Home / ਚੋਣਵੀ ਖਬਰ/ਲੇਖ / ਮਾਘੀ ਜੋੜ-ਮੇਲਾ: ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ

ਮਾਘੀ ਜੋੜ-ਮੇਲਾ: ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ

ਸ੍ਰੀ ਮੁਕਤਸਰ ਸਾਹਿਬ: ਕੁਝ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ ਕਰ ਲਈ ਹੈ। ਕਰੀਬ 40 ਹਜ਼ਾਰ ਲੋਕਾਂ ਦੇ ਬੈਠਣ ਦਾ ਖੂਬਸੂਰਤ ਪੰਡਾਲ ਤਿਆਰ ਕੀਤਾ ਗਿਆ ਹੈ।

ਕਾਲੀ ਦਲ ਦੀ ਕਾਨਫਰੰਸ ਵਾਲਾ ਪੰਡਾਲ ਤਿਆਰ ਕਰ ਰਹੇ ਕਾਮੇ।

ਮੰਚ ਉਪਰ ਆਮ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਸ਼ੋਭਤ ਹੋਵੇਗੀ। ਕਾਨਫਰੰਸ ਦੀ ਸਫਲਤਾ ਲਈ ਅਕਾਲੀ ਦਲ ਵੱਲੋਂ ਅੱਡੀ ਚੋਟੀ ਦਾ ਜ਼ੋਰਾ ਲਾਇਆ ਹੈ। ਜ਼ਿਆਦਾ ਲੋਕ ਮੁਕਤਸਰ ਹਲਕੇ ’ਚੋਂ ਸ਼ਾਮਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂਆਂ ਨੇ ਸਪੱਸ਼ਟ ਕਿਹਾ ਕਿ ਅਕਾਲੀ ਦਲ ਦੀ ਕਾਨਫਰੰਸ ’ਚ ਅੜਿੱਕਾ ਪਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।

 
ਹਲਕਾ ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਅਕਾਲੀ ਦਲ ਦੀ   ਕਾਨਫਰੰਸ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸ ਅੱਡੇ ’ਚ ਪਾਰਕਿੰਗ ਤਿਆਰ ਕੀਤੀ ਸੀ ਪਰ ਐਨ ਮੌਕੇ ‘ਤੇ ਸਿਆਸੀ ਦਬਾਅ ਕਾਰਣ ਇਹ ਮੰਨਜ਼ੂਰੀ ਰੱਦ ਕਰ ਦਿੱਤੀ ਤੇ ਹੁਣ ਵੱਖਰਾ ਪ੍ਰਬੰਧ ਕੀਤਾ ਗਿਆ ਹੈ।

 
ਉਨ੍ਹਾਂ ਦੱਸਿਆ ਕਾਨਫਰੰਸ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਕੈਬਨਿਟ ਮੰਤਰੀ ਵਿਜੈ ਸਾਂਪਲਾ ਸਣੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ।

ਟਿੱਪਣੀ ਕਰੋ:

About webmaster

Scroll To Top