Home / ਚੋਣਵੀ ਖਬਰ/ਲੇਖ / ਅਕਾਲੀ ਦਲ ਸਾਂਝਾ ਵੱਲੋਂ “ਧਰਮ ਯੁੱਧ ਕਾਨਫਰੰਸ” ਕਰਾਵਈ ਗਈ, ਪਾਸ ਕੀਤੇ ਅਹਿਮ ਮਤੇ

ਅਕਾਲੀ ਦਲ ਸਾਂਝਾ ਵੱਲੋਂ “ਧਰਮ ਯੁੱਧ ਕਾਨਫਰੰਸ” ਕਰਾਵਈ ਗਈ, ਪਾਸ ਕੀਤੇ ਅਹਿਮ ਮਤੇ

-ਨਰਿੰਦਰ ਪਾਲ ਸਿੰਘ

 

ਅੰਮਿ੍ਰਤਸਰ: ਸਿੱਖ ਪੰਥ ਅਤੇ ਪੰਜਾਬ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਦੇ ਹੱਲ ਲਈ ਰਣਨੀਤੀ ਤਿਆਰ ਕਰਨ ਹਿੱਤ ਯੂਨਾਈਟਡ ਅਕਾਲੀ ਦਲ ਵਲੋਂ ਕਰਵਾਈ ਗਈ ਧਰਮ ਯੁੱਧ ਕਾਨਫਰੰਸ ਨੇ ਪੇਸ਼ ਵੱਖ ਵੱਖ ਮਤਿਆਂ ਰਾਹੀਂ ਦੁਹਰਾਇਆ ਹੈ ਕਿ ਹਥਿਆਰਾਂ ਦੇ ਜੋਰ ਨਾਲ ਕਿਸੇ ਵੀ ਖਿੱਤੇ ਵਿੱਚ ਸ਼ਾਂਤੀ ਨਹੀ ਬਹਾਲ ਕੀਤੀ ਜਾ ਸਕਦੀ।

 

ਅੱਜ ਜਦੋਂ ਹਰ ਪਾਸੇ ਕੁਝ ਦੇਸ਼ ਵਿਰੋਧੀ ਤਾਕਤਾਂ ਘੱਟ ਗਿਣਤੀਆਂ ਉਪਰ ਆਪਣਾ ਧਰਮ ,ਸਭਿਆਚਾਰ ਜਬਰੀ ਲਾਗੂ ਕਰਨਾ ਚਾਹੁੰਦੀਆਂ ਹਨ ਤਾਂ ਅੱਜ ਦੀ ਇਹ ਕਾਨਫਰੰਸ ਸੁਚੇਤ ਕਰਨਾ ਚਾਹੁੰਦੀ ਹੈ ਕਿ ਖਾਲਸਾ ਪੰਥ ਲਾਵਾਰਸ ਨਹੀਂ ਹੈ ਇਸਦਾ ਮਾਲਕ ਦਸਮੇਸ਼ ਪਿਤਾ ਆਪ ਹਨ ਤੇ ਕੋਈ ਵੀ ਸੰਸਾਰਕ ਤਾਕਤ ਖਾਲਸਾ ਪੰਥ ਨਾਲ ਲੜਾਈ ਜਿੱਤ ਨਹੀ ਸਕਦੀ।

ਪੇਸ਼ ਮਤਿਆਂ ਰਾਹੀਂ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ,ਬਹੁਕੰਪਨੀਆਂ ਦੇ ਪਸਾਰੇ,ਸਿਹਤ ਸਿੱਖਿਆ ,ਟਰਾਂਸਪੋਰਟ,ਬਿਜਲੀ ਪ੍ਰੋਜੈਕਟਾਂ ਅਤੇ ਥਰਮਲ ਪਲਾਂਟਾਂ ਦੇ ਨਿੱਜੀਕਰਨ ਖਿਲਾਫ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ । ਇਸੇ ਦੌਰਾਨ ਪੇਸ਼ ਵੱਖ ਵੱਖ ਮਤਿਆਂ ਰਾਹੀਂ ਐਲਾਨ ਕੀਤਾ ਗਿਆ ਹੈ ਕਿ ਅਗਸਤ 1982 ਵਿੱਚ ਅਕਾਲੀ ਦਲ ਵਲੋਂ ਸ਼ੁਰੂ ਕੀਤਾ ਗਿਆ ਧਰਮ ਯੁੱਧ ਮੋਰਚਾ ਖਤਮ ਨਹੀ ਹੋਇਆ ।

