Home / ਚੋਣਵੀ ਖਬਰ/ਲੇਖ / ਸਿੱਖ ਨਸਲਕੁਸ਼ੀ 1984: ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ 6 ਸਿੱਖਾਂ ਦੇ ਕਤਲ ਦਾ ਨਵਾਂ ਮਾਮਲਾ ਸਾਹਮਣੇ ਆਇਆ

ਸਿੱਖ ਨਸਲਕੁਸ਼ੀ 1984: ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ 6 ਸਿੱਖਾਂ ਦੇ ਕਤਲ ਦਾ ਨਵਾਂ ਮਾਮਲਾ ਸਾਹਮਣੇ ਆਇਆ

ਹਿਸਾਰ: ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੋਈ ਮੌਤ ਤੋਂ ਬਾਅਦ ਭਾਰਤ ਭਰ ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹਰਿਆਣਾ ਦੇ ਸ਼ਹਿਰ ਗੁੜਗਾਉਂ ਦੇ ਨਾਲ ਲਗਦੇ ਸ਼ਹਿਰ ਪਟੌਦੀ ਵਿਚ ਸਿੱਖ ਕਤਲੇਆਮ ਦੇ 6 ਨਵੇਂ ਕੇਸ ਸਾਹਮਣੇ ਆੲ ਹਨ।

 

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਪੂਰਨ ਸਿੰਘ ਹੁੰਦਲ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ

ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ‘ਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ 2011 ‘ਚ ਹੋਂਦ ਚਿੱਲੜ ਦੀ ਸੁਣਵਾਈ ਲਈ ਜਸਟਿਸ ਟੀ.ਪੀ. ਗਰਗ ਕਮਿਸ਼ਨ ਦਾ ਗਠਨ ਹੋਇਆ ਸੀ ਅਤੇ ਉਨ੍ਹਾਂ ਵਲੋਂ ਪਾਈ ਰਿੱਟ ਪਟੀਸ਼ਨ ਨੰ 3821 ਤਹਿਤ ਉਸ ਦੇ ਘੇਰੇ ਨੂੰ ਵਧਾ ਕੇ ਗੁੜਗਾਉਂ ਪਟੌਦੀ ਨੂੰ ਵੀ ਨਾਲ ਜੋੜ ਦਿੱਤਾ ਗਿਆ ਸੀ । ਉਸ ਟਾਈਮ ਜਿਹੜੇ ਪੀੜਤ ਜਸਟਿਸ ਟੀ.ਪੀ. ਗਰਗ ਅੱਗੇ ਪੇਸ਼ ਹੋਣ ਤੋਂ ਰਹਿ ਗਏ ਸਨ, ਉਨ੍ਹਾਂ ਦੀ ਇਕ ਸਾਂਝੀ ਰਿੱਟ ਪਟੀਸ਼ਨ ਨੰ 186, 33 ਸਾਲ ਬਾਅਦ ਪਾਈ ਗਈ, ਜਿਸ ਦੀ ਸੁਣਵਾਈ ਜਸਟਿਸ ਆਰ.ਕੇ. ਜੈਨ ਦੀ ਕੋਰਟ ਵਿਚ ਹੋਈ । ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਵੀ ਬਾਕੀ ਪੀੜਤਾਂ ਵਾਂਗ ਇਨਸਾਫ਼ ਦਿੱਤਾ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇ ।

 

 

ਪੀੜਤਾਂ ਨੇ ਆਪਣੇ ਹਾਈ ਕੋਰਟ ਦੇ ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਰਾਹੀਂ ਅਦਾਲਤ ਨੂੰ ਦੱਸਿਆ ਕਿ 2 ਨਵੰਬਰ 1984 ਨੂੰ 15-16 ਸਾਲ ਦੀਆਂ ਲੜਕੀਆਂ ਕਰਮਜੀਤ ਕੌਰ, ਹਰਮੀਤ ਕੌਰ ਤੋਂ ਇਲਾਵਾ ਚਾਰ ਨੌਜਵਾਨ ਹਰਜਾਪ ਸਿੰਘ, ਸੁਰਜੀਤ ਸਿੰਘ, ਗੁਰਮੁੱਖ ਸਿੰਘ, ਗੁਰਬਖ਼ਸ਼ ਸਿੰਘ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ।

 

 

ਜਸਟਿਸ ਆਰ.ਕੇ. ਜੈਨ ਵਲੋਂ ਭਾਰਤ ਸਰਕਾਰ, ਹਰਿਆਣਾ ਸਰਕਾਰ, ਚੀਫ਼ ਸੈਕਟਰੀ ਅਤੇ ਡੀ.ਜੀ.ਪੀ. ਹਰਿਆਣਾ ਨੂੰ ਨੋਟਿਸ ਜਾਰੀ ਕਰ ਕੇ 23 ਮਾਰਚ ਨੂੰ ਜਵਾਬ ਤਲਬੀ ਕੀਤੀ ਹੈ ।

ਟਿੱਪਣੀ ਕਰੋ:

About webmaster

Scroll To Top