Home / ਚੋਣਵੀ ਖਬਰ/ਲੇਖ / ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਦੀ ਐਫੀਲੈਸ਼ਨ ਨਹੀਂ ਲੈਣ ਦੇਵਾਂਗੇ: ਆਮ ਆਦਮੀ ਪੰਜਾਬ

ਚੰਡੀਗੜ੍ਹ: ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਫੀਲੈਸ਼ਨ ਲੈਣ ਦੀਆਂ ਕੋਸਸਿਾਂ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।

 


‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਕਿਸੇ ਵੀ ਕੀਮਤ ਉੱਤੇ ਹਰਿਆਣਾ ਦੇ ਕਾਲਜਾਂ ਨੂੰ ਮੁੜ ਤੋਂ ਪੰਜਾਬ ਯੂਨੀਵਰਸਿਟੀ ਦੀ ਐਫੀਲੇਸ਼ਨ ਨਾ ਲੈਣ ਦੇਣ ਕਿਉਂਕਿ ਇਸ ਨਾਲ ਰਾਜਧਾਨੀ ਚੰਡੀਗੜ੍ਹ ਉੱਪਰ ਪੰਜਾਬ ਦੇ ਹੱਕ ਨੂੰ ਹੋਰ ਢਾਅ ਲੱਗੇਗੀ।

 
ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸਪਸਟ ਕੀਤਾ ਕਿ ਕਾਫੀ ਸਮਾਂ ਪਹਿਲਾਂ ਹਰਿਆਣਾ ਸਰਕਾਰ ਨੇ ਸੂਬੇ ਦੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਫੀਲੇਸ਼ਨ ਰੱਦ ਕਰ ਕੇ ਹਰਿਆਣਾ ਦੀਆਂ ਯੂਨੀਵਰਸਿਟੀ ਨਾਲ ਕਰ ਦਿੱਤੀ ਸੀ, ਪਰੰਤੂ ਹੁਣ ਦੁਬਾਰਾ ਪੰਜਾਬ ਯੂਨੀਵਰਸਿਟੀ ਤੋਂ ਐਫੀਲੇਸ਼ਨ ਲੈਣ ਦੀ ਕੋਸਸਿ ਪਿੱਛੇ ਕਿਸੇ ਸਾਜਸਿ ਦੀ ਬੋਅ ਆ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਉਪ-ਕੁਲਪਤੀ ਵੀ ਹਰਿਆਣਾ ਦੇ ਕਾਲਜਾਂ ਨੂੰ ਮੁੜ ਐਫੀਲੇਸ਼ਨ ਦੇਣ ਦੇ ਹੱਕ ‘ਚ ਦਿਖਾਈ ਦਿੰਦੇ ਹਨ। ਉਪ ਕੁਲਪਤੀ ਦਾ ਅਜਿਹਾ ਕਦਮ ਕਿਸੇ ਨਿੱਜੀ ਸਵਾਰਥ ਜਾਂ ਹਰਿਆਣਾ ਸਰਕਾਰ ਤੋਂ ਯੂਨੀਵਰਸਿਟੀ ਨੂੰ ਮਾਲੀ ਮਦਦ ਲਈ ਹੋ ਸਕਦੀ ਹੈ।

 
ਅਜਿਹੀ ਸੂਰਤ ‘ਚ ਬਤੌਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਅੱਗੇ ਆ ਕੇ ਹਰਿਆਣਾ ਦੇ ਇਸ ਕਦਮ ਨੂੰ ਅਸਫਲ ਬਣਾਉਣ, ਕਿਉਂਕਿ ਪੰਜਾਬ ਦੇ ਸੱਤਾਧਾਰੀਆਂ ਦੇ ਢਿੱਲਮੱਠ ਰਵੱਈਏ ਕਾਰਨ ਪੰਜਾਬ ਪਹਿਲਾਂ ਹੀ ਬਹੁਤ ਦਫਾ ਖਤਾ ਖਾ ਚੁੱਕਿਆ ਹੈ।

ਟਿੱਪਣੀ ਕਰੋ:

About webmaster

Scroll To Top