 

ਇਸਨੂੰ ਜਾਰੀ ਰੱਖਣ ਲਈ ਲੋਕ ਸਭਾਅਤੇ ਰਾਜ ਸਭਾ ਦੇ ਸਾਰੇ ਮੈਂਬਰਾਂ ,ਸਿਆਸੀ ਪਾਰਟੀਆਂ ਦੇ ਮੁਖੀਆਂਅਤੇ ਸੰਯੁਕਤ ਰਾਸ਼ਟਰ ਸੰਘ ਨੂੰ  ਇਕ ਪੱਤਰ ਲਿਖਿਆ ਜਾਵੇਗਾ।12ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਕਾਂਗਰਸ ਪਰਧਾਨ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਪਰਧਾਨ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੀਕ ਰੋਸ ਮਾਰਚ ਕੱਢਦਿਆਂ ਇਹ ਮੰਗ ਪੱਤਰ ਦਿੱਤੇ ਜਾਣਗੇ।ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਦੀ ਤੁਰੰਤ ਮੰਗ ਕਰਦਿਆਂ ਕਿਸਾਨ ਖੁਦਕੁਸ਼ੀਆਂ ਰੋਕਣ,ਵਿਦਿਆ ਤੇ ਸਿਹਤ ਦੇ ਵਪਾਰੀ ਕਰਨ ਨੂੰ ਰੋਕਣ,ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਣ ਅਤੇ ਬਾਕੀ ਦਰਪੇਸ਼ ਮਸਲਿਆਂ ਦੇ ਹੱਲ ਲਈ 26 ਮਾਰਚ ਤੋਂ ਮੁਖ ਮੰਤਰੀ ਦੀ ਚੰਡੀਗੜ ਵਾਲੀ ਰਿਹਾਇਸ਼ ਤੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਕਾਨਫਰੰਸ ਨੇ ਸਮਾਂ ਵਿਹਾਅ ਚੁੱਕੀ ਸ਼੍ਰੋਮਣੀ ਕਮੇਟੀ ਦੀਆਂ ਤੁਰੰਤ ਚੋਣਾਂ ਕਰਵਾਣ ਲਈ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।

 

ਜਲੰਧਰ ਅੰਮਿ੍ਰਤਸਰ ਰੋਡ ਸਥਿਤ ਮਾਨਾਵਾਲਾ ਵਿਖੇ ਯੂਨਾਈਟਡ ਅਕਾਲੀ ਦਲ ਦੁਆਰਾ ਰੱਖੀ ਗਈ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ,ਸਿੱਖ ਚਿੰਤਕ ਡਾ:ਭਗਵਾਨ ਸਿੰਘ,ਜਸਵਿੰਦਰ ਸਿੰਘ ਘੋਲੀਆ, ਏਕ ਨੂਰ ਖਾਲਸਾ ਫੌਜ ਦੇ ਬਲਜੀਤ ਸਿੰਘ ਗੰਗਾ,ਵੱਸਣ ਸਿੰਘ ਜੱਫਰਵਾਲ,ਗੁਰਦੀਪ ਸਿੰਘ ਬਠਿੰਡਾ,ਸਤਨਾਮ ਸਿੰਘ ਮਨਾਵਾ,ਸੀਤਾ ਰਾਮ ਜੁਤਸ਼ੀ,ਦੀਵੰਦਰ ਸਿੰਘ,ਭਾਈ ਗੁਰਨਾਮ ਸਿੰਘ ,ਜਥੇਦਾਰ ਬਹਾਦਰ ਸਿੰਘ ਭਾਰਟਾ,ਜਥੇਦਾਰ ਗੁਰਨਾਮ ਸਿੰਘ ਸਿੱਧੂ, ਬਲਵੰਤ ਸਿੰਘ ਗੋਪਾਲਾ, ਪਰਮਜੀਤ ਸਿੰਘ ਜਿਜੇਆਣੀ,ਸੁਖਦੀਪ ਸਿੰਘ ,ਬਾਬਾ ਚਮਕੌਰ ਸਿੰਘ,ਬਾਬਾ ਪ੍ਰਦੀਪ ਸਿੰਘ ਝਾਮਕਾ,ਭਾਈ ਸੁਖਚੈਨ ਸਿੰਘ ਗੋਪਾਲਾ,ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਣ ਵਾਲੇ ਭਾਈ ਗੁਰਬਖਸ਼ ਸਿੰਘ ਹਰਿਆਣਾ,ਈਸਾਈ ਮੱਤ ਦੇ ਆਗੂ ਅਤੇ ਰਾਉ ਬਰਿੰਦਰ ਸਿੰਘ ।

