Home / ਚੋਣਵੀ ਖਬਰ/ਲੇਖ / ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਕਰਵਾਈ ਮੰਗਣੀ

ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਕਰਵਾਈ ਮੰਗਣੀ

ਕੈਨੇਡਾ: ਸਿੱਖ ਨੌਜਵਾਨੀ ਲਈ ਆਦਰਸ਼ ਅਤੇ ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ 38 ਸਾਲਾ ਨੇਤਾ ਜਗਮੀਤ ਸਿੰਘ ਨੇ ਮੰਗਣੀ ਕਰਵਾ ਲਈ ਹੈ। ਉਨ੍ਹਾਂ ਮੰਗਲਵਾਰ ਰਾਤ ਨੂੰ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਆਪਣੇ ਪ੍ਰਸੰਸਕਾਂ ਅਤੇ ਦੋਸਤਾਂ ਨਾਲ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਦੀ ਮੰਗਣੀ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਨਟਾਰੀਓ ‘ਚ ਹੋਈ ਹੈ।ਉਨ੍ਹਾਂ ਦੀ ਨਿੱਜੀ ਪਾਰਟੀ ‘ਚ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ।

 
ਦਸੰਬਰ 2017 ਦੇ ਅਖੀਰ ‘ਚ ਜਗਮੀਤ ਤੇ ਗੁਰਕਿਰਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਸਨ,ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ।ਇਸ ਮਗਰੋਂ ਇਸ ਜੋੜੇ ਨੇ ਸਪੱਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ,ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ।ਹੁਣ ਉਨ੍ਹਾਂ ਨੇ ਮੀਡਿਆ ਨੂੰ ਖਾਸ ਤੌਰ ‘ਤੇ ਬੁਲਾ ਕੇ ਆਪਣੀ ਰਿਸ਼ਤੇ ਦਾ ਐਲਾਨ ਕੀਤਾ ਹੈ ਅਤੇ ਮੰਗਣੀ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਹਨ।

ਜਗਮੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ,ਇਸ ਲਈ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਸਿੰਘ ਨੇ ਫੇਸਬੁੱਕ ‘ਤੇ ਵੀ ਲਿਖਿਆ ਹੈ ਕਿ ਉਸ ਨੇ ‘ਹਾਂ’ ਕਰ ਦਿੱਤੀ ਹੈ ਅਤੇ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ।

 

ਜ਼ਿਕਰਯੋਗ ਹੈ ਕਿ ਜਗਮੀਤ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉਹ ਆਪਣੇ ਵੱਖਰੇ ਅੰਦਾਜ਼ ਕਰਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ।

ਟਿੱਪਣੀ ਕਰੋ:

About webmaster

Scroll To Top