Home / ਚੋਣਵੀ ਖਬਰ/ਲੇਖ / ਬੇਅੰਤ ਸਿੰਘ ਕਤਲ ਕਾਂਡ: ਭਾਈ ਪਰਮਜੀਤ ਸਿੰਘ ਭਿਊਰਾ ਨੂੰ ਜੇਲ ਵਿੱਚ ਬਿਮਾਰ ਮਾਂ ਨਾਲ ਮਿਲਣ ਦੀ ਮਿਲੀ ਇਜ਼ਾਜਤ

ਬੇਅੰਤ ਸਿੰਘ ਕਤਲ ਕਾਂਡ: ਭਾਈ ਪਰਮਜੀਤ ਸਿੰਘ ਭਿਊਰਾ ਨੂੰ ਜੇਲ ਵਿੱਚ ਬਿਮਾਰ ਮਾਂ ਨਾਲ ਮਿਲਣ ਦੀ ਮਿਲੀ ਇਜ਼ਾਜਤ

 

ਚੰਡੀਗੜ੍ਹ: ਪੰਜਾਬ ਦੇ ਖੂੰਖਾਰ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਈ ਪਰਮਜੀਤ ਸਿੰਘ ਭਿਊਰਾ ਆਪਣੀ ਬਿਮਾਰ ਮਾਂ ਨਾਲ ਜੇਲ ਵਿੱਚ ਮਿਲ ਸਕਣਗੇ।ਪੰਜਾਬ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਮੁਲਜ਼ਮ ਪਰਮਜੀਤ ਸਿੰਘ ਭਿਓਰਾ ਨੂੰ ਅੱਜ ਉਸ ਦੀ ਬਿਮਾਰ ਮਾਂ ਨਾਲ ਜੇਲ੍ਹ ਵਿੱਚ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ।

ਭਾਈ ਪਰਮਜੀਤ ਸਿੰਘ ਭਿਉਰਾ(ਫਾਈਲ ਫੋਟੋ)

 

ਜਸਟਿਸ ਏ ਬੀ ਚੌਧਰੀ ਅਤੇ ਜਸਟਿਸ ਅਨਿਲ ਖੇਤਰਪਾਲ ਦੇ ਬੈਂਚ ਨੇ ਭਿਓਰਾ ਵੱਲੋਂ ਸੀਬੀਆਈ ਖ਼ਿਲਾਫ਼ ਦਾਖਲ ਪਟੀਸ਼ਨ ’ਤੇ ਇਹ ਹੁਕਮ ਸੁਣਾਏ ਹਨ। ਬੈਂਚ ਨੇ ਸਪਸ਼ਟ ਕੀਤਾ ਹੈ ਕਿ ਭਿਓਰਾ ਚਾਰ ਘੰਟੇ ਆਪਣੀ ਮਾਂ ਨੂੰ ਮਿਲ ਸਕਦਾ ਹੈ।

 

ਭਾਈ ਪਰਮਜੀਤ ਸਿੰਗ ਭਿਊਰਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਸਮੇਤ ਬੁੜੈਲ ਜੇਲ੍ਹ ਵਿੱਚੋਂ ਜਨਵਰੀ 2004 ਵਿੱਚ 104 ਫੁੱਟ ਲੰਬੀ ਸੁਰੰਗ ਪੁੱਟ ਕੇ ਫਰਾਰ ਗਏ ਸਨ। ਦੋ ਸਾਲ ਪਿੱਛੋਂ ਭਿਓਰਾ ਅਤੇ ਹਵਾਰਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਪਰ ਤਾਰਾ ਇਸ ਸਾਲ ਜਨਵਰੀ ਵਿੱਚ ਥਾਈਲੈਂਡ ਪੁਲੀਸ ਦੇ ਹੱਥ ਲੱਗਾ ਸੀ।ਬੇਅੰਤ ਸਿੰਘ ਕਤਲ ਕੇਸ ਵਿੱਚ ਭਿਓਰਾ ਤੇ ਹਵਾਰਾ ਨੂੰ 2007 ਵਿੱਚ ਉਮਰ ਕੈਦ ਹੋਈ ਸੀ।

ਟਿੱਪਣੀ ਕਰੋ:

About webmaster

Scroll To Top