 

ਇਸੇ ਤਰਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਹਰਭਜਨ ਸਿੰਘ,ਬਾਬਾ ਗੁਰਦੇਵ ਸਿੰਘ,ਬਾਬਾ ਲਾਲ ਦਾਸ,ਸੰਤ ਪਿ੍ਰਤਪਾਲ ਸਿੰਘ ਚੰਡੀਗੜ ,ਬਾਬਾ ਕਰਨੈਲ ਸਿੰਘ,ਬਾਬਾ ਇੰਦਰ ਸਿੰਘ ਭੜੀ ਵਾਲੇ ਵੀ ਪੁਜੇ ਹੋਏ ਸਨ। ਸਟੇਜ ਸਕੱਤਰ ਦੀ ਸੇਵਾ ਭਾਈ ਮੋਹਕਮ ਸਿੰਘ ਆਪ ਨਿਭਾਅ ਰਹੇ ਸਨ।

 

ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਅਹਿਮ ਹਿੱਸਾ ਰਹੇ ਤੇ ਸਿੱਖ ਚਿੰਤਕ ਵਜੋਂ ਜਾਣੇ ਜਾਂਦੇ ਡਾ:ਭਗਵਾਨ ਸਿੰਘ  ਨੇ ਆਏ ਆਗੂਆਂ ਤੇ ਸੰਗਤਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਅਗਸਤ 1982 ਵਿੱਚ ਜੋ ਧਰਮ ਯੁੱਧ ਮੋਰਚਾ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ ਉਹ ਬਕਾਇਦਾ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ ਸੀ ਲੇਕਿਨ ਕੌਮ ਇਸ ਮੋਰਚੇ ਨੂੰ ਫਤਿਹ ਨਹੀ ਕਰ ਸਕੀ ।ਉਨਾਂ ਦੱਸਿਆ ਕਿ ਬਿ੍ਰਟਿਸ਼ ਸਾਮਾਰਜ ਨੇ ਖੁੱਦ ਮੰਨਿਆ ਹੈ ਕਿ ਉਸਨੇ ਦੋ ਜੋ ਸੰਸਾਰ ਯੁੱਧ ਜਿੱਤੇ ਹਨ ਉਹ ਸਿਰਫ ਸਿੱਖਾਂ ਦੀ ਸ਼ਮਲੀਅਤ ਤੇ ਬਹਾਦਰੀ ਕਾਰਣ ਹੀ ਜਿੱਤੇ ਹਨ ਲੇਕਿਨ ਅੱਜ ਹਾਲਾਤ ਐਸੇ ਹਨ ਕਿ ਜਿੱਤ ਯਕੀਨੀ ਬਨਾਉਣ ਲਈ ਸਿੱਖ ਆਪ ਹੀ ਇੱਕ ਜੁੱਟ ਨਹੀ ਹਨ ।ਡਾ:ਭਗਵਾਨ ਸਿੰਘ ਨੇ ਦੱਸਿਆ ਕਿ ਨਰਿੰਦਰ ਮੋਦੀ ਸਰਕਾਰ ਜੋ ਮੰਗਾਂ ਨਾਗਾਲੈਂਡ ਦੇ ਲੋਕਾਂ ਦੀਆਂ ਮੰਨ ਰਹੀ ਹੈ ਉਹ ਕਿਸੇ ਤਰਹਾਂ ਵੀ ਅਨੰਦਪੁਰ ਸਾਹਿਬ ਦੇ ਮਤੇ ਨਾਲੋਂ ਘੱਟ ਨਹੀ ਹਨ।ਸਰਕਾਰ ਨੂੰ ਪੁਛਣਾ ਬਣਦਾ ਹੈ ਕਿ ਉਸਦਾ ਸਿੱਖ ਮੰਗਾਂ ਪ੍ਰਤੀ ਨਾ ਪੱਖੀ ਵਤੀਰਾ ਕਿਉਂ ਹੈ ?

