Home / ਚੋਣਵੀ ਖਬਰ/ਲੇਖ / ਭਾਈ ਪਰਮਜੀਤ ਸਿੰਘ ਦੀ ਮਾਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਣ ਨਹੀਂ ਹੋ ਸਕੀ ਮੁਲਾਕਾਤ

ਭਾਈ ਪਰਮਜੀਤ ਸਿੰਘ ਦੀ ਮਾਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਣ ਨਹੀਂ ਹੋ ਸਕੀ ਮੁਲਾਕਾਤ

ਰਾਜਪੁਰਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰਕੈਦ ਦੀ ਸਜ਼ਾ ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਊਰਾ ਦੀ ਅੱਜ ਆਪਣੀ ਮਾਂ ਨਾਲ ਮੁਲਾਕਾਤ ਨਹੀਂ ਹੋ ਸਕੀ।

ਭਾਈ ਪਰਮਜੀਤ ਸਿੰਘ ਭਿਊਰਾ ਦੀ ਮਾਤਾ ਪ੍ਰੀਤਮ ਕੌਰ

ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਪੰਜਾਬ ਪੁਲਿਸ ਚੰਡੀਗੜ੍ਹ ਦੀ ਟੀਮ ਨੇੜਲੇ ਪਿੰਡ ਭਟੇੜੀ ਪੁੱਜੀ ।ਇਸ ਮੌਕੇ ਉਨ੍ਹਾਂ ਨਾਲ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਵੀ ਸੀ । ਇਸ ਟੀਮ ਨੇ ਭਾਈ ਪਰਮਜੀਤ ਸਿੰਘ ਭਿਉਰਾ ਦੀ ਮਾਤਾ ਪ੍ਰੀਤਮ ਕੌਰ (93) ਦੀ ਬੁੜੈਲ ਜੇਲ੍ਹ ‘ਚ ਅਦਾਲਤ ਦੇ ਹੁਕਮਾਂ ਮੁਤਾਬਿਕ ਮੁਲਾਕਾਤ ਕਰਵਾਉਣ ਲਈ ਲੈ ਕੇ ਜਾਣਾ ਸੀ ਪਰ ਡਾਕਟਰਾਂ ਦੀ ਟੀਮ ਮੁਤਾਬਿਕ ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਬੁੜੈਲ ਜੇਲ੍ਹ ਵਿਚ ਲੈ ਕੇ ਜਾਣਾ ਸੰਭਵ ਨਹੀਂ ਹੈ ।

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਈ ਪਰਮਜੀਤ ਸਿੰਘ ਭਿਉਰਾ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ‘ਚ ਅਪੀਲ ਦਾਇਰ ਕੀਤੀ ਸੀ, ਕਿ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਦੀ ਸਿਹਤ ਕਾਫ਼ੀ ਜ਼ਿਆਦਾ ਖ਼ਰਾਬ ਰਹਿੰਦੀ ਹੈ । ਜਿਸ ਕਾਰਨ ਉਸ ਦੀ ਇੱਛਾ ਹੈ ਕਿ ਆਖ਼ਰੀ ਵਾਰ ਆਪਣੇ ਪੁੱਤਰ ਪਰਮਜੀਤ ਸਿੰਘ ਭਿਉਰਾ ਨਾਲ ਮੁਲਾਕਾਤ ਕੀਤੀ ਜਾਵੇ ।

 

ਅਦਾਲਤ ਨੇ ਪ੍ਰਸ਼ਾਸਨ ਨੂੰ ਹੁਕਮ ਕੀਤਾ ਸੀ ਕਿ ਮਾਤਾ ਪ੍ਰੀਤਮ ਕੌਰ ਨੂੰ ਹੀ ਬੁੜੈਲ ਜੇਲ੍ਹ ਵਿਚ ਲਿਆ ਕੇ ਮੁਲਾਕਾਤ ਕਰਵਾਈ ਜਾਵੇ । ਡਾਕਟਰਾਂ ਦੀ ਟੀਮ ਨੇ ਜਦੋਂ ਮਾਤਾ ਪ੍ਰੀਤਮ ਕੌਰ ਦੀ ਸਿਹਤ ਦਾ ਨਿਰੀਖਣ ਕੀਤਾ ਤਾਂ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਕਾਰਨ ਅਨਫਿੱਟ ਕਰਾਰ ਦਿੱਤਾ ।

 

ਇਸ ਲਈ ਮਾਤਾ ਪ੍ਰੀਤਮ ਕੌਰ ਨੂੰ ਗੱਡੀ ਰਾਹੀਂ ਬੁੜੈਲ ਜੇਲ੍ਹ ਵਿਚ ਲੈ ਕੇ ਜਾਣਾ ਮੁਸ਼ਕਲ ਹੈ । ਪਰਮਜੀਤ ਸਿੰਘ ਭਿਉਰਾ ਦੀ ਭੈਣ ਬੀਬੀ ਸੁਰਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਦੀ ਆਪਣੇ ਪੁੱਤਰ ਨੂੰ ਆਖ਼ਰੀ ਇੱਛਾ ਦੀ ਪੂਰਤੀ ਕੀਤੀ ਜਾਵੇ।

ਟਿੱਪਣੀ ਕਰੋ:

About webmaster

Scroll To Top