Home / ਚੋਣਵੀ ਖਬਰ/ਲੇਖ / ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 18 ਜਨਵਰੀ ਨੂੰ ਹੋਵੇਗੀ

ਸੌਦਾ ਸਾਧ: ਰਣਜੀਤ ਕਤਲ ਮਾਮਲੇ ਵਿੱਚ ਬਹਿਸ ਜਾਰੀ ਅਗਲੀ ਪੇਸ਼ੀ 18 ਜਨਵਰੀ ਨੂੰ ਹੋਵੇਗੀ

ਪੰਚਕੂਲਾ: ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਕਤਲ ਕਾਂਡ ਵਿੱਚ ਸੁਣਵਾਈ ਹੋਈ।

 

ਸੌਦਾ ਸਾਧ

ਸੁਣਵਾਈ ਦੌਰਾਨ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ, ਜਦੋਂ ਕਿ ਮਾਮਲੇ ਦੇ ਬਾਕੀ 5 ਮੁਲਜ਼ਮ ਕਿ੍ਸ਼ਨ ਲਾਲ, ਅਵਤਾਰ ਸਿੰਘ, ਜਸਬੀਰ, ਸਬਦਿਲ ਅਤੇ ਇੰਦਰਸੇਨ ਅਦਾਲਤ ਵਿਚ ਪੇਸ਼ ਹੋਏ ।

 

ਅੱਜ ਦੀ ਸੁਣਵਾਈ ਦੌਰਾਨ ਮਾਮਲੇ ਵਿਚ ਬਚਾਅ ਪੱਖ ਵਲੋਂ ਮੁਲਜ਼ਮਾਂ ਦੇ ਬਿਆਨਾਂ ‘ਤੇ ਬਹਿਸ ਕੀਤੀ ਗਈ । ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ ।

 

ਜ਼ਿਕਰਯੋਗ ਹੈ ਕਿ ਸੌਦਾ ਸਾਧ ਖਿਲਾਫ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਮੀਡੀਆ ਵਿੱਚ ਨਸ਼ਰ ਹੋਣ ਤੋਂ ਬਾਅਦ ਸੌਦਾ ਸਾਧ ਦੇ ਇਸਾਰੇ ‘ਤੇ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੋਦਾ ਸਾਧ ਨੂੰ ਇਹ ਸ਼ੱਕ ਸੀ ਕਿ ਸਾਧਵੀਆਂ ਤੋਂ ਚਿੱਠੀ ਰਣਜੀਤ ਸਿੰਘ ਨੇ ਹੀ ਲ਼ਿਖਵਾਈ ਸੀ।ਉਹ ਆਪਣੇ ਖੇਤ ਵਿੱਚ ਮਜ਼ਦੂਰਾਂ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਸੌਦਾ ਸਾਧ ਦੇ ਗੁੰਡਿਆਂ ਨੇ ਉਸਦਾ ਕਤਲ ਕਰ ਦਿੱਤਾ ਸੀ।

 

ਟਿੱਪਣੀ ਕਰੋ:

About webmaster

Scroll To Top