Home / ਚੋਣਵੀ ਖਬਰ/ਲੇਖ / ਆਮ ਆਦਮੀ ਪਾਰਟੀ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਵੇਗਾ: ਸ਼ਿਸ਼ੋਦੀਆ

ਆਮ ਆਦਮੀ ਪਾਰਟੀ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਵੇਗਾ: ਸ਼ਿਸ਼ੋਦੀਆ

 

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ‘ਆਪ’ ਦੇ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਵੇਗਾ ਸਗੋਂ ਪਾਰਟੀ ਇਹ ਦੇਖ ਰਹੀ ਹੈ ਕਿ ਦਿੱਲੀ ਇਹ ਫ਼ੈਸਲਾ ਨਹੀਂ ਕਰੇਗੀ ਕਿ ਪੰਜਾਬ ਵਿੱਚ ‘ਆਪ’ ਨੂੰ ਕਿਵੇਂ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਸੂਬੇ ਦੇ ਲੋਕ ਹੀ ਇਸ ਪ੍ਰਸੰਗ ਵਿੱਚ ਫ਼ੈਸਲਾ ਕਰਨਗੇ।

 

ਮਨੀਸ਼ ਸਿਸੋਦੀਆ

ਉਨ੍ਹਾਂ ਦੱਸਿਆ ਕਿ ‘ਆਪ’ ਪੰਜਾਬ ਦੇ ਆਗੂਆਂ ਤੇ ਵਿਧਾਇਕਾਂ ਦੇ ਸਮੂਹਾਂ ਨਾਲ ਤੇ ਨਿਜੀ ਤੌਰ ’ਤੇ ਉਹ ਰੋਜ਼ਾਨਾ ਚਰਚਾ ਕਰਕੇ ਮਨਾਂ ਨੂੰ ਟੋਅ ਰਹੇ ਹਨ ਤੇ ਪੜਾਅਵਾਰ ਪਾਰਟੀ ਬਾਰੇ 3 ਮੁੱਦਿਆਂ ’ਤੇ ਰਣਨੀਤੀ ਘੜ ਰਹੇ ਹਨ। ਪਹਿਲਾ ਵਿਧਾਇਕਾਂ ਨਾਲ ਚਰਚਾ ਕਰਕੇ ਮਜ਼ਬੂਤ ਵਿਰੋਧੀ ਧਿਰ ਦੀ ਠੋਸ ਭੂਮਿਕਾ ਨਿਭਾਉਣ ਤੇ ਸਥਾਨਕ ਮੁੱਦਿਆਂ ਨੂੰ ਉਭਾਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਤੇ ਹੋਰ ਆਗੂਆਂ ਵੱਲੋਂ ਮੁੱਦੇ ਚੁੱਕਣ ਵਿੱਚ ਦਿਖਾਈ ਜਾ ਰਹੀ ਦ੍ਰਿੜ੍ਹਤਾ ਦੇ ਮੱਦੇਨਜ਼ਰ ਸੰਗਠਨ ਨੂੰ ਅੱਗੇ ਵਧਾਉਣ ਲੱਗੇ ਹਨ।

 

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਕੋਈ ਡੂੰਘਾ ਪ੍ਰਭਾਵ ਨਹੀਂ ਪਾ ਰਹੀ ਜਿਸ ਕਰਕੇ ‘ਆਪ’ ਵੱਲੋਂ ਪੰਜਾਬ ਬਾਰੇ ਪਹਿਲਾਂ ਵਾਂਗ ਹੀ ਹਾਂ-ਪੱਖੀ ਰਵੱਈਆ ਅਪਣਾਇਆ ਜਾ ਰਿਹਾ ਹੈ ਤੇ ਸੂਬੇ ਦੇ ਸਿਹਤ, ਸਿੱਖਿਆ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਸਨਅਤਕਾਰਾਂ ਬਾਰੇ ਆਪਣੀਆਂ ਨੀਤੀਆਂ ਕੇਂਦਰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਪੰਜਾਬ ਵਿੱਚ ਹਾਰ ਬਾਰੇ ਅਜੇ ਸਿੱਟੇ ਕੱਢੇ ਜਾਣੇ ਹਨ ਪਰ ਸਾਫ਼ ਹੈ ਕਿ ਕਾਂਗਰਸ ਤੇ ਅਕਾਲੀ ਗੱਠਜੋੜ ਨੇ ਦੋਸਤਾਨਾ ਮੈਚ ਨਾਲ ਚੋਣਾਂ ਲੜੀਆਂ।

 

ਉਨ੍ਹਾਂ ਕਿਹਾ ਕਿ ਸਿੱਖਿਆ ਨੌਕਰੀਆਂ ਪੈਦਾ ਨਹੀਂ ਕਰ ਰਹੀ ਤੇ ਸਭ ਨੂੰ ਕੌਮੀ ਸਹਿਮਤੀ ਬਣਾਉਣੀ ਚਾਹੀਦੀ ਹੈ ਕਿ ਰੁਜ਼ਗਾਰ ਮੁਖੀ ਸਿੱਖਿਆ ਨੀਤੀ ਕੀ ਹੋਵੇ ਤੇ ਨੌਕਰੀਆਂ ਲਈ ਲੋੜ ਕੀ ਹੈ। ਉਨ੍ਹਾਂ ਪੰਜਾਬ ਦੀ ਸਿੱਖਿਆ ਦੇ ਪ੍ਰਸੰਗ ਵਿੱਚ ਦਿੱਲੀ ਦੀ ਸਿੱਖਿਆ ਨੀਤੀ ਦੇ ਹਵਾਲੇ ਨਾਲ ਕਿਹਾ ਕਿ ਸਕਿੱਲ ਤੇ ਡਿਜੀਟਲ ਬਾਰੇ ਹਕੀਕਤ ਵਿੱਚ ਕੰਮ ਕਰਨ ਦੀ ਲੋੜ ਹੈ ਨਾ ਕਿ ਸਿਰਫ਼ ਸਟਰੀਫਿਕੇਟਾਂ ਦੀ ਪੜ੍ਹਾਈ ਕਰਵਾਈ ਜਾਵੇ।

 

ਸ੍ਰੀ ਸਿਸੋਦੀਆ ਨੇ ਕਿਹਾ ਕਿ ਹੁਣ 2014 ਵਰਗੀ ਲਹਿਰ ਨਹੀਂ ਹੈ ਤੇ ਭਾਜਪਾ ਕੋਲ ਭਾਵਨਾਤਮਕ ਮੁੱਦਾ ਨਹੀਂ ਰਿਹਾ।

ਟਿੱਪਣੀ ਕਰੋ:

About webmaster

Scroll To Top