Home / ਚੋਣਵੀ ਖਬਰ/ਲੇਖ / ਪ੍ਰਵੀਨ ਤੋਗੜੀਆ ਨੇ ਨਰਿੰਦਰ ਮੋਦੀ ‘ਤੇ ਇਲਜ਼ਾਮ ਲਾਉਂਦਿਆ ਆਰਐੱਸਐੱਸ ਤੋਂ ਦਖਲ ਦੀ ਕੀਤੀ ਮੰਗ

ਪ੍ਰਵੀਨ ਤੋਗੜੀਆ ਨੇ ਨਰਿੰਦਰ ਮੋਦੀ ‘ਤੇ ਇਲਜ਼ਾਮ ਲਾਉਂਦਿਆ ਆਰਐੱਸਐੱਸ ਤੋਂ ਦਖਲ ਦੀ ਕੀਤੀ ਮੰਗ

 

ਨਵੀਂ ਦਿੱਲੀ: ਮੀਡੀਆ ਵਿੱਚ ਨਸ਼ਰ ਖਬਰਾਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਲੀਡਰ ਪ੍ਰਵੀਨ ਤੋਗੜੀਆ ਨੇ ਆਰ.ਐਸ.ਐਸ. ਕੋਲੋਂ ਮਾਮਲਾ ਸੁਲਝਾਉਣ ਦੀ ਮੰਗ ਕੀਤੀ ਹੈ।

 


ਹਿੰਦੂ ਆਗੂ ਤੋਗੜੀਆ ਨੇ ਗੁਜਰਾਤ ਦੇ ਜੁਆਇੰਟ ਕਮਿਸ਼ਨਰ ਜੇ.ਕੇ. ਭੱਟ ਤੇ ਪੀਐਮ ਮੋਦੀ ਦੀ ਕਾਲ ਡਿਟੇਲ ਜਨਤਕ ਕਰਨ ਦੀ ਮੰਗ ਕੀਤੀ ਹੈ।

 
ਸੂਤਰਾਂ ਮੁਤਾਬਕ ਤੋਗੜੀਆ ਦੇ ਇਲਜ਼ਾਮਾਂ ਉੱਤੇ ਨਾ ਤਾਂ ਵੀਐਚਪੀ ਤੇ ਨਾ ਹੀ ਆਰਐਸਐਸ ਕੁਝ ਬੋਲਣ ਨੂੰ ਤਿਆਰ ਹੈ। ਅਜਿਹੇ ਵਿੱਚ ਹੁਣ ਵੀਐਚਪੀ ਲੀਡਰ ਨੇ ਆਰਐਸਐਸ ਨੂੰ ਗੁਹਾਰ ਲਾਈ ਹੈ।

 

ਉਧਰ ਹਰ ਜ਼ਿਲ੍ਹੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਜ਼ਿਲ੍ਹਾ ਅਧਿਕਾਰੀਆਂ ਨੂੰ ਖਤ ਲਿਖ ਰਹੇ ਹਨ। ਇਸ ਖਤ ਵਿੱਚ ਲਿਖਿਆ ਗਿਆ ਹੈ ਕਿ ਸਾਰਾ ਹਿੰਦੂ ਸਮਾਜ ਪ੍ਰਵੀਨ ਤੋਗੜੀਆ ਦੇ ਨਾਲ ਹੈ। ਤੋਗੜੀਆ ਨਾਲ ਜੋ ਹੋਇਆ, ਉਸ ਬਾਰੇ ਉਹ ਫਿਕਰਮੰਦ ਹਨ ਤੇ ਇਸ ਮਸਲੇ ਨੂੰ ਸੁਲਝਾਇਆ ਜਾਵੇ।

 
ਇਹ ਚਿੱਠੀ ਰਾਸ਼ਟਪਤੀ ਨੂੰ ਵੀ ਭੇਜੀ ਜਾਵੇਗੀ ਹਲਾਂਕਿ ਪ੍ਰਵੀਨ ਤੋਗੜੀਆ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਦੂਰੀਆਂ ਬਣਾ ਰੱਖੀਆ ਹਨ। ਵੀਐਚਪੀ ਆਪਣੇ ਹੀ ਅੰਤਰਾਸ਼ਟਰੀ ਪ੍ਰਧਾਨ ਪ੍ਰਵੀਨ ਤੋਗੜੀਆ ਦੇ ਇਲਜ਼ਾਮਾਂ ਉੱਤੇ ਖੁੱਲ੍ਹ ਕੇ ਨਹੀਂ ਬੋਲ ਰਹੀ। ਤੋਗੜੀਆ ਵੀ ਮਾਰਗਦਰਸ਼ਨ ਮੰਡਲ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।

ਟਿੱਪਣੀ ਕਰੋ:

About webmaster

Scroll To Top