Home / ਚੋਣਵੀ ਖਬਰ/ਲੇਖ / ਘੱਟ ਗਿਣਤੀਆਂ ਵਿਰੁੱਧ ਹਿੰਸਾ ‘ਚ ਹੋਇਆ ਵਾਧਾ: ਭਾਰਤ ਕੌਮਾਂਤਰੀ ਲੋਕਤੰਤਰ ਸੂਚੀ ‘ਚ 42ਵੇਂ ਸਥਾਨ ‘ਤੇ ਪਹੁੰਚਿਆ

ਘੱਟ ਗਿਣਤੀਆਂ ਵਿਰੁੱਧ ਹਿੰਸਾ ‘ਚ ਹੋਇਆ ਵਾਧਾ: ਭਾਰਤ ਕੌਮਾਂਤਰੀ ਲੋਕਤੰਤਰ ਸੂਚੀ ‘ਚ 42ਵੇਂ ਸਥਾਨ ‘ਤੇ ਪਹੁੰਚਿਆ

ਨਵੀਂ ਦਿੱਲੀ: ਹਿੰਦੂਤਵ ਕੱਟੜਪੁਣੇ ਦੀ ਵਿਚਾਰਧਾਰਾ ਦੇ ਉਭਾਰ ਤੇ ਘੱਟ ਗਿਣਤੀਆਂ ਵਿਰੁੱਧ ਹਿੰਸਾ ‘ਚ ਹੋਏ ਵਾਧੇ ਦਰਮਿਆਨ ਭਾਰਤ ਸਾਲਾਨਾ ਕੌਮਾਂਤਰੀ ਲੋਕਤੰਤਰ ਸੂਚੀ ‘ਚ 42ਵੇਂ ਸਥਾਨ ‘ਤੇ ਖਿਸਕ ਗਿਆ ਹੈ । ਜਦਕਿ ਅਰਥਸ਼ਾਸਤਰੀ ਖ਼ੁਫ਼ੀਆ ਇਕਾਈ (ਈ. ਆਈ. ਯੂ.) ਵਲੋਂ ਇਕੱਤਰ ਇਸ ਸੂਚੀ ‘ਚ ਨਾਰਵੇ ਪਹਿਲੇ ਸਥਾਨ ‘ਤੇ ਹੈ । ਉਸ ਤੋਂ ਬਾਅਦ ਆਈਲੈਂਡ ਅਤੇ ਸਵੀਡਨ ਦਾ ਨੰਬਰ ਹੈ ।

ਭਾਰਤ ਪਿਛਲੇ ਸਾਲ ਦੇ 32ਵੇਂ ਸਥਾਨ ਤੋਂ ਹੇਠਾਂ ਖਿਸਕ ਗਿਆ ਹੈ ਅਤੇ ਦੋਸ਼ਪੂਰਨ ਲੋਕਤੰਤਰ ਦੀ ਸ਼ੇ੍ਰਣੀ ‘ਚ ਬਣਿਆ ਹੋਇਆ ਹੈ । ਸੂਚੀ ‘ਚ ਪੰਜ ਸ਼੍ਰੇਣੀਆਂ, ਚੋਣ ਪ੍ਰਕਿਰਿਆ ਅਤੇ ਬਹੁਲਵਾਦ, ਨਾਗਰਿਕ ਸੁਤੰਤਰਤਾ, ਸਰਕਾਰ ਦੀ ਕਾਰਜਪ੍ਰਣਾਲੀ, ਸਿਆਸੀ ਹਿੱਸੇਦਾਰੀ ਅਤੇ ਸਿਆਸੀ ਸੱਭਿਆਚਾਰ, ਦੇ ਆਧਾਰ ‘ਤੇ 165 ਸੁਤੰਤਰ ਦੇਸ਼ ਅਤੇ ਦੋ ਪ੍ਰਦੇਸ਼ ਸ਼ਾਮਿਲ ਕੀਤੇ ਗਏ ਹਨ ।

 

ਸੂਚੀ ‘ਚ ਚਾਰ ਵਿਆਪਕ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਜਿਨ੍ਹਾਂ ‘ਚ ਪੂਰਨ ਲੋਕਤੰਤਰ, ਦੋਸ਼ਪੂਰਨ ਲੋਕਤੰਤਰ, ਮਿਸ਼ਰਿਤ ਸ਼ਾਸਨ ਅਤੇ ਤਾਨਾਸ਼ਾਹੀ ਸ਼ਾਸਨ ਸ਼ਾਮਿਲ ਹਨ । ਅਮਰੀਕਾ (21ਵੇਂ ਸਥਾਨ ‘ਤੇ), ਜਪਾਨ, ਇਟਲੀ, ਫਰਾਂਸ, ਇਜ਼ਰਾਈਲ, ਸਿੰਗਾਪੁਰ ਅਤੇ ਹਾਂਗਕਾਂਗ ਨੂੰ ਵੀ ਦੋਸ਼ਪੂਰਨ ਲੋਕਤੰਤਰ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ । ਈ. ਯੂ. ਆਈ. ਬਰਤਾਨੀਆ ਦੇ ‘ਦਿ ਇਕਨਾਮਿਕਸ ਗਰੁੱਪ’ ਦਾ ਖੋਜ ਅਤੇ ਵਿਸ਼ਲੇਸ਼ਕ ਡਿਵੀਜ਼ਨ ਹੈ ।

 

1946 ‘ਚ ਬਣਾਇਆ ਗਿਆ ਈ. ਆਈ. ਯੂ. ਇਹ ਸਮਝਣ ਲਈ ਕਿ ਦੁਨੀਆ ਕਿਸ ਤਰਾਂ ਬਦਲ ਰਹੀ ਹੈ ਅਤੇ ਕਿਸ ਤਰਾਂ ਇਸ ਤਰਾਂ ਦੇ ਮੌਕਿਆਂ ਨੂੰ ਜ਼ਬਤ ਕੀਤਾ ਜਾ ਸਕਦਾ ਹੈ, ਕਾਰੋਬਾਰ, ਵਿੱਤੀ ਕੰਪਨੀਆਂ ਅਤੇ ਸਰਕਾਰਾਂ ਦੀ ਮਦਦ ਕਰਨ ‘ਚ 70 ਸਾਲ ਦੇ ਤਜਰਬੇ ਦਾ ਦਾਅਵਾ ਕਰਦੀ ਹੈ । ਸੂਚੀ ‘ਚ ਨਿਊਜ਼ੀਲੈਂਡ ਚੌਥੇ ਅਤੇ ਡੈਨਮਾਰਕ ਪੰਜਵੇਂ ਸਥਾਨ ‘ਤੇ ਹੈ । ਜਦਕਿ ਪਹਿਲੇ 10 ਦੇਸ਼ਾਂ ‘ਚ ਸ਼ਾਮਿਲ ਹੋਰਨਾਂ ਦੇਸ਼ਾਂ ‘ਚ ਆਇਰਲੈਂਡ, ਕੈਨੇਡਾ, ਆਸਟ੍ਰੇਲੀਆ, ਫਿਨਲੈਂਡ ਅਤੇ ਸਵਿਟਜ਼ਰਲੈਂਡ ਸ਼ਾਮਿਲ ਹਨ ।

ਟਿੱਪਣੀ ਕਰੋ:

About webmaster

Scroll To Top