Home / ਕੌਮਾਂਤਰੀ ਖਬਰਾਂ / ਧਾਰਾ 25ਬੀ ਦੇ ਮਾਮਲੇ ‘ਤੇ ਬਿਆਨਬਾਜ਼ੀ ਦੀ ਜਗ੍ਹਾ ਬਾਦਲ ਦਲ ਠੋਸ ਕਾਰਵਾਈ ਕਰੇ: ਸਰਨਾ

ਧਾਰਾ 25ਬੀ ਦੇ ਮਾਮਲੇ ‘ਤੇ ਬਿਆਨਬਾਜ਼ੀ ਦੀ ਜਗ੍ਹਾ ਬਾਦਲ ਦਲ ਠੋਸ ਕਾਰਵਾਈ ਕਰੇ: ਸਰਨਾ

ਨਵੀਂ ਦਿੱਲੀ: ਸਤਾ ਤੋਂ ਬਾਹਰ ਹੁੰਦਿਆਂ ਅਕਾਲੀ ਦਲ ਬਾਦਲ ਨੂੰ ਸਿੱਖ ਮੰਗਾਂ ਚੇਤੇ ਆ ਜਾਂਦੀਆਂ ਹਨ ਅਤੇ ਸਤਾ ਦੀ ਕੁਰਸੀ ‘ਤੇ ਬਿਰਾਜ਼ਮਾਨ ਹੁੰਦਿਆਂ ਹੀ ਸਭ ਕੁਝ ਭੁੱਲ ਭਲਾ ਜਾਂਦਾ ਹੈ।ਇਹ ਦੋਸ਼ ਲਾਉਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇੱਥੇ ਅਕਾਲੀ ਦਲ ਬਾਦਲ ਨੂੰ ਸੰਵਿਧਾਨ ਦੀ ਧਾਰਾ 25(2)(ਬੀ) ਵਿੱਚ ਸੋਧ ਦੇ ਮਾਮਲੇ ਬਾਰੇ ਮੀਡੀਆ ’ਚ ਫੋਕੀ ਬਿਆਨਬਾਜ਼ੀ ਕਰਨ ਦੀ ਥਾਂ ਮਸਲੇ ਦੇ ਹੱਲ ਲਈ ਕਿਹਾ।

ਮਨਜੀਤ ਸਿੰਘ ਕਲਕੱਤਾ

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਭਾਈਵਾਲ ਭਾਜਪਾ ਨਾਲ ਮਸਲੇ ਦੇ ਹੱਲ ਲਈ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਉਹ ਧਾਰਾ ਹੈ, ਜਿਸ ਵਿੱਚ ਸਿੱਖਾਂ ਅਤੇ ਹਿੰਦੂਆਂ ਨੂੰ ਇੱਕ ਦੱਸਿਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਕੀ ਅਕਾਲੀ ਦਲ ਇਸ ਲਈ ਪੰਥਕ ਮੋਰਚਾ ਨਹੀਂ ਆਰੰਭੇਗਾ। ਸ੍ਰ. ਸਰਨਾ ਨੇ ਅਕਾਲੀ ਦਲ ਬਾਦਲ ਤੋਂ ਇਸ ਮੁੱਦੇ ’ਤੇ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ।

ਟਿੱਪਣੀ ਕਰੋ:

About webmaster

Scroll To Top