Home / ਕੌਮਾਂਤਰੀ ਖਬਰਾਂ / ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

ਭਾਰਤੀ ਅਧਿਕਾਰੀਆਂ ‘ਤੇ ਆਸਟ੍ਰੇਲੀਆ ਦੇ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ

 

ਬਿ੍ਸਬੇਨ: ਸਿੱਖ ਫੈੱਡਰੇਸ਼ਨ ਆਫ਼ ਆਸਟ੍ਰਲੀਆ ਵਲੋਂ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਅਧਿਕਾਰੀਆਂ ਅਤੇ ਭਾਰਤੀ ਸਰਕਾਰ ਦੇ ਨੁਮਾਇੰਦਿਆਂ ‘ਤੇ ਬੋਲਣ ਦੀ ਪਾਬੰਦੀ ਦਾ ਪੂਰਨ ਸਮਰਥਨ ਕਰਦੇ ਹੋਏ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਸਥਾਪਿਤ ਗੁਰਦੁਆਰਿਆਂ ‘ਚ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ।

 

ਆਪਣੇ ਇਕ ਨੋਟ ‘ਚ ਫੈੱਡਰੇਸ਼ਨ ਸਿੱਖ ਸੰਗਤ ਗੁਰਦੁਆਰਾ ਸਾਹਿਬ ਟਾਰਨੱਟ (ਮੈਲਬੌਰਨ) ਦੀ ਆਪਣੀ ਕੌਮ ਦੇ ਆਦਰ-ਸਤਿਕਾਰ ਲਈ ਖੜ੍ਹੀ ਹੋਈ ਅਤੇ ਭਾਰਤੀ ਕੌਾਸਲੇਟ ਅਧਿਕਾਰੀ ਨੂੰ ਚੁਣੌਤੀ ਦਿੱਤੀ । ਇਸ ਤਰ੍ਹਾਂ ਕੈਨੇਡਾ, ਅਮਰੀਕਾ ਅਤੇ ਯੂਰਪ ਸਮੇਤ 400 ਤੋਂ ਵੱਧ ਗੁਰਦੁਆਰਿਆਂ ‘ਚ ਬੋਲਣ ਜਾਂ ਪ੍ਰਚਾਰ ਕਰਨ ਤੋਂ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਪਾਬੰਦ ਕਰ ਦਿੱਤਾ ।

 

ਇਸੇ ਦੇ ਅਧੀਨ ਗੁਰਦੁਆਰਾ ਕਮੇਟੀ ਪਾਰਕਲੀ, ਰੀਵਰਸਬੀ, ਕਰੈਗੀਬਰਨ, ਮੀਰੀ ਪੀਰੀ ਪਲਮ ਪੰਟਨ, ਗਿ੍ਫਿਥ, ਵਲਗੂਲਗਾ, ਕੈਨਬਰਾ, ਐਡੀਲੇਡ ਅਤੇ ਬਿ੍ਸਬੇਨ ਗੁਰਦੁਆਰਾ ਕਮੇਟੀਆਂ ਵਲੋਂ ਵੀ ਸਮਰਥਨ ਕੀਤਾ ਗਿਆ । ਇਸ ਸਬੰਧੀ ਬਿ੍ਸਬੇਨ ਸਿੱਖ ਟੈਂਪਲ ਦੇ ਇਕ ਕਮੇਟੀ ਮੈਂਬਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗੁਰੂ ਘਰ ਵਿਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਸਿਰਫ ਸਟੇਜ ਤੋਂ ਪ੍ਰਚਾਰ ਕਰਨ ‘ਤੇ ਪਾਬੰਦੀ ਹੈ ।

ਟਿੱਪਣੀ ਕਰੋ:

About webmaster

Scroll To Top