Home / ਚੋਣਵੀ ਖਬਰ/ਲੇਖ / ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ: ਭਾਰਤੀ ਸੁਪਰੀਮ ਕੋਰਟ

ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ: ਭਾਰਤੀ ਸੁਪਰੀਮ ਕੋਰਟ

 

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਸ਼ਾਹਬੂਦੀਨ ਕਤਲ ਕੇਸ ਵਿੱਚ ਸੁਣਵਾਈ ਕਰਨ ਵਾਲੇ ਸੀਬੀਆਈ ਜੱਜ ਬੀ. ਐਚ. ਲੋਯਾ ਭੇਦਭਰੀ ਹਾਲਤ ਵਿੱਚ ਹੋਈ ਮੌਤ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ।ਸੀਬੀਆਈ ਜੱਜ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਦਾਇਰ ਪਟੀਸ਼ਨ ‘ਤੇ ਕਾਰਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਇਹ ਸ਼ਬਦ ਕਹੇ।

ਭਾਰਤੀ ਸਰਵ-ਉੱਚ ਅਦਾਲਤ

ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ 15 ਜਨਵਰੀ ਤੱਕ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਅਤੇ ਜਸਟਿਸ ਲੋਯਾ ਦੀ ਪੋਸਟ ਮਾਰਟਰ ਰਿਪੋਰਟ ਸੌਾਪਣ ਲਈ ਕਿਹਾ ਹੈ । ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਐਮ. ਐਮ. ਸ਼ਾਂਤਨਾਗੋਦਾਰ ਦੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਦੇ ਵਕੀਲ ਨੂੰ ਸੋਮਵਾਰ ਤੱਕ ਜਵਾਬ ਦੇਣ ਲਈ ਕਿਹਾ।

 

ਬੰਬੇ ਹਾਈਕੋਰਟ ‘ਚ ਮਾਮਲੇ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਖਲ ਕਰਨ ਵਾਲੀ ਬੰਬੇ ਲਾਇਰਸ ਐਸੋਸੀਏਸ਼ਨ ਵਲੋਂ ਸੀਨੀਅਰ ਵਕੀਲ ਦੁਸ਼ਅੰਤ ਦਵੇ ਨੇ ਕਿਹਾ ਕਿ ਹਾਈ ਕੋਰਟ ‘ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ, ਇਸ ਲਈ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਨੀ ਚਾਹੀਦੀ । ਜੇਕਰ ਸੁਪਰੀਮ ਕੋਰਟ ਇਸ ਦੀ ਸੁਣਵਾਈ ਕਰੇਗੀ ਤਾਂ ਹਾਈ ਕੋਰਟ ‘ਤੇ ਇਸ ਦਾ ਅਸਰ ਪਵੇਗਾ ।

 

ਸਰਵਉੱਚ ਅਦਾਲਤ ਨੇ ਕਿਹਾ ਕਿ ਉਹ ਮਾਮਲੇ ਨੂੰ ਦੇਖੇਗੀ ਅਤੇ ਵਕੀਲਾਂ ਦੀ ਸੰਸਥਾ ਦੇ ਇਤਰਾਜ਼ਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ ।

ਟਿੱਪਣੀ ਕਰੋ:

About webmaster

Scroll To Top