Home / ਚੋਣਵੀ ਖਬਰ/ਲੇਖ / ਤਰਾਸਦੀ ਪੰਜਾਬ ਦੀ: ਪੀਜੀਆਈ ਵਿੱਚ ਸਭ ਤੋਂ ਵੱਧ ਮਰੀਜ਼ ਪੰਜਾਬ ਦੇ ਆਏ, ਪਰ ਡਾਕਟਰੀ ਸਿੱਖਣ ਕੋਈ ਨਾ ਆਇਆ

ਤਰਾਸਦੀ ਪੰਜਾਬ ਦੀ: ਪੀਜੀਆਈ ਵਿੱਚ ਸਭ ਤੋਂ ਵੱਧ ਮਰੀਜ਼ ਪੰਜਾਬ ਦੇ ਆਏ, ਪਰ ਡਾਕਟਰੀ ਸਿੱਖਣ ਕੋਈ ਨਾ ਆਇਆ

ਚੰਡੀਗੜ੍ਹ: ਸਿਹਤ ਅਤੇ ਸਿੱਖਿਆ ਪੱਖੋਂ ਪੰਜਾਬ ਹਰ ਦਿਨ ਪਛੜਦਾ ਹੀ ਜਾ ਰਿਹਾ ਹੈ। ਇਸਦੀ ਤਾਜ਼ਾ ਮਿਸਲਾ ਪੀਜੀਆਈ ਦੀ ਸਲਾਨਾਂ ਰਿਪੋਰਟ ਸਾਹਮਣੀ ਆਈ ਹੈ। ਰਿਪੋਟੁ ਮੁਤਾਬਿਕ ਪੀਜੀਆਈ ਤੋਂ ਇਲਾਜ਼ ਕਰਵਾਉਣ ਲਈ ਤਾਂ ਮਰੀਜ਼ ਸਭ ਤੋਂ ਆਏ ਪਰ ਡਾਕਟਰੀ ਸਿੱਖ ਇੱਕ ਵੀ ਵਿਦਿਆਰਥੀ ਨਹੀ ਆਇਆ।

ਪੀਜੀਆਈ ਦੀ ਸਾਲਾਨਾ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਐੱਮਡੀ ਅਤੇ ਐਮਐਸ ਦੇ ਕੋਰਸਾਂ ਵਿੱਚ ਇੱਕ ਵੀ ਵਿਦਿਆਰਥੀ ਪੰਜਾਬ ਤੋਂ ਨਹੀਂ ਹੈ। ਮੈਡੀਕਲ ਦੀ ਉੱਚ ਪੜ੍ਹਾਈ ਦੀਆਂ ਕੁੱਲ 805 ਸੀਟਾਂ ਹਨ ਅਤੇ ਇਨ੍ਹਾਂ ’ਚ ਦੱਖਣੀ ਭਾਰਤ ਦੇ ਵਿਦਿਆਰਥੀਆਂ ਦਾ ਦਬਦਬਾ ਹੈ। ਪੜ੍ਹਿਆਂ-ਲਿਖਿਆਂ ਦਾ ਸ਼ਹਿਰ ਚੰਡੀਗੜ੍ਹ ਵੀ ਇਸ ਪੱਖੋਂ ਖਾਲੀ ਰਹਿ ਗਿਆ ਹੈ ਜਦਕਿ ਹਰਿਆਣਾ ਤੋਂ ਪੰਜਾਹ ਵਿਦਿਆਰਥੀ ਐੱਮਡੀ ਅਤੇ ਐੱਮਐੱਸ ਕਰ ਰਹੇ ਹਨ। ਦੂਜੇ ਪਾਸੇ ਪੀਜੀਆਈ ’ਚ ਪੰਜਾਬ ਤੋਂ ਸੱਭ ਤੋਂ ਵੱਧ ਮਰੀਜ਼ ਆ ਰਹੇ ਹਨ। ਇਹ ਰਿਪੋਰਟ ਸਾਲ 2016-17 ਦੀ ਹੈ।

 
ਰਿਪੋਰਟ ਮੁਤਾਬਿਕ ਮੈਡੀਕਲ ਦੇ ਪੋਸਟ ਗਰੈਜੂਏਟ ਕੋਰਸਾਂ ਵਿੱਚ ਆਂਧਰਾ ਪ੍ਰਦੇਸ਼ ਤੋਂ 87, ਕੇਰਲਾ ਤੋਂ 33, ਤਿਲੰਗਾਨਾ ਤੋਂ 84, ਤਾਮਿਲ ਨਾਡੂ ਤੋਂ 55 ਅਤੇ ਕਰਨਾਟਕ ਤੋਂ 62 ਵਿਦਿਆਰਥੀ ਦਾਖ਼ਲਾ ਲੈ ਗਏ ਹਨ। ਵਿਦੇਸ਼ਾਂ ’ਚੋਂ ਨੇਪਾਲ ਦੇ 56 ਅਤੇ ਕੈਨੇਡਾ, ਸ੍ਰੀਲੰਕਾ ਅਤੇ ਭੂਟਾਨ ਤੋਂ ਇੱਕ-ਇੱਕ ਵਿਦਿਆਰਥੀ ਕੋਰਸ ਕਰ ਰਿਹਾ ਹੈ। ਭਾਰਤ ਦੇ ਦੂਜੇ ਰਾਜਾਂ ਵਿੱਚੋਂ ਬਿਹਾਰ ਤੋਂ 28, ਹਰਿਆਣਾ ਤੋਂ ਪੰਜਾਹ, ਹਿਮਾਚਲ ਪ੍ਰਦੇਸ਼ ਤੋਂ 84 ਅਤੇ ਉੱਤਰ ਪ੍ਰਦੇਸ਼ ਤੋਂ 40 ਵਿਦਿਆਰਥੀਆਂ ਨੂੰ ਇੱਥੇ ਦਾਖ਼ਲਾ ਮਿਲਿਆ ਹੈ।

 
ਦੂਜੇ ਪਾਸੇ ਪਿਛਲੇ ਸਾਲ ਪੰਜਾਬ ਤੋਂ ਪੀਜੀਆਈ ਵਿੱਚ ਇਲਾਜ ਲਈ 9,32,033 ਮਰੀਜ਼ ਆਏ ਸਨ। ਚੰਡੀਗੜ੍ਹ ਦੇ ਮਰੀਜ਼ਾਂ ਦੀ ਗਿਣਤੀ 5,48,072 ਅਤੇ ਹਰਿਆਣਾ ਤੋਂ 4,93,591 ਹੈ। ਹਿਮਾਚਲ ਪ੍ਰਦੇਸ਼ ਤੋਂ 2,91,042, ਯੂਪੀ ਤੋਂ 1,20,251, ਜੰਮੂ ਕਸ਼ਮੀਰ ਤੋਂ 61,567 ਅਤੇ ਉੱਤਰਾਖੰਡ ਤੋਂ 31,155 ਮਰੀਜ਼ ਆਏ ਸਨ। ਦੂਜੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 77,744 ਹੈ।

 
ਇਹ ਵੀ ਦੱਸਿਆ ਗਿਆ ਹੈ ਕਿ ਸਾਲ 2017-17 ਵਿੱਚ ਪੀਜੀਆਈ ਦੀ ਓਪੀਡੀ ਵਿੱਚ 25,55,455 ਮਰੀਜ਼ ਆਏ ਸਨ ਅਤੇ 89,584 ਨੂੰ ਦਾਖ਼ਲ ਕੀਤਾ ਗਿਆ ਸੀ। ਉਸ ਤੋਂ ਇੱਕ ਸਾਲ ਪਹਿਲਾਂ 24,23,501 ਮਰੀਜ਼ ਓਪੀਡੀ ਵਿੱਚ ਆਏ ਸਨ ਅਤੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 87,973 ਸੀ। ਸਾਲ 2014-15 ਵਿੱਚ 22,10,670 ਮਰੀਜ਼ ਓਪੀਡੀ ਵਿੱਚ ਆਏ ਅਤੇ 82,164 ਦਾਖ਼ਲ ਹੋਏ ਸਨ। ਪੀਜੀਆਈ ਵਿੱਚ ਇਲਾਜ ਦੀ ਸਫ਼ਲਤਾ ਦਰ 95 ਫੀਸਦੀ ਦੱਸੀ ਗਈ ਹੈ।

 

ਰਿਪੋਰਟ ਮੁਤਾਬਿਕ ਹਸਪਤਾਲ ਦੀ ਓਪੀਡੀ ਵਿੱਚ 2016-17 ਦੌਰਾਨ 41,242 ਮਰੀਜ਼ ਦਾਖ਼ਲ ਹੋਏ ਸਨ। ਸਾਲ 2015-16 ਵਿੱਚ ਗਿਣਤੀ ਦੀ ਗਿਣਤੀ 37039 ਸੀ। ਮੈਡੀਕਲ ਐਮਰਜੰਸੀ ਵਿੱਚ ਮਰੀਜ਼ਾਂ ਦੀ ਗਿਣਤੀ 37,039 ਤੋਂ ਵੱਧ ਕੇ 41,221 ਹੋ ਗਈ ਹੈ। ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਸੜਕ ਹਾਦਸੇ ਵਿੱਚ ਫੱਟੜ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਆਤਮਹੱਤਿਆ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖ਼ਮੀ ਹੋਏ ਮਰੀਜ਼ਾਂ ਦੀ ਗਿਣਤੀ ਹੇਠਾਂ ਆਈ ਹੈ। ਪੋਸਟ ਮਾਰਟਮ ਦੀ ਗਿਣਤੀ ਵਿੱਚ ਵੀ ਗਿਰਾਵਟ ਦੱਸੀ ਗਈ ਹੈ।

 

ਪੀਜੀਆਈ ਵਿੱਚ ਪੰਜਾਬ ਦੇ ਡਾਕਟਰਾਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ। ਇਹੋ ਵਜ੍ਹਾ ਹੈ ਕਿ ਕੰਨੜ ਪ੍ਰੋਫੈਸਰ ਨੂੰ ਪੀਜੀਆਈ ਵਿੱਚ ਦੱਖਣੀ ਰਾਜਾਂ ਦੇ ਕੰਮ ਕਰ ਰਹੇ ਡਾਕਟਰਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੀ ਜ਼ਰੂਰਤ ਪਈ ਹੈ। ਦੱਖਣੀ ਭਾਰਤ ਤੋਂ ਕਈ ਅਜਿਹੇ ਡਾਕਟਰ ਵੀ ਹਨ ਜਿਹੜੇ ਹਿੰਦੀ ਭਾਸ਼ਾ ਦੇ ਗਿਆਨ ਤੋਂ ਵੀ ਸੱਖਣੇ ਹਨ। ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਦਾ ਕਹਿਣਾ ਹੈ ਕਿ ਪੀਜੀਆਈ ਇੰਨਾ ਹਰਮਨ ਪਿਆਰਾ ਹੋ ਚੁੱਕਾ ਹੈ ਕਿ ਮਰੀਜ਼ ਆਮ ਬਿਮਾਰੀ ਲਈ ਵੀ ਇੱਥੇ ਆ ਕੇ ਸੰਤੁਸ਼ਟ ਹੁੰਦੇ ਹਨ। ਪੀਜੀਆਈ ਵਿੱਚ ਮਰੀਜ਼ਾਂ ਦਾ ਭਾਰ ਉਨ੍ਹਾਂ ਵੱਲੋਂ ਦੂਜੇ ਹਸਪਤਾਲਾਂ ਵੱਲ ਜਾਣ ਨਾਲ ਹੀ ਘੱਟ ਸਕਦਾ ਹੈ।

ਟਿੱਪਣੀ ਕਰੋ:

About webmaster

Scroll To Top