 

ਸਮਾਗਮ ੱਿਵਚ ਵਿਸ਼ੇਸ਼ ਕਰਕੇ ਪੁਜੇ ਈਸਾਈ ਮੱਤ ਦੇ ਇਕ ਆਗੂ ਨੇ ਕਿਹਾ ਕਿ ਭਾਰਤ ਇਕ ਅਜੇਹਾ ਦੇਸ਼ ਸੀ ਜਿਥੇ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਅਕੀਦੇ ਅਨੁਸਾਰ ਪੂਜਾ,ਪਹਿਰਾਵੇ ਤੇ ਸਭਿਆਚਾਰਕ ਰਸਮਾਂ ਨਿਭਾਣ ਦਾ ਅਧਿਕਾਰ ਸੀ ।ਪ੍ਰੰਤੂ ਕੁਝ ਸਮੇਂ ਤੋਂ ਦੇਸ਼ ਤੇ ਭਾਰੂ ਪੈ ਰਿਹਾ ਕੱਟੜਵਾਦ ਇਹ ਦੱਸ ਰਿਹਾ ਹੈ ਕਿ ਪੂਜਾ ਕਿਵੇਂ ਕਰਨੀ ਹੈ ਤੇ ਕਦੋਂ ਕਿਹੜਾ ਦਿਨ ਮਨਾਉਣਾ ਹੈ।ਉਨਾਂ ਕਿਹਾ ਕਿ ਇਸ ਧਾਰਮਿਕ ਕੱਟੜਵਾਦ ਕਾਰਣ ਬਾਕੀ ਘੱਟ ਗਿਣਤੀਆਂ ਦੀ ਧਾਰਮਿਕ ਅਜਾਦੀ ਖਤਰੇ ਵਿੱਚ ਪੈ ਰਹੀ ਹੈ।ਉਨਾਂ ਸੱਦਾ ਦਿਤਾ ਕਿ ਇਸ ਕਟੱੜਵਾਦੀ ਹਿੰਦੂਤਵੀ ਦਹਿਸ਼ਤ ਦਾ ਮੁਕਾਬਲਾ ਤਾਂ ਹੀ ਹੋ ਸਕਦਾ ਹੈ ਜੇਕਰ ਸਾਰੀਆਂ ਘੱਟ ਗਿਣਤੀਆਂ ੱਿੲਕਜੁੱਟ ਹੋਣ।

 

ਦਲ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਸਿੱਧੂ ਨੇ ਮਤਾ ਪੇਸ਼ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ  ਕਿਹਾ 14ਸੌ ਸਾਲ ਪਹਿਲਾਂ 60-70 ਮੁਲਕਾਂ ਵਿੱਚ ਸਨਾਤਨੀ ਮੱਤ ਦੇ ਪੈਰੋਕਾਰ ਸਨ ਜੋ ਖਤਮ ਹੁੰਦੇ ਹੋਏ ਸਿਰਫ ਹਿੰਦੁਸਤਾਨ ਤੀਕ ਸੀਮਤ ਹੋਕੇ ਰਹਿ ਗਏ ।ਉਨਾਂ ਰਾਸ਼ਟਰੀ ਸਵੈਅਮ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਹਿੰਦੁਸਤਾਨ ਵਿੱਚ ਵਸਦੇ ਸਨਾਤਨੀ ਮੱਤ ਦੇ ਧਾਰਣੀਆਂ ਨੇ ਘੱਟ ਗਿਣਤੀਆਂ ਪ੍ਰਤੀ ਜੁਲ ਜਬਰ ਦੀ ਨੀਤੀ ਨਾ ਤਿਆਗੀ ਤਾਂ ਸਾਲ 2050 ਤੀਕ ਇਹ ਦੇਸ਼ ਵੀ ਹਿੰਦੂ ਮੁਲਕ ਨਹੀ ਰਹੇਗਾ।

 

ਪੇਸ਼ ਮਤੇ ਵਿੱਚ ਸ੍ਰ:ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਤੇ ਇਨਸਾਫ ਮੰਗ ਰਹੇ ਸਿੱਖਾਂ ਨੂੰ ਗੋਲੀਆਂ ਨਾਲ ਮਾਰ ਮੁਕਾਉਣ ਵਾਲੇ ਬਾਦਲਾਂ ਨੂੰ ਕੌਮ ਨੇ ਅਜੇ ਤੀਕ ਮੁਆਫ ਨਹੀ ਕੀਤਾ ਤਾਂ ਉਸ ਸਰਕਾਰ ਨੂੰ ਵੀ ਨਹੀ ਬਖਸ਼ੇਗੀ ਜਿਸ ਸਰਕਾਰ ਦੇ ਮੁਖੀ ਨੇ ਗੁਰਬਾਣੀ ਗੁਟਕੇ ਦੀ ਸਹੁੰਚ ਚੁੱਕੇ ਕੌਮ ਨਾਲ ਵਿਸ਼ਵਾਸ਼ਘਾਤ ਕੀਤਾ ਹੈ।ਪੇਸ਼ ਇੱਕ ਹੋਰ ਮਤੇ ਵਿੱਚ ਅਪ੍ਰੈਲ 1978 ਤੋਂ ਲੈਕੇ ਹੁਣ ਤੀਕ  ਸਰਕਾਰੀ ਸ਼ਹਿ ਤੇ ਮਾਰੇ ਗਏ ਸਿੱਖਾਂ ਦੇ ਪ੍ਰੀਵਾਰਾਂ ਨੂੰ ਇਨਸਾਫ ਅਤੇ ਪ੍ਰਤੀ ਜੀਅ 20 ਲੱਖ ਰੁਪਏ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਗਈ।

 

ਕਾਨਫਰੰਸ ਨੇ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਵੇ ਕਿਉਂਕਿ ਕਮੇਟੀ ਦੀ ਮਿਆਦ 2016 ਨੂੰ ਖਤਮ ਹੋ ਚੁੱਕੀ ਹੈ ।ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ੁੳਸ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ ਜਿਸ ਵਿੱਚ ਉਸਨੇ ਕਨੇਡਾ ਦੇ ਪਰਧਾਨ ਮੰਤਰੀ ਦੀ ਭਾਰਤ ਤੇ ਪੰਜਾਬ ਫੇਰੀ ਦੌਰਾਨ ਜਸਟਿਨ ਟਰੂਡੋ ਦੇ ਨਾਲ ਆ ਰਹੇ ਸਿੱਖ ਮੰਤਰੀਆਂ ਨੂੰ ਸਤਿਕਾਰ ਦੇਣ ਤੋਂ ਨਾਂਹ ਕੀਤੀ ਹੈ।ਉਨਾਂ ਕਿਹਾ ਕਿ ਉਹ ਹਰ ਉਸ ਸੰਸਥਾ ਜਾਂ ਪਾਰਟੀ ਨਾਲ ਹਨ ਜੋ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਲਈ ਯਤਨਸ਼ੀਲ ਹੈ।ਭਾਈ ਮੋਹਕਮ ਸਿੰਘ ਨੇ ਐਲਾਨ ਕੀਤਾ ਕਿ ਕਾਨਫਰੰਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ ਚੋਂ ਸ਼ਾਬਾਸ਼ ਭੇਜੀ ਹੈ । 

 

ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਇਨਸਾਫ ਮੰਗ ਰਹੇ ਨਿੱਹਥੇ ਸਿੱਖਾਂ ਦੇ ਸਰਕਾਰੀ ਸ਼ਹਿ ਤੇ ਹੋਏ ਕਤਲ ਦੇ ਹਾਲਾਤਾਂ ‘ਚੋਂ ਸਾਲ 2015 ਦਾ ਸਰਬੱਤ ਖਾਲਸਾ ਬੁਲਾਉਣ ਤੇ ਸਫਲ ਹੁੰਦਾ ਦੇਖਣ ਵਾਲੇ ਪ੍ਰਬੰਧਕ ਜਾਣੇ ਜਾਂਦੇ ਭਾਈ ਮੋਹਕਮ ਸਿੰਘ,ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੂੰ ਅੱਜ ਦੀ ਕਾਨਫਰੰਸ ਵਿੱਚ ਪ੍ਰਬੰਧਕੀ ਖਾਮੀਆਂ ਕਾਰਣ ਸੰਗਤਾਂ ਦੀ ਘਾਟ ਸ਼ਰੇਆਮ ਘਾਟ ਨਾਲ ਦੋ ਚਾਰ ਹੋਣਾ ਪਿਆ।

 

ਟਿੱਪਣੀ ਕਰੋ:

About webmaster

Scroll To Top