Home / ਕੌਮਾਂਤਰੀ ਖਬਰਾਂ / ਅਮਰੀਕਾ ਵਿੱਚ ਪੰਜਾਬੀ ਨੂੰ ਮਾਣ: ਕੈਲੀਫੋਰਨੀਆ ਸੂਬੇ ਦੀ ‘ਸੰਟਰ ਕਾਊਾਟੀ’ ਯੂਬੇ ਸਿਟੀ ‘ਚ ਵੋਟਾਂ ਦੇ ਮੱਤ-ਪੱਤਰ ਪੰਜਾਬੀ ‘ਚ ਵੀ ਛਪਣਗੇ

ਅਮਰੀਕਾ ਵਿੱਚ ਪੰਜਾਬੀ ਨੂੰ ਮਾਣ: ਕੈਲੀਫੋਰਨੀਆ ਸੂਬੇ ਦੀ ‘ਸੰਟਰ ਕਾਊਾਟੀ’ ਯੂਬੇ ਸਿਟੀ ‘ਚ ਵੋਟਾਂ ਦੇ ਮੱਤ-ਪੱਤਰ ਪੰਜਾਬੀ ‘ਚ ਵੀ ਛਪਣਗੇ

ਕੈਲੀਫੋਰਨੀਆ: ਅਮਰੀਕਾ ਦੀ ਧਰਤੀ ‘ਤੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਵਿਸ਼ੇਸ਼ ਮਾਣ ਮਿਲਣ ਜਾ ਰਿਹਾ ਹੈ ਅਤੇ ਇਹ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਲੀਫੋਰਨੀਆ ਸੂਬੇ ਦੀ ‘ਸੰਟਰ ਕਾਊਾਟੀ’ ਯੂਬੇ ਸਿਟੀ ‘ਚ ਸਰਕਾਰੀ ਤੌਰ ‘ਤੇ ਇਹ ਮਤਾ ਪਾਸ ਹੋ ਗਿਆ ਹੈ ਕਿ ਅੱਗੋਂ ਤੋਂ ਜਿਹੜੀਆਂ ਵੀ ਵੋਟਾਂ ਹੋਣਗੀਆਂ ਉਸ ਦੇ ਮੱਤ-ਪੱਤਰ (ਬੈਲਟ ਪੇਪਰ) ਪੰਜਾਬੀ ‘ਚ ਵੀ ਛਾਪੇ ਜਾਇਆ ਕਰਨਗੇ ।

ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਯੂਬਾ ਸਿਟੀ ‘ਚ ਪੰਜਾਬੀ ਭਾਰੀ ਗਿਣਤੀ ਵਿਚ ਵੋਟਾਂ ਪਾਉਂਦੇ ਹਨ ਤੇ ਪੰਜਾਬੀ ਭਾਈਚਾਰੇ ਦੇ ਮੋਹਤਬਰ ਵਿਅਕਤੀਆਂ ਨੇ ਕਾਊਾਟੀ ਤੱਕ ਪਹੁੰਚ ਕਰ ਕੇ ਇਹ ਫ਼ੈਸਲਾ ਲਾਗੂ ਕਰਵਾਇਆ ਹੈ ।

 

ਸਰਕਾਰੀ ਅਧਿਕਾਰੀਆਂ ਦੇ ਦੱਸਣ ਅਨੁਸਾਰ ਉਹ ਪਿਛਲੇ ਕਈ ਸਾਲਾਂ ਤੋਂ ਹਿੰਦੀ ‘ਚ ਮੱਤ-ਪੱਤਰ ਛਾਪਦੇ ਹਨ ਪਰ ਉਨ੍ਹਾਂ ਦੀ ਵਰਤੋਂ ਨਾਂਹ ਦੇ ਬਰਾਬਰ ਹੁੰਦੀ ਹੈ । ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਕਿਸੇ ਭਾਈਚਾਰੇ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ, ਕਾਊਾਟੀ ਵਲੋਂ ਕੀਤੇ ਇਸ ਫ਼ੈਸਲੇ ਦੀ ਪੰਜਾਬੀ ਭਾਈਚਾਰੇ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ ।

 

ਇਸ ਫ਼ੈਸਲੇ ਤੋਂ ਬਾਅਦ ਕੈਲੀਫੋਰਨੀਆ ਦੇ ਬਾਕੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਪੰਜਾਬੀ ਵਿਚ ਮੱਤ-ਪੱਤਰ ਛਪਵਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ।

ਟਿੱਪਣੀ ਕਰੋ:

About webmaster

Scroll To Top