Home / ਚੋਣਵੀ ਖਬਰ/ਲੇਖ / ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਲੜੀ ਜੋੜਨ ਲਈ ਇੱਥੇ ਕਲਿੱਕ ਕਰੋ ਜੀ

ਗੁਰੂ ਸਾਹਿਬਾਨ ਬਹੁਤ ਦੂਰਅੰਦੇਸ਼ੀ ਸਨ। ਉਨ੍ਹਾਂ ਨੇਦਸਵੰਧ ਕੱਢਣ ਦਾ ਸਖ਼ਤ ਹੁਕਮ ਇਸ ਲਈ ਕੀਤਾ, ਤਾਂ ਜੋ ਹਰ ਸਿੱਖ ਇਕ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕੇ। ਆਰੰਭ ਤੋਂ ਹੀ ਦਸਵੰਧ ਦੀ ਪ੍ਰਥਾ ਨੇ ਸਿੱਖ ਨੂੰ ਮਨੁੱਖਤਾ ਪ੍ਰਤੀ ਜ਼ਿੰਮੇਵਾਰ ਬਣਾਇਆ। ਪੰਥ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੇ ਭਲੇ ਲਈ ਦਸਵੰਧ ਕੱਢਣਾ ਹਰ ਸਿੱਖ ਲਈ ਇਕ ਲਾਜ਼ਮੀ ਰਹਿਤ ਹੈ। ਸਿੱਖ ਨੇ ਆਪਣੀ ਕਮਾਈ ਦੇ ਨੌਂ ਹਿੱਸਿਆਂ ਨਾਲ ਪਰਿਵਾਰ ਦੀ ਪਾਲਣਾ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਕਰਨੀ ਹੈ ਪਰ ਕਮਾਈ ਦਾ ਦਸਵਾਂ ਹਿੱਸਾ, ਦਸਵੰਧ ਦੇ ਰੂਪ ਵਿਚ ਗੁਰੂ ਦਾ ਹਿੱਸਾ ਜਾਣ ਕੇ ਰੱਖਣਾ ਹੈ।

 

ਸਿੱਖ ਲਈ ਦਸਵੰਧ ਨਾ ਕੱਢਣਾ, ਗੁਰੂ ਦੀ ਗੋਲਕ ਵਿਚੋਂ ਪੈਸੇ ਕੱਢਣ ਦੇ ਬਰਾਬਰ ਹੈ, ਕਿਉਂਕਿ ਇਹ ਹਿੱਸਾ ਗੁਰੂ ਦਾ ਹੈ ਅਤੇ ਜਿਨ੍ਹਾਂ ਨੇ ਇਸ ਨੂੰ ਗੁਰੂ ਦਾ ਹੁਕਮ ਜਾਣ ਕੇ ਸਿਰਮੱਥੇ ਪ੍ਰਵਾਨ ਕੀਤਾ, ਉਨ੍ਹਾਂ ਦੀਆਂ ਝੋਲੀਆਂ ਵੀ ਗੁਰੂ ਨੇ ਭਰੀਆਂ ਅਤੇ ਕਿਸੇ ਕਿਸਮ ਦੀ ਤੋਟ ਵੀ ਨਹੀਂ ਆਉਣ ਦਿੱਤੀ।

 
ਦਸਵੰਧ, ਸਿੱਖ ਜਾਂ ਤਾਂ ਵਿਅਕਤੀਗਤ ਤੌਰ ‘ਤੇ ਗੁਰੂ ਦੀ ਸਿੱਖਿਆ, ‘ਅਕਲੀ ਪੜ ਕੈ ਬੂਝੀਐ ਅਕਲੀ ਕੀਚੈ ਦਾਨ॥’ ਅਨੁਸਾਰ ਜਿੱਥੇ ਠੀਕ ਸਮਝੇ, ਵਰਤੋਂ ਕਰਦਾ ਹੈ ਜਾਂ ਸਮਾਜ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਦਿੰਦਾ ਹੈ ਤੇ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਗੋਲਕ ਵਿਚ ਪਾਉਂਦਾ ਹੈ। ਤਿੰਨੇ ਪੜਾਵਾਂ ਵਿਚ ਦਸਵੰਧ ਦੀ ਵਰਤੋਂ ਕਰਨ ਵਾਲੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਦਸਵੰਧ ਦੇ ਰੂਪ ਵਿਚ ਪਹੁੰਚੀ ਰਕਮ ਗੁਰੂ ਦੀ ਹੈ ਤੇ ਇਸ ਦੀ ਗਲਤ ਵਰਤੋਂ ਸਾਨੂੰ ਗੁਰੂ ਦਾ ਦੇਣਦਾਰ ਬਣਾ ਸਕਦੀ ਹੈ। ਦਸਵੰਧ ਦੀ ਸਹੀ ਵਰਤੋਂ ਕਰਨ ਦਾ ਸੰਕੇਤ ਦਿੰਦਿਆਂ ਗੁਰੂ ਜੀ ਨੇ ਫ਼ਰਮਾਇਆ ਸੀ ‘ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ’ ਭਾਵ ਜਿੱਥੇ ਵੀ ਕੋਈ ਲੋੜਵੰਦ ਮਿਲੇ, ਬਿਨਾਂ ਕਿਸੇ ਵਿਤਕਰੇ ਦੇ ਉਸ ਦੀ ਸਹਾਇਤਾ ਕਰੋ। ਇਸ ਤਰ੍ਹਾਂ ਕੀਤਿਆਂ ਸਮਝਣਾ ਤੁਹਾਡਾ ਦਸਵੰਧ ਮੇਰੇ ਤੱਕ ਪਹੁੰਚ ਗਿਆ ਹੈ। ਇਸ ਪਵਿੱਤਰ ਭਾਵਨਾ ਨਾਲ ਦਸਵੰਧ ਦੀ ਨਾਜਾਇਜ਼ ਵਰਤੋਂ ਗੁਰੂ ਸਾਹਿਬਾਨ ਨੇ ਕਦੇ ਨਹੀਂ ਹੋਣ ਦਿੱਤੀ ਤੇ ਨਾ ਹੀ ਬਰਦਾਸ਼ਤ ਕੀਤੀ।


ਅੱਜ ਦੇਖਣ ਦੀ ਜ਼ਰੂਰਤ ਹੈ ਕਿ ਕੀ ਹਰ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਦਸਵੰਧ ਕੱਢ ਰਿਹਾ ਹੈ? ਜੇ ਹਾਂ ਤਾਂ ਕੀ ਇਸ ਦੀ ਯੋਗ ਵਰਤੋਂ ਹੋ ਰਹੀ ਹੈ? ਕੀ ਅਸੀਂ ਗੁਰੂ ਸਾਹਿਬਾਨ ਵਲੋਂ ਦਿੱਤੇ ਇਸ ਅਹਿਮ ਸਿਧਾਂਤ ਦੇ ਸਹੀ ਮੰਤਵ ਨੂੰ ਪੂਰਾ ਕਰ ਰਹੇ ਹਾਂ? ਜਦ ਇਨ੍ਹਾਂ ਗੱਲਾਂ ਉੱਪਰ ਝਾਤ ਮਾਰਾਂਗੇ ਤਾਂ ਸਾਨੂੰ ਬਹੁਤ ਕਮੀਆਂ ਨਜ਼ਰ ਆਉਣਗੀਆਂ ਤੇ ਅਸੀਂ ਇਸ ਬਾਰੇ ਸੋਚਣ ‘ਤੇ ਵੀ ਮਜਬੂਰ ਹੋਵਾਂਗੇ।

 

 

ਅੱਜ ਸਾਡੀ ਕੌਮ ਦਾ ਵੱਧ ਤੋਂ ਵੱਧ ਦਸਵੰਧ ਧੜਾਧੜ ਗੁਰਦੁਆਰੇ ਉਸਾਰਨ, ਰੀਸੋ-ਰੀਸ ਗੁਰਦੁਆਰਿਆਂ ਦੇ ਸੁੰਦਰੀਕਰਨ, ਗੁਰਦੁਆਰਿਆਂ ਦੇ ਗੁੰਬਦਾਂ ‘ਤੇ ਸੋਨਾ ਜਾਂ ਗੁਰੂ-ਘਰਾਂ ਦੀਆਂ ਚੰਗੀਆਂ-ਭਲੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰਕੇ ਦੁਬਾਰਾ ਉਸਾਰਨ ‘ਤੇ ਲੱਗ ਰਿਹਾ ਹੈ। ਇਕ ਪਿੰਡ ਵਿਚ ਚਾਰ-ਚਾਰ ਗੁਰਦੁਆਰੇ ਕੀ ਸੰਗਤ ਦੇ ਦਸਵੰਧ ਦੀ ਦੁਰਵਰਤੋਂ ਨਹੀਂ? ਗੁਰੂ ਦੇ ਨਾਂਅ ‘ਤੇ ਸੰਗਤਾਂ ਕੋਲੋਂ ਅਤੇ ਵਿਦੇਸ਼ ਗਏ ਨੌਜੁਆਨਾਂ ਕੋਲੋਂ ਦਸਵੰਧ ਦੀ ਭਾਰੀ ਰਕਮ ਇਕੱਠੀ ਕਰਕੇ ਸਾਡੀ ਕੌਮ ਨੇ ਅੱਜ ਤੱਕ ਗੁਰਦੁਆਰੇ ਹੀ ਤਾਂ ਉਸਾਰੇ ਹਨ। ਅੱਜ ਪੰਜਾਬ ਵਿਚ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਗਿਣਤੀ ਗੁਰਦੁਆਰਿਆਂ ਦੀ ਹੈ।

 
ਗੁਰੂ-ਘਰ ਬਣਾਉਣੇ ਕੋਈ ਮਾੜੀ ਗੱਲ ਨਹੀਂ, ਸੁੰਦਰੀਕਰਨ ਕਰਨਾ ਕੋਈ ਗਲਤ ਨਹੀਂ ਪਰ ਆਪਸੀ ਧੜੇਬਾਜ਼ੀ, ਆਪਸੀ ਫੁੱਟ ਜਾਂ ਜਾਤ-ਪਾਤ ‘ਤੇ ਆਧਾਰਿਤ ਬਿਨਾਂ ਲੋੜ ਤੋਂ ਵੱਖ ਗੁਰਦੁਆਰੇ ਬਣਾ ਲੈਣਾ ਕਿਥੋਂ ਦੀ ਸਿਆਣਪ ਹੈ? ਬੇਲੋੜੇ ਸੁੰਦਰੀਕਰਨ ‘ਤੇ ਲੱਖਾਂ ਰੁਪਏ ਖਰਚ ਦੇਣੇ ਕਿਥੋਂ ਤੱਕ ਜਾਇਜ਼ ਹੈ? ਗੁੰਬਦਾਂ ‘ਤੇ ਸੋਨਾ ਚਿਪਕਾਈ ਜਾਣਾ ਕੀ ਸੰਗਤਾਂ ਦੇ ਦਸਵੰਧ ਦੀ ਦੁਰਵਰਤੋਂ ਨਹੀਂ

ਟਿੱਪਣੀ ਕਰੋ:

About webmaster

Scroll To Top