Home / ਚੋਣਵੀ ਖਬਰ/ਲੇਖ / ਮਾਘੀ ਜੋੜ-ਮੇਲਾ:ਸਿਆਸੀ ਕਾਨਫਰੰਸਾਂ ਵਿਰੁੱਧ ਸਤਿਕਾਰ ਕਮੇਟੀ ਦਾ ਰੋਸ ਮਾਰਚ ਪੁਲਿਸ ਨੇ ਰੋਕਿਆ

ਮਾਘੀ ਜੋੜ-ਮੇਲਾ:ਸਿਆਸੀ ਕਾਨਫਰੰਸਾਂ ਵਿਰੁੱਧ ਸਤਿਕਾਰ ਕਮੇਟੀ ਦਾ ਰੋਸ ਮਾਰਚ ਪੁਲਿਸ ਨੇ ਰੋਕਿਆ

ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਵਿੱਚ ਹੋ ਰਹੇ ਮਾਘੀ ਜੋੜ-ਮੇਲੇ ਮੌਕੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਆਸੀ ਕਾਨਫਰੰਸਾਂ ਕਰਨ ਦੇ ਮਾਮਲੇ ‘ਤੇ ਟਕਰਾਅ ਬਣਦਾ ਨਜ਼ਰ ਆ ਰਿਹਾ ਹੈ। ਸਿਆਸੀ ਕਾਨਫਰੰਸਾਂ ਵਿਰੁੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਪੰਜਾਬ) ਨੇ ਰੋਸ ਮਾਰਚ ਕਰਨਾ ਚਾਹਿਆ, ਪਰ ਪੁਸਿ ਨੇ ਉਨ੍ਹਾਂ ਨੂੰ ਰੋਕ ਲਿਆ।ਅੱਜ ਸਿਆਸੀ ਕਾਨਫਰੰਸਾਂ ਕਰਨ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਪ੍ਰਗਟਾਏ ਜਾਂਦੇ ਰੋਸ ਕਾਰਨ ਸਾਰਾ ਦਿਨ ਕਮੇਟੀ ਮੈਂਬਰਾਂ ਤੇ ਪੁਲੀਸ ਵਿਚਾਲੇ ਤਣਾਅ ਬਣਿਆ ਰਿਹਾ।


ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਮੇਟੀ ਮੈਂਬਰ ਸ਼ਹਿਰ ਵਿੱਚ ਮਾਰਚ ਕਰਕੇ ਸਿਆਸੀ ਕਾਨਫਰੰਸ ਦਾ ਵਿਰੋਧ ਕਰਨਾ ਚਾਹੁੰਦੇ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਚੌਕ ਵਿੱਚ ਰੋਕ ਲਿਆ ਜਿਸ ਕਰਕੇ ਉਨ੍ਹਾਂ ਸੜਕ ’ਤੇ ਹੀ ਧਰਨਾ ਮਾਰ ਦਿੱਤਾ।

 

ਕਮੇਟੀ ਆਗੂ ਭਾਈ ਬਲਵੀਰ ਸਿੰਘ, ਤਰਲੋਚਨ ਸਿੰਘ, ਮਨਜੀਤ ਸਿੰਘ ਝਬਾਲ, ਹਰਜਿੰਦਰ ਸਿੰਘ ਬਾਜੇਕੇ, ਰਣਜੀਤ ਸਿੰਘ ਉਧੋਕੇ, ਦਿਲਬਾ ਸਿੰਘ, ਲਖਵੀਰ ਸਿੰਘ ਮਾਹਲਮ, ਗੁਰਭੇਜ ਸਿੰਘ, ਮਨਿੰਦਰ ਸਿੰਘ ਮੁਕਤਸਰ ਤੇ ਸੁਖਜੀਤ ਸਿੰਘ ਖੋਸੇ ਹੋਰਾਂ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਕਾਨਫਰੰਸਾਂ ਨਾ ਹੋਣ ਮਗਰੋਂ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਮੌਕੇ ਵੀ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਮੰਗ ਕੀਤੀ ਸੀ।

 

ਇਸ ਸਬੰਧੀ ਉਹ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦੇ ਕੇ ਗਏ ਸਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅਕਾਲੀ ਦਲ ਬਾਦਲ ਤੇ ਮਾਨ ਨੂੰ ਕਾਨਫਰੰਸਾਂ ਕਰਨ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਸ਼ਾਂਤਮਈ ਮਾਰਚ ਕੱਢਣਾ ਚਾਹੁੰਦੇ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

 

ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਵਾਸਤੇ ਲਈ ਵੀ ਨਹੀਂ ਜਾਣ ਦੇ ਰਹੀ।

ਟਿੱਪਣੀ ਕਰੋ:

About webmaster

Scroll To Top