Home / ਚੋਣਵੀ ਖਬਰ/ਲੇਖ / ਕੈਨੇਡਾ ਦੀ ਸੁਬਾਈ ਸੰਸਦ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪੇਸ਼ ਕਰਨ ਵਾਲੀ ਬੀਬੀ ਹਰਿੰਦਰ ਕੌਰ ਮੱਲੀ ਬਣੀ ਮੰਤਰੀ

ਕੈਨੇਡਾ ਦੀ ਸੁਬਾਈ ਸੰਸਦ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪੇਸ਼ ਕਰਨ ਵਾਲੀ ਬੀਬੀ ਹਰਿੰਦਰ ਕੌਰ ਮੱਲੀ ਬਣੀ ਮੰਤਰੀ

ਓਟਵਾ: ਕੈਨੇਡਾ ਦੀ ਸੰਸਦ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪੇਸ਼ ਕਰਨ ਵਾਲੀ ਸਿੱਖ ਭਾਈਚਾਰੇ ਨਾਲ ਸਬੰਧਿਤ ਸੰਸਦ ਮੈਂਬਰ ਹਰਿੰਦਰ ਸਿੰਘ ਮੱਲੀ ਨੂੰ ਵੀਰਵਾਰ ਨੂੰ ਪ੍ਰਧਾਨ ਮੰਤਰੀ ਕੈਥਲੀਨ ਵੇਅਨ ਨੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਹੈ।

ਹਰਿੰਦਰ ਮੱਲੀ ਭਾਰਤੀ ਮੂਲ ਦੀਆਂ ਦੋ ਕਾਨੂੰਨਸਾਜ਼ ਮਹਿਲਾਵਾਂ ਜਿਨ੍ਹਾਂ ਵਿਚੋਂ ਇਕ ਨੇ ਬੀਤੇ ਵਰ੍ਹੇ ਅਪਰੈਲ ਵਿੱਚ ਸੰਸਦ ਵਿੱਚ 84 ਸਿੱਖ ਕਤਲੇਆਮ ਬਾਰੇ ਮਤਾ ਪੇਸ਼ ਕੀਤਾ ਸੀ, ਨੂੰ ਵੀਰਵਾਰ ਨੂੰ ਪ੍ਰਧਾਨ ਮੰਤਰੀ ਕੈਥਲੀਨ ਵੇਅਨ ਨੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ।

 

ਵੇਅਨ ਨੇ ਬਰੈਂਪਟਨ ਸਪ੍ਰਿੰਗਡੇਲ ਦੀ ਸੁਬਾਈ ਸੰਸਦ ਦੀ ਲਿਬਰਲ ਮੈਂਬਰ ਹਰਿੰਦਰ ਮੱਲ੍ਹੀ (38) ਨੂੰ ਔਰਤਾਂ ਦੀ ਭਲਾਈ ਬਾਰੇ ਮੰਤਰੀ ਬਣਾਇਆ ਹੈ। ਉਹ ਕੈਨੇਡਾ ਦੇ ਪਹਿਲੇ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੀ ਧੀ ਹੈ। ਮੱਲ੍ਹੀ ਵੱਲੋਂ ਪੇਸ਼ ਮਤੇ ਨੂੰ ਕੈਨੇਡਾ ਸਰਕਾਰ ਨੇ ਪਾਸ ਕਰਦਿਆਂ 84 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦਿੱਤਾ ਸੀ ਜਦੋਂ ਕਿ ਭਾਰਤ ਸਰਕਾਰ ਨੇ ਇਸ ਨੂੰ ਕੁਰਾਹੇ ਪਾਉਣ ਵਾਲਾ ਕਰਾਰ ਦੇਕੇ ਨਕਾਰ ਦਿੱਤਾ ਸੀ।

 

ਭਾਰਤੀ ਮੂਲ ਦੀ ਇਕ ਹੋਰ ਮਹਿਲਾ ਇੰਦਰਾ ਨਾਇਡੂ ਹੈਰਿਸ ਜੋ ਹਾਲਟਨ ਸੂਬਾਈ ਸੰਸਦ ਦੀ ਮੈਂਬਰ ਹੈ ਨੂੰ ਵੀ ਤਰੱਕੀ ਦੇ ਕੇ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਬਾਲ ਭਲਾਈ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।

ਟਿੱਪਣੀ ਕਰੋ:

About webmaster

Scroll To Top