Home / ਕੌਮਾਂਤਰੀ ਖਬਰਾਂ / ਅਮਰੀਕਾ ਵਿੱਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ, ਨਸਲੀ ਅਤੇ ਭੱਦੇ ਚਿੰਨ੍ਹ ਉਕਰੇ

ਅਮਰੀਕਾ ਵਿੱਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ, ਨਸਲੀ ਅਤੇ ਭੱਦੇ ਚਿੰਨ੍ਹ ਉਕਰੇ

ਵਾਸ਼ਿੰਗਟਨ: ਅਮਰੀਕਾ ਦੇ ਬਸ਼ਿੰਦੇ ਸਿੱਖਾਂ ਵੱਲੋਂ ਸਿੱਖ ਪਛਾਣ ਅਤੇ ਆਪਣੇ-ਆਪ ਨੂੰ ਸੁਹਿਰਦ ਅਮਰੀਕੀ ਨਾਗਰਿਕ ਹੋਣ ਦੇ ਪ੍ਰਚਾਰ ਵਿੱਚ ਦਿਨ-ਰਾਤ ਇੱਕ ਕਰਨ ਦੇ ਬਾਵਜੂਦ ਸਿੱਖ ਖਿਲਾਫ ਕਸਲੀ ਘਟਨਾਵਾਂ ਨੂੰ ਟੱਲ ਨਹੀਂ ਪੈ ਰਹੀ।ਸਿੱਖਾਂ ‘ਤੇ ਨਲਸੀ ਹਮਲੇ ਦੀ ਘਟਨਾ ਅਮਰੀਕਾ ਦੇ ਕੈਨਕਟੀ ਸੂਬੇ ਵਿੱਚ ਵਾਪਰੀ ਜਿੱਥੇ ਸਿੱਖ ਦੇ ਗੈਸ ਸਟੇਸ਼ਨ ਦੀ ਨਕਾਬਪੋਸ਼ ਵਿਅਕਤੀ ਨੇ ਭੰਨ-ਤੋੜ ਕਰਕੇ ਉਸ ’ਤੇ ਨਸਲੀ ਅਤੇ ਭੱਦੇ ਚਿੰਨ੍ਹ ਉਕੇਰ ਦਿੱਤੇ।

ਗੈਸ ਸਟੇਸ਼ਨ ਦੇ ਮਾਲਕ ਗੈਰੀ ਸਿੰਘ

ਗਰੀਨਅੱਪ ਕਾਊਂਟੀ ’ਚ ਪੈਂਦੇ ਇਸ ਸਟੇਸ਼ਨ ’ਤੇ ਪਿਛਲੇ ਹਫ਼ਤੇ ਹਮਲਾ ਕੀਤਾ ਗਿਆ ਜਿਸ ਨਾਲ ਸਿੱਖ ਭਾਈਚਾਰੇ ’ਚ ਰੋਸ ਦੀ ਲਹਿਰ ਹੈ। ਸਥਾਨਕ ਡਬਲਿਊਐਸਏਜ਼ੈੱਡ ਟੀਵੀ ਮੁਤਾਬਕ ਸਪਰੇਅ ਨਾਲ ‘ਗੋਰਿਆਂ ਦੀ ਤਾਕਤ, ਸਵਾਸਤਿਕ ਅਤੇ ਭੱਦੀ ਭਾਸ਼ਾ’ ਆਦਿ ਦੀ ਵਰਤੋਂ ਕੀਤੀ ਗਈ।

 

ਗੈਸ ਸਟੇਸ਼ਨ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਘਟਨਾ ਮਗਰੋਂ ਸਦਮੇ ’ਚ ਹੈ। ਕੈਨਟਕੀ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਟੀਵੀ ਚੈਨਲ ਨੇ ਕਿਹਾ ਕਿ ਸੁਰੱਖਿਆ ਫੁਟੇਜ ’ਚ ਇਕ ਵਿਅਕਤੀ ਸਕੀਇੰਗ ਵਾਲਾ ਮਾਸਕ ਪਹਿਨੇ ਹੋਏ ਰਾਤ ਸਾਢੇ 11 ਵਜੇ ਤੋਂ ਬਾਅਦ ਸਟੋਰ ਵੱਲ ਜਾਂਦਾ ਦਿਖਾਈ ਦਿੰਦਾ ਹੈ।

 

ਗੈਰੀ ਸਿੰਘ ਨੇ ਕਿਹਾ ਕਿ ਚਾਰ ਸਾਲਾਂ ’ਚ ਅਜਿਹੀ ਘਟਨਾ ਉਸ ਨਾਲ ਪਹਿਲੀ ਵਾਰ ਵਾਪਰੀ ਹੈ। ‘ਮੈਂ ਭਾਈਚਾਰੇ ਨਾਲ ਕਦੇ ਵੀ ਕੁਝ ਵੀ ਮਾੜਾ ਨਹੀਂ ਕੀਤਾ ਹੈ। ਮੈਂ ਤਾਂ ਹਰ ਵੇਲੇ ਸਾਰਿਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।’ ਸਥਾਨਕ ਡੇਲੀ ਮੇਲ ਮੁਤਾਬਕ ਸਟੋਰ ’ਤੇ ਭੱਦੀ ਸ਼ਬਦਾਵਲੀ ਅਤੇ ਹੋਰ ਨਿਸ਼ਾਨਾਂ ਵਾਲੇ ਪੱਤਰ ਵੀ ਮਿਲੇ ਹਨ ਜਿਨ੍ਹਾਂ ਤੋ ਭਾਵ ਸੀ ਕਿ ‘ਲੀਵ’ ਯਾਨੀ ਸਟੋਰ ਖਾਲੀ ਕਰ ਦਿਓ।

 

ਗੈਰੀ ਸਿੰਘ ਨੇ ਦੱਸਿਆ ਕਿ ਉਹ 1990ਵਿਆਂ ਦੇ ਸ਼ੁਰੂ ’ਚ ਭਾਰਤ ਤੋਂ ਅਮਰੀਕਾ ਸੁਫ਼ਨਾ ਲੈ ਕੇ ਆਏ ਸਨ ਪਰ ਜੋ ਕੁਝ ਸਟੋਰ ’ਤੇ ਵਾਪਰਿਆ, ਉਹ ਤਾਂ ਬੁਰੇ ਸੁਫ਼ਨੇ ਵਰਗਾ ਸੀ। ਉਸ ਨੇ ਕਿਹਾ ਕਿ ਉਹ ਭੰਨ-ਤੋੜ ਦੀ ਘਟਨਾ ਲਈ ਮੁਆਫ਼ੀ ਦੇ ਸਕਦਾ ਹੈ ਅਤੇ ਆਸ ਜਤਾਈ ਕਿ ਉਹ ਮੁੜ ਤੋਂ ਹਮਲਾ ਨਹੀਂ ਕਰਨਗੇ।

ਟਿੱਪਣੀ ਕਰੋ:

About webmaster

Scroll To Top