌਰਾਨ ਵਿਧਵਾ ਹੋ ਗਈਆਂ ਸਨ ।

 

ਫਿਲਮ ਸਬੰਧੀ ਜਸਪਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਸਿੱਖ ਸੁਸਾਇਟੀਆਂ ਅਤੇ ਸਿੱਖ ਸੰਸਥਾਵਾਂ ਦਾ ਵਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ । ਇਹ ਫਿਲਮ ਸਾਊਥਾਲ, ਗ੍ਰੇਵਜ਼ੈਂਡ, ਡਰਬੀ ਆਦਿ ਸ਼ਹਿਰਾਂ ਤੋਂ ਇਲਾਵਾ ਕਵੈਂਟਰੀ ਯੂਨੀਵਰਸਿਟੀ ‘ਚ 14 ਮਾਰਚ ਨੂੰ ਵਿਖਾਈ ਜਾਵੇਗੀ ।

ਟਿੱਪਣੀ ਕਰੋ:

About webmaster

Scroll To Top