Home / ਕੌਮਾਂਤਰੀ ਖਬਰਾਂ / ਅਮਰੀਕਾ ਵਿੱਚ ਗੁਰਬੀਰ ਸਿੰਘ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ

ਅਮਰੀਕਾ ਵਿੱਚ ਗੁਰਬੀਰ ਸਿੰਘ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ

 

ਨਿਊਜਰਸੀ, ਅਮਰੀਕਾ: ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੇ ਅਪਾਣੀ ਲ਼ਿਆਕਤ, ਯੋਗਤਾ ਅਤੇ ਮਿਹਨਤ ਸਦਕਾ ਵੱਡਾ ਨਾਂਅ ਕਮਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਅਮਰੀਕਾ ਵਿੱਚ ਸਿੱਖਾਂ ਨੇ ਵਿਸ਼ੇਸ਼ ਮੱਲਾਂ ਮਾਰੀਆਂ ਹਨ।

 

 

ਅਮਰੀਕਾ ਵੱਸਦੇ ਸਿੱਖਾਂ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ।ਸੀਨੀਅਰ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਉਹ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਹਨ। ਚੋਣ ਮੌਕੇ 44 ਸਾਲਾ ਗੁਰਬੀਰ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ।

 

ਗੁਰਬੀਰ ਸਿੰਘ ਦੇ ਇਸ ਅਹੁਦੇ ਲਈ ਚੁਣੇ ਜਾਣ ‘ਤੇ 16 ਜਨਵਰੀ ਨੂੰ ਮੋਹਰ ਲੱਗ ਗਈ ਸੀ। ਬਾਅਦ ਵਿੱਚ ਉਨ੍ਹਾਂ ਨਿੱਜੀ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁੱਕੀ।

 
ਗੁਰਬੀਰ ਸਿੰਘ ਨੇ ਅਟਾਰਨੀ ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਾਨੂੰਨ ਘਾੜਿਆਂ ਨੂੰ ਕਿਹਾ ਕਿ ਉਹ ਆਪਣੀ ਪੂਰੀ ਵਾਹ ਨਾਲ ਪੁਲਿਸ ਤੇ ਲੋਕਾਂ ਵਿੱਚ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਗੁਰਬੀਰ ਸਿੰਘ ਦੀ ਸੱਤਾ ਧਿਰ ਤੇ ਵਿਰੋਧੀ ਪਾਰਟੀ, ਦੋਵਾਂ ਨੇ ਸ਼ਲਾਘਾ ਕੀਤੀ।

ਗੁਰਬੀਰ ਨੇ 1995 ਵਿੱਚ ਜੌਰਜਟਾਊਨ ਯੂਨੀਵਰਸਿਟੀ ਸਕੂਲ ਤੋਂ ਵਿਦੇਸ਼ੀ ਸੇਵਾਵਾਂ ਵਿੱਚ ਡਿਗਰੀ ਹਾਸਲ ਕੀਤੀ ਸੀ। 1999 ਵਿੱਚ ਉਨ੍ਹਾਂ ਮਾਰਸ਼ਲ-ਵਾਇਥ ਸਕੂਲ ਆਫ ਲਾਅ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਗੁਰਬੀਰ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤ ਦੇ ਤਿੰਨ ਧੀਆਂ ਕਿਰਪਾ, ਮੇਹਰ ਤੇ ਮਹਿਕ ਹਨ, ਜਿਨ੍ਹਾਂ ਨੂੰ ਉਹ ਆਪਣੀ ਤਾਕਤ ਸਮਝਦੇ ਹਨ।

 
ਬੀਤੇ ਸਾਲ ਨਵੰਬਰ ਵਿੱਚ ਰਵਿੰਦਰ ਭੱਲਾ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ। ਸਿੱਖਾਂ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਹੋਣ ਨਾਲ ਦੇਸ਼ ਵਿੱਚ ਯਕੀਨੀ ਤੌਰ ‘ਤੇ ਨਸਲੀ ਵਿਤਕਰਾ ਘੱਟ ਹੋਣ ਤੇ ਸਿੱਖਾਂ ਬਾਰੇ ਸਥਾਨਕ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇਗੀ।

ਟਿੱਪਣੀ ਕਰੋ:

About webmaster

Scroll